ਵਾਸ਼ਿੰੰਗਟਨ, 5 ਜੂਨ, ਹ.ਬ. : ਹਾਲੀਵੁਡ ਅਭਿਨੇਤਰੀ ਐਮਾ ਵੌਟਸਨ ਨੇ ਬੁਧਵਾਰ ਨੂੰ ਅਮਰੀਕਾ ਵਿਚ ਜੌਰਜ ਫਲਾਇਡ ਦੀ ਮੌਤ ਤੋਂ ਬਾਅਦ ਸਮਾਜਕ ਅਨਿਆ ਅਤੇ ਨਸਲਵਾਦ ਦੇ ਖ਼ਿਲਾਫ਼ ਲੜਾਈ ਵਿਚ ਅਪਣਾ ਸਮਰਥਨ ਜਤਾਇਆ।  ਉਨ੍ਹਾਂ ਨੇ ਇੰਸਟਾਗਰਾਮ 'ਤੇ ਇੱਕ ਲਿਖਤੀ ਬਿਆਨ ਵਿਚ ਅਪਣੇ ਵਿਚਾਰਾਂ ਨੂੰ ਸਾਂਝਾ ਕੀਤਾ ਜਿੱਥੇ ਉਨ੍ਹਾਂ ਨੇ ਭੇਦ ਭਾਵ, ਇੱਕ ਜਾਤ ਦੇ ਰਸੂਖ ਅਤੇ ਉਨ੍ਹਾਂ ਹਾਲਾਤਾਂ ਦੇ ਬਾਰੇ ਵਿਚ ਦੱਸਿਆ ਜਿਨ੍ਹਾਂ ਨਾਲ ਉਹ ਜੂਝ ਰਹੀ ਹੈ।
ਐਮਾ ਨੇ ਅਪਣੀ ਇੰਸਟਾਗਰਾਮ ਪੋਸਟ ਵਿਚ ਲਿਖਿਆ ਹੈ ਕਿ ਸਾਡੇ ਅਤੀਤ ਅਤੇ ਵਰਤਮਾਨ ਦੋਵਾਂ ਵਿਚ ਬਹੁਤ ਜ਼ਿਆਦਾ ਨਸਲਵਾਦ ਹੈ ਜਿਸ ਨੂੰ ਸਵੀਕਾਰ ਕੀਤਾ ਜਾਂਦਾ ਰਿਹਾ ਹੈ। ਗੋਰੇ ਲੋਕਾਂ ਦੀ ਸਰਦਾਰੀ, ਕਾਲਿਆਂ ਦਾ ਸੋਸ਼ਣ ਨੂੰ ਸਮਾਜ ਵਿਚ ਕੱਸ ਕੇ ਬੁਣ ਦਿੱਤਾ ਗਿਆ।
ਐਮਾ ਨੇ ਦੱਸਿਆ ਕਿ ਗੋਰਾ ਹੋਣ 'ਤੇ ਉਨ੍ਹਾਂ ਇਸ ਦਾ ਫਾਇਦਾ ਮਿਲਿਆ। ਉਨ੍ਹਾਂ ਕਿਹਾ ਕਿ ਸਮਾਜ ਵਿਚ ਕਈ ਗੱਲਾਂ ਅਣਜਾਣੇ ਵਿਚ ਨਸਲਵਾਦ ਨੂੰ ਸਮਰਥਨ ਦਿੰਦੀ ਹੈ। ਇਸ ਨਾਲ Îਨਿਪਟਣ ਦੇ ਲਈ ਬਾਹਰੀ ਅਤੇ ਅੰਦਰੂਨੀ ਤੌਰ 'ਤੇ ਮੁਸ਼ਕਲ ਕੰਮ ਕਰਨ ਦੀ ਜ਼ਰੂਰਤ ਹੈ।
ਅਭਿਨੇਤਰੀ ਨੇ ਕਿਹਾ ਕਿ ਮੈਨੂੰ ਅਪਣਾ ਗੁੱਸਾ, ਦੁਖ ਅਤੇ ਦਰਦ ਦਿਖਾਈ ਦੇ ਰਿਹਾ ਹੈ। ਮੈਨੂੰ ਨਹੀਂ ਪਤਾ ਕਿ ਇਹ ਆਪ ਦੇ ਲਈ ਕਿਵੇਂ ਲਗਦਾ ਹੈ, ਲੇਕਿਨ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਕੋਸ਼ਿਸ਼ ਨਹੀਂ ਕਰਾਂਗੀ। ਇਸ ਤੋਂ ਪਹਿਲਾਂ ਐਮਾ ਨੇ ਬਲੈਕਆਊਟ ਦਾ ਸਮਰਕਨ ਕੀਤਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.