ਜਲੰਧਰ, 5 ਜੂਨ, ਹ.ਬ. : ਲੌਕਡਾਊਨ-5 ਵਿਚ ਸੂਬੇ ਵਿਚ ਕੋਰੋਨਾ ਨੇ ਮੁੜ ਤੋਂ ਰਫਤਾਰ ਫੜ ਲਈ। ਵੀਰਵਾਰ ਨੂੰ ਸੂਬੇ ਵਿਚ 58 ਨਵੇਂ ਕੇਸ ਆਏ ਅਤੇ ਇੱਕ ਦੀ ਮੌਤ ਹੋ ਗਈ। ਵੀਰਵਾਰ ਨੂੰ ਲੁਧਿਆਣਾ ਵਿਚ 23, ਅੰਮ੍ਰਿਤਸਰ ਵਿਚ 15, ਪਠਾਨਕੋਟ ਤੇ ਜਲੰਧਰ ਵਿਚ 4-4, ਬਠਿੰਡਾ ਵਿਚ 3 , ਮੁਕਤਸਰ ਅਤੇ ਪਟਿਆਲਾ ਵਿਚ 2-2, ਗੁਰਦਾਸਪੁਰ, ਕਪੂਰਥਲਾ, ਰੋਪੜ, ਫਤਿਹਗੜ੍ਹ ਸਾਹਿਬ, ਬਰਨਾਲਾ ਵਿਚ ਇੱਕ ਇੱਕ ਕੇਸ ਆਇਆ। ਅੰਕੜਾ ਹੁਣ 2558 ਹੋ ਗਿਆ ਹੈ।
ਅੰ੍ਿਰਮਤਸਰ ਵਿਚ ਕਟੜਾ ਮੋਤੀ ਰਾਮ ਇਲਾਕੇ ਦੇ 62 ਸਾਲਾ ਬਜ਼ੁਗਰ ਦੀ ਮੌਤ ਹੋ ਗਈ। ਵਿਅਕਤੀ ਪਿਛਲੇ ਕਈ ਦਿਨਾਂ ਤੋਂ ਗੰਭੀਰ ਸੀ। ਲੁਧਿਆਣਾ ਵਿਚ ਪਾਜੀਟਿਵ ਡਾਕਟਰ ਜੋੜੇ ਦੀ 2 ਸਾਲਾ ਧੀ , 3 ਤੋਂ 6 ਸਾਲ ਦੇ 3 ਬੱÎਚਿਆਂ ਸਣੇ 23 ਲੋਕ ਪਾਜ਼ੀਟਿਵ ਪਾਏ ਗਏ। ਅੰਮ੍ਰਿਤਸਰ ਵਿਚ ਇੱਕ ਦੀ ਮੌਤ ਸਣੇ 15 ਦੀ ਰਿਪੋਰਟ ਪਾਜ਼ੀਟਿਵ ਆਈ। ਬਰਨਾਲਾ ਅਤੇ ਸੰਗਰੂਰ ਦੇ ਮਾਲੇਰਕੋਟਲਾ ਵਿਚ 5 ਦਿਨ ਪਹਿਲਾਂ ਫੜੇ ਇੱਕ ਤਸਕਰ ਦੀ ਰਿਪੋਰਟ ਪਾਜ਼ੀਟਿਵ ਆਈ।  ਕਪੂਰਥਲਾ ਵਿਚ ਐਸਆਈ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ 20 ਮੁਲਾਜ਼ਮ ਕਵਾਰੰਟੀਨ ਕੀਤੇ ਗਏ।  ਮੁਕਤਸਰ ਵਿਚ ਦੋ, ਪਠਾਨਕੋਟ ਵਿਚ 4, ਰੋਪੜ ਵਿਚ ਇੱਕ, ਬਠਿੰਡਾ ਇੱਕੋ ਪਰਵਾਰ ਦੇ 3 ਮੈਂਬਰਾਂ ਦੀ ਰਿਪੋਰਟ ਪਾਜ਼ੀਟਿਵ ਆਈ।  ਸੂਬੇ ਵਿਚ 6 ਮਰੀਜ਼ਾਂ ਦੀ ਹਾਲਤ ਗੰਭੀਰ ਹੈ। ਇਨ੍ਹਾਂ ਵਿਚ 4 ਆਕਸੀਜਨ ਸਪੋਰਟ  'ਤੇ ਅਤੇ 2 ਵੈਂਟੀਲੇਟਰ ਤੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.