ਵਾਸ਼ਿੰਗਟਨ, 6 ਜੂਨ, ਹ.ਬ. : 1960 ਦੇ ਦਹਾਕੇ ਤੋਂ ਬਾਅਦ ਅਮਰੀਕਾ ਅਪਣੀ ਸਭ ਤੋਂ ਭੈੜੇ ਸਮੇਂ ਵਿਚ ਲੰਘ ਰਿਹਾ ਹੈ। 25 ਮਈ ਨੂੰ ਮਿਨੀਆਪੋਲਿਸ ਵਿਚ ਇੱਕ ਪੁਲਿਸ ਅਧਿਕਾਰੀ ਦੇ ਹੱਥੀ ਜੌਰਜ ਫਲਾਇਡ ਦੀ ਮੌਤ ਤੋਂ ਬਾਅਦ 350 ਸ਼ਹਿਰਾਂ ਵਿਚ ਹਿੰਸਾ ਭੜਕ ਗਈ। ਇਸ ਤੋਂ ਬਾਅਦ ਕਈ ਦਿਨ ਤੱਕ ਅਮਰੀਕੀਆਂ ਨੇ ਅਪਣੀ ਪੁਲਿਸ ਫੋਰਸ ਨੂੰ ਜਨ ਸੇਵਕਾਂ ਦੀ ਬਜਾਏ ਇੱਕ ਹਮਲਾਵਰ ਸੈਨਾ ਦੇ ਰੂਪ ਵਿਚ ਸਲੂਕ ਕਰਦੇ ਦੇਖਿਆ।
ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ 1 ਜੂਨ ਨੂੰ ਪ੍ਰਕਾਸ਼ਤ ਲੇਖ ਵਿਚ ਲਿਖਿਆ ਕਿ ਲੋਕਾਂ ਨੇ ਪੁਲਿਸ ਦੇ ਤੌਰ ਤਰੀਕਿਆਂ ਵਿਚ ਸੁਧਾਰ ਦੀ ਦਸ ਸਾਲ ਤੋਂ ਚਲ ਰਹੀ ਪ੍ਰਕਿਰਿਆ ਦੇ ਅਸਫ਼ਲ ਹੋਣ 'ਤੇ ਨਰਾਜ਼ਗੀ ਜਤਾਈ ਹੈ।
ਅਮਰੀਕਾ ਵਿਚ ਨਾਗਰਿਕਾਂ ਦੇ ਕੋਲ ਗੱਡੀ ਗਿਣਤੀ ਗੰਨ ਅਤੇ ਹੋਰ ਹਥਿਆਰ ਹੋਣ ਕਾਰਨ ਪੁਲਿਸ ਦਾ ਕੰਮ ਮੁਸ਼ਕਲ ਹੋ ਜਾਂਦਾ ਹੈ, 2000 ਤੋਂ 2014 ਦੇ ਵਿਚ ਡਿਊਟੀ 'ਤੇ 2445 ਪੁਲਿਸ ਅਧਿਕਾਰੀ ਮਾਰੇ ਗਏ। ਹਰ ਸਾਲ ਪੁਲਿਸ ਦੀ ਗੋਲੀ ਨਾਲ ਲਗਭਗ ਇੱਕ ਹਜ਼ਾਰ ਵਿਅਕਤੀ ਮਾਰੇ ਜਾਂਦੇ ਹਨ। ਪੁਲਿਸ ਦੇ ਹੱਥੀਂ ਮਾਰੇ ਜਾਣ ਵਾਲੇ ਲੋਕਾਂ ਵਿਚ ਗੋਰਿਆਂ ਦੀ ਤੁਲਨਾ ਵਿਚ ਕਾਲੇ 3 ਗੁਣਾ ਜ਼ਿਆਦਾ ਹੁੰਦੇ ਹਨ।
ਕਾਲਿਆਂ ਦੀ ਮੌਤ ਦਾ ਛੇਵਾਂ ਪ੍ਰਮੁੱਖ ਕਾਰਨ ਪੁਲਿਸ ਹਿੰਸਾ ਹੈ। ਕਾਲਿਆਂ ਨੂੰ ਸਜ਼ਾ ਮਿਲਣ ਦੀ ਸੰਭਾਵਨਾ ਵੀ ਜ਼ਿਆਦਾ ਰਹਿੰਦੀ ਹੈ। ਇੱਕ ਹੀ ਅਪਰਾਧ ਦੇ ਲਈ ਉਨ੍ਹਾਂ ਗੋਰਿਆਂ ਦੇ ਮੁਕਾਬਲੇ ਸਜ਼ਾ ਵੀ ਜ਼ਿਆਦਾ ਮਿਲਦੀ ਹੈ। ਜੇਲ੍ਹਾਂ ਵਿਚ 33 ਫ਼ੀਸਦੀ ਕੈਦੀ ਕਾਲੇ ਹਨ।
ਕਈ ਲੋਕ ਇਸ ਅਸਮਾਨਤਾ ਨੂੰ ਅਮਰੀਕਾ ਦੇ ਪੁਲਿਸ  ਸਿਸਟਮ ਵਿਚ ਰੰਗਭੇਦ ਦਾ ਸਬੂਤ ਮੰਨਦੇ ਹਨ। ਮਿਨੀਆਪੋਲਿਸ ਜਿੱਥੇ ਜੌਰਜ ਫਲਾਇਡ ਨੂੰ ਪੁਲਿਸ ਅਫ਼ਸਰ ਨੇ ਗਲ਼ 'ਤੇ ਗੋਡਾ ਰੱਖ ਕੇ ਮਾਰ ਦਿੱਤਾ, ਉਥੇ ਪੁਲਿਸ ਦੀ ਟਰੇਨਿੰਗ ਯੁੱਧ ਲੜਨ ਦੇ ਸਮਾਨ ਹੁੰਦੀ ਹੇ। ਨਾਗਰਿਕਾਂ ਦੀ ਮੌਤ ਦੇ ਮਾਮਲੇ ਵਿਚ ਬਹੁਤ ਘੱਟ ਅਧਿਕਾਰੀਆਂ ਨੂੰ ਨਤੀਜੇ ਭੁਗਤਣੇ ਪੈਂਦੇ ਹਨ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.