ਨਵੀਂ ਦਿੱਲੀ, 21 ਜੂਨ (ਹਮਦਰਦ ਨਿਊਜ਼ ਸਰਵਿਸ) : ਰਿਲਾਇੰਸ ਇੰਡਸਟਰੀਜ਼ ਲਿਮਿਟਡ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੁਨੀਆ ਦੇ 10 ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ ਸ਼ਾਮਲ ਹੋ ਗਏ ਹਨ। ਕੰਪਨੀ ਦੇ ਡਿਜੀਟਲ ਵਿੰਗ 'ਚ ਆਏ ਤਾਜ਼ਾ ਵੈਸ਼ਵਿਕ ਨਿਵੇਸ਼ ਤੇ ਕੰਪਨੀ ਦੇ ਸ਼ੇਅਰ ਦੀ ਕੀਮਤਾਂ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚਣ ਕਾਰਨ ਅੰਬਾਨੀ ਦੀ ਕੁੱਲ ਜਾਇਦਾਦ 'ਚ ਹਾਲ 'ਚ ਇਜ਼ਾਫ਼ਾ ਦੇਖਣ ਨੂੰ ਮਿਲਿਆ ਹੈ। ਅੰਬਾਨੀ ਫੋਰਬਸ ਦੀ ਅਰਬਪਤੀਆਂ ਦੀ ਰਿਅਲ ਟਾਈਮ ਲਿਸਟ 'ਚ 9ਵੇਂ ਸਥਾਨ 'ਤੇ ਹੈ। ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ ਦੀ ਕੀਮਤ ਬੀਤੇ ਦਿਨ 1788 ਰੁਪਏ ਦੇ ਰਿਕਾਰਡ ਉੱਚ ਪੱਧਰ ਤੱਕ ਪਹੁੰਚ ਗਈ ਸੀ। ਜਿਓ ਪਲੇਟਫਾਰਮਜ਼ 'ਚ ਹਾਲ 'ਚ ਆਏ ਭਾਰੀ ਨਿਵੇਸ਼ ਕਾਰਨ 63 ਸਾਲਾ ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ ਸਾਢੇ 64 ਅਰਬ ਡਾਲਰ ਦੇ ਨੇੜੇ ਪੁੱਜ ਗਈ।
ਫੋਰਬਸ ਦੇ ਪਹਿਲੇ 10 ਰਹੀਸਾਂ ਦੀ ਸੂਚੀ 'ਚ ਅਮੇਜ਼ਨ ਦੇ ਮੁੱਖੀ ਜੇਫ ਬੇਜੋਸ ਪਹਿਲੇ ਸਥਾਨ 'ਤੇ ਹਨ। ਉਨ੍ਹਾਂ ਕੋਲ ਲਗਭਗ 160 ਅਰਬ ਡਾਲਰ ਦੀ ਸੰਪੱਤੀ ਹੈ। ਇਸ ਤੋਂ ਬਾਅਦ ਮਾਈਕ੍ਰੋਸਾਫਟ ਦੇ ਬਿੱਲ ਗੇਟਸ ਦਾ ਸਥਾਨ ਆਉਂਦਾ ਹੈ। ਗੇਟਸ ਕੋਲ 108.7 ਅਰਬ ਡਾਲਰ ਦੀ ਜਾਇਦਾਦ ਹੈ। ਫ੍ਰਾਂਸ ਦੇ ਬਨਾਰਡ ਅਰਨਾਲਟ ਤੇ ਉਨ੍ਹਾਂ ਦਾ ਪਰਿਵਾਰ ਤੀਜੇ ਸਥਾਨ 'ਤੇ ਹੈ। ਉਨ੍ਹਾਂ ਕੋਲ 103.2 ਅਰਬ ਡਾਲਰ ਦੀ ਜਾਇਦਾਦ ਹੈ।
ਫੇਸਬੁੱਕ ਦੇ ਮਾਰਕ ਜੁਕਰਬਰਗ 87.9 ਅਰਬ ਡਾਲਰ ਦੀ ਜਾਇਦਾਦ ਚੌਥੇ ਸਥਾਨ 'ਤੇ ਹੈ। ਜੁਕਰਬਰਗ ਦੀ ਉਮਰ 36 ਸਾਲ ਹੈ। ਇਸ ਸੂਚੀ 'ਚ ਵਾਰੇਨ ਬਫੇਟ ਪੰਜਵੇਂ ਸਥਾਨ 'ਤੇ ਹੈ। ਬਫੇਟ ਦੀ ਕੁੱਲ ਜਾਇਦਾਦ 71.4 ਅਰਬ ਡਾਲਰ ਦੱਸੀ ਗਈ ਹੈ।
ਫੋਬਰਸ ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਿਕ ਮੁਕੇਸ਼ ਅੰਬਾਨੀ ਭਾਰਤ ਦੀ ਸਭ ਤੋਂ ਜ਼ਿਆਦਾ ਕੀਮਤੀ ਕੰਪਨੀ ਦੀ ਅਗਵਾਈ ਕਰਦੇ ਹਨ। ਅੰਬਾਨੀ ਕੋਲ ਯੂਨੀਵਰਸਿਟੀ ਆਫ ਬੰਬੇ ਤੋਂ ਬੈਚਲਰ ਆਫ ਸਾਇੰਸ ਇੰਨ ਇੰਜੀਨੀਅਰਿੰਗ ਦੀ ਡਿਗਰੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.