ਗ੍ਰਹਿ ਮੰਤਰਾਲੇ ਨੇ ਫਿਕਸ ਕੀਤੇ ਰੇਟ

ਨਵੀਂ ਦਿੱਲੀ, 19 ਜੂਨ (ਹਮਦਰਦ ਨਿਊਜ਼ ਸਰਵਿਸ) : ਦਿੱਲੀ ਵਿੱਚ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਦੀਆਂ ਦਰਾਂ ਵਿੱਚ ਕਾਫੀ ਕਟੌਤੀ ਕੀਤੀ ਗਈ ਹੈ। ਗ੍ਰਹਿ ਮੰਤਰਾਲੇ ਨੇ ਡਾਕਟਰ ਵੀਕੇ ਪਾਲ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰ ਦਿੱਤਾ ਹੈ। ਇਸ ਦੇ ਮੁਤਾਬਕ ਹੁਣ ਪ੍ਰਾਈਵੇਟ ਹਸਪਤਾਲਾਂ ਵਿੱਚ 8 ਤੋਂ 10 ਹਜ਼ਾਰ ਰੁਪਏ ਪ੍ਰਤੀ ਦਿਨ ਵਿੱਚ ਆਈਸੋਲੇਸ਼ਨ ਬੈਡ ਮਿਲਣਗੇ। 13 ਤੋਂ 15 ਹਜ਼ਾਰ ਰੁਪਏ ਪ੍ਰਤੀ ਦਿਨ ਵਿੱਚ ਆਈਸੀਯੂ ਬਿਨਾਂ ਵੈਂਟੀਲੇਟਰ ਦੇ ਮਿਲਣਗੇ। ਇਸ ਤੋਂ ਇਲਾਵਾ 15 ਤੋਂ 18 ਹਜ਼ਾਰ ਰੁਪਏ ਪ੍ਰਤੀ ਦਿਨ 'ਤੇ ਆਈਸੀਯੂ ਵੈਂਟੀਲੇਟਰ ਦੇ ਨਾਲ ਮਿਲਣਗੇ। ਇਸ ਵਿੱਚ ਪੀਪੀਈ ਕਿਟ ਦੀ ਕੀਮਤ ਵੀ ਸ਼ਾਮਲ ਹੈ। ਪਹਿਲਾਂ ਇਹ ਦਰ•ਾਂ ਸਨ : 24 ਤੋਂ 25 ਹਜ਼ਾਰ ਰੁਪਏ ਪ੍ਰਤੀ ਦਿਨ ਆਈਸੋਲੇਸ਼ਨ ਬੈੱਡ ਲਈ, 34 ਤੋਂ 43 ਹਜ਼ਾਰ ਰੁਪਏ ਪ੍ਰਤੀ ਦਿਨ ਆਈਸੀਯੂ ਬਿਨਾਂ ਵੈਂਟੀਲੇਟਰ ਅਤੇ 44 ਤੋਂ 54 ਹਜ਼ਾਰ ਰੁਪਏ ਪ੍ਰਤੀ ਦਿਨ ਆਈਸੀਯੂ ਵੈਂਟੀਲੇਟਰ ਨਾਲ ਮਿਲਦੇ ਸਨ। ਦੱਸ ਦੇਈਏ ਕਿ ਗ੍ਰਹਿ ਮੰਤਰਾਲੇ ਨੇ ਪ੍ਰਾਈਵੇਟ ਹਸਪਤਾਲ ਵਿੱਚ ਕੋਰੋਨਾ ਇਲਾਜ ਦਾ ਰੇਟ ਤੈਅ ਕਰਨ ਲਈ ਡਾਕਟਰ ਵੀਕੇ ਪਾਲ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ਨੇ ਅੱਜ ਗ੍ਰਹਿ ਮੰਤਰਾਲੇ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ, ਜਿਸ ਵਿੱਚ ਮੌਜੂਦਾ ਰੇਟ ਨੂੰ ਦੋ ਤਿਹਾਈ ਘੱਟ ਕਰਨ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਰੇਟ ਨੂੰ ਘੱਟ ਕਰਨ ਦਾ ਫ਼ੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਅਤੇ ਕਾਂਗਰਸ ਨੇਤਾਵਾਂ ਨੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਦੇ ਖਰਚ ਨੂੰ ਘੱਟ ਕਰਨ ਦੀ ਮੰਗ ਕੀਤੀ ਸੀ। ਉਨ•ਾਂ ਦਾ ਕਹਿਣਾ ਸੀ ਕਿ ਮਹਾਂਮਾਰੀ ਦੇ ਦੌਰ ਵਿੱਚ ਪ੍ਰਾਈਵੇਟ ਹਸਪਤਾਲ ਮੂੰਹਮੰਗੀ ਕੀਮਤ ਵਸੂਲ ਰਹੇ ਹਨ, ਜਿਸ ਨਾਲ ਆਮ ਲੋਕਾਂ ਨੂੰ ਕਾਫ਼ੀ ਸਮੱਸਿਆ ਹੋ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.