ਕੋਰੋਨਾ ਕਾਰਨ ਨਹੀਂ ਮਿਲ ਰਿਹਾ 20 ਘੰਟੇ ਦਾ ਐਲਾਨਿਆ ਕੰਮ

ਔਟਾਵਾ, 22 ਜੂਨ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ ਲਗਭਗ 10 ਲੱਖ ਭਾਰਤੀਆਂ ਵਿੱਚ 5 ਲੱਖ ਤੋਂ ਜ਼ਿਆਦਾ ਪੰਜਾਬੀ ਹਨ। ਕੋਰੋਨਾ ਕਾਲ ਵਿੱਚ ਸਰਕਾਰ ਨੇ ਇਹ ਨਿਯਮ ਬਣਾਇਆ ਕਿ ਲੀਗਲ ਪ੍ਰੋਫੈਸ਼ਨਲਜ਼ ਨੂੰ 70 ਤੋਂ 75 ਫੀਸਦੀ ਤੱਕ ਤਨਖਾਹ ਮਿਲਦੀ ਰਹੇ, ਪਰ ਵਿਦੇਸ਼ੀ ਵਿਦਿਆਰਥੀਆਂ ਨੂੰ ਜ਼ਿਆਦਾ ਮਦਦ ਨਹੀਂ ਮਿਲ ਸਕੀ। ਇੱਕ ਲੱਖ ਤੋਂ ਜ਼ਿਆਦਾ ਪੰਜਾਬੀ ਵਿਦਿਆਰਥੀ ਇੱਥੇ ਜੀਆਈਸੀ (ਗਾਰੰਟੀ ਇਨਵੈਸਟਮੈਂਟ ਸਰਟੀਫਿਕੇਟ) ਮਨੀ ਦੇ ਸਹਾਰੇ ਹਨ ਭਾਵ ਉਹ ਪੈਸਾ ਜੋ ਉਨ•ਾਂ ਦੇ ਮਾਪਿਆਂ ਨੇ ਸਰਕਾਰ ਕੋਲ ਜਮ•ਾ ਕਰਵਾਇਆ ਹੋਇਆ ਹੈ। ਇਨ•ਾਂ ਵਿਦਿਆਰਥੀਆਂ ਨੂੰ ਜੋ 20 ਘੰਟੇ ਕੰਮ ਕਰਨ ਦਾ ਮੌਕਾ ਮਿਲਦਾ ਸੀ। ਉਹ ਕੋਰੋਨਾ ਕਾਰਨ ਬੰਦ ਹੋ ਗਿਆ, ਖਰਚ ਕੱਢਣਾ ਵੀ ਮੁਸ਼ਕਲ ਹੋ ਗਿਆ। ਸਰਕਾਰ ਦੀ ਯੋਜਨਾ ਦਾ 20 ਫੀਸਦੀ ਵਿਦਿਆਰਥੀਆਂ ਨੂੰ ਲਾਭ ਮਿਲ ਸਕਿਆ। ਦਸ ਸੂਬਿਆਂ (ਪ੍ਰੋਵਿੰਸ) ਵਾਲੇ ਕੈਨੇਡਾ ਦੇ 4 ਸੂਬਿਆਂ ਬ੍ਰਿਟਿਸ਼ ਕੋਲੰਬੀਆ, ਉਨਟਾਰੀਓ, ਕਿਊਬਿਕ ਅਤੇ ਅਲਬਰਟਾ ਵਿੱਚ ਭਾਰਤੀ ਸਭ ਤੋਂ ਜ਼ਿਆਦਾ ਹਨ।
ਤਿੰਨ ਸਾਲ ਪਹਿਲਾਂ ਮੋਗਾ ਤੋਂ ਸਟੱਡੀ ਵੀਜ਼ਾ 'ਤੇ ਟੋਰਾਂਟੋ ਗਏ ਆਕਾਸ਼ ਸ਼ਰਮਾ ਨੇ ਦੱਸਿਆ ਕਿ ਕੋਰੋਨਾ ਫ਼ੈਲਣ 'ਤੇ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ 40 ਘੰਟੇ ਤੱਕ ਕੰਮ ਕਰਨ ਦੀ ਇਜ਼ਾਜਤ ਦਿੱਤੀ ਸੀ, ਪਰ ਕੰਮ ਬੰਦ ਹੋ ਗਏ। ਹੁਣ ਹੌਲੀ-ਹੌਲੀ ਕੰਮ ਸ਼ੁਰੂ ਹੋਣ ਲੱਗਾ ਹੈ। ਅਮਨ ਨੇ ਦੱਸਿਆ ਕਿ ਟੋਰਾਂਟੋ ਦੇ ਇੱਕ ਘਰ ਦੀ ਬੇਸਮੈਂਟ ਵਿੱਚ 3 ਵਿਦਿਆਰਥੀ 1100 ਡਾਲਰ ਦੇ ਰਹੇ ਹਨ।
ਰੂਮ ਸ਼ੇਅਰ ਕਰਨ ਦੇ ਬਾਵਜੂਦ ਭਾਰਤੀ ਕਰੰਸੀ ਦੇ ਹਿਸਾਬ ਨਾਲ ਇੱਕ ਵਿਦਿਆਰਥੀ ਦੇ 20 ਹਜ਼ਾਰ ਰੁਪਏ ਕਿਰਾਏ ਦੀ ਹੀ ਨਿਕਲ ਜਾਂਦੇ ਹਨ। ਕੈਨੇਡਾ ਵਿੱਚ ਘੱਟੋ-ਘੱਟ ਉਜਰਤ (ਮਿਨੀਮਮ ਵੇਜ) 11.06  ਡਾਲਰ ਪ੍ਰਤੀ ਘੰਟਾ ਹੈ, ਜੋ ਕਿ ਭਾਰਤੀ ਕਰੰਸੀ ਦੇ ਹਿਸਾਬ ਨਾਲ ਲਗਭਗ 619 ਰੁਪਏ ਬਣਦੀ ਹੈ।
ਬ੍ਰਿਟਿਸ਼ ਕੋਲੰਬੀਆ ਵਿੱਚ ਐਮਬੀਏ ਕਰ ਰਹੀ ਰੂਬੀ ਭਾਟੀਆ ਨੇ ਦੱਸਿਆ ਕਿ ਟਰੂਡੋ ਸਰਕਾਰ ਨੇ ਵਿਦਿਆਰਥੀਆਂ ਦੀ ਵੀ ਆਰਥਿਕ ਮਦਦ ਕੀਤੀ, ਪਰ ਇਸ ਦਾ ਲਾਭ 20 ਫੀਸਦੀ ਤੋਂ ਵੱਧ ਕੌਮਾਂਤਰੀ ਵਿਦਿਆਰਥੀਆਂ ਨੂੰ ਨਹੀਂ ਮਿਲ ਸਕਿਆ। ਦੋ ਹਜ਼ਾਰ ਕੈਨੇਡੀਅਨ ਡਾਲਰ ਦੇਣ ਲਈ ਸਰਕਾਰ ਨੇ ਸ਼ਰਤ ਰੱਖੀ ਕਿ ਵਿਦੇਸ਼ੀ ਵਿਦਿਆਰਥੀ ਦੀ ਉਮਰ 15 ਸਾਲ ਜਾਂ ਇਸ ਤੋਂ ਵੱਧ ਹੋਵੇ ਅਤੇ ਉਹ ਇਸ ਸਮੇਂ ਕੈਨੇਡਾ ਵਿੱਚ ਰਹਿ ਰਿਹਾ ਹੋਵੇ। ਦੂਜਾ ਉਹ ਜਿਸ ਕੰਪਨੀ ਵਿੱਚ ਕੰਮ ਕਰ ਰਿਹਾ ਸੀ, ਉਹ ਕੰਪਨੀ ਕੋਵਿਡ-19 ਕਾਰਨ ਬੰਦ ਹੋਈ ਹੋਵੇ। ਵਿਦਿਆਰਥੀ ਨੇ ਜੇਕਰ ਆਪਣੀ ਮਰਜ਼ੀ ਨਾਲ ਕੰਪਨੀ ਵਿੱਚ ਕੰਮ ਛੱਡਿਆ ਹੈ ਤਾਂ ਉਸ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲੇਗਾ। ਤੀਜੀ ਸਭ ਤੋਂ ਮਹੱਤਵਪੂਰਨ ਸ਼ਰਤ ਇਹ ਸੀ ਕਿ ਵਿਦਿਆਰਥੀ ਨੇ ਪਿਛਲੇ 12 ਮਹੀਨੇ ਵਿੱਚ ਘੱਟ ਤੋਂ ਘੱਟ 5 ਹਜ਼ਾਰ ਕੈਨੇਡੀਅਨ ਡਾਲਰ ਕਮਾਏ ਹੋਣ। ਕੈਨੇਡਾ ਵਿੱਚ ਰਹਿ ਕੇ ਪੜ•ਾਈ ਕਰ ਰਹੇ ਜ਼ਿਆਦਾਤਰ ਵਿਦਿਆਰਥੀ ਇੱਕ ਸਾਲ ਵਿੱਚ 5 ਹਜ਼ਾਰ ਡਾਲਰ ਦੀ ਕਮਾਈ ਦੀ ਸ਼ਰਤ ਪੂਰੀ ਨਹੀਂ ਕਰ ਸਕੇ ਅਤੇ ਸਰਕਾਰ ਦੀ ਆਰਥਿਕ ਮਦਦ ਤੋਂ ਵਾਂਝੇ ਰਹਿ ਗਏ।
ਕੋਰੋਨਾ ਮਹਾਂਮਾਰੀ ਵਧਣ 'ਤੇ ਟਰੂਡੋ ਸਰਕਾਰ ਨੇ ਸਭ ਤੋਂ ਪਹਿਲਾਂ ਅਮਰੀਕਾ ਦੇ ਨਾਲ ਲਗਦਾ ਦੁਨੀਆ ਦਾ ਸਭ ਤੋਂ ਵੱਡਾ 6416 ਕਿਲੋਮੀਟਰ ਲੰਬਾ ਬਾਰਡਰ ਗ਼ੈਰ-ਜ਼ਰੂਰੀ ਆਵਾਜਾਈ ਲਈ ਸੀਲ ਕਰ ਦਿੱਤਾ ਅਤੇ ਫਿਰ 82 ਬਿਲੀਅਨ ਕੈਨੇਡੀਅਨ ਡਾਲਰ ਦਾ ਪੈਕੇਜ ਜਾਰੀ ਕੀਤਾ। ਸਕੂਲ, ਰੈਸਟੋਰੈਂਟ, ਹੋਟਲ ਅਤੇ ਬਾਰ ਬੰਦ ਕਰਕੇ ਸਰਕਾਰ ਨੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਕਿਹਾ ਅਤੇ ਬੇਰੋਜ਼ਗਾਰੀ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਨਹੀਂ ਕਰਨ ਵਾਲਿਆਂ ਨੂੰ ਵੀ ਦੋ ਹਫ਼ਤੇ ਦੇ 900 ਡਾਲਰ ਤੱਕ ਦਿੱਤੇ।
ਬੈਂਕ ਆਫ਼ ਕੈਨੇਡਾ ਨੇ ਮਹੀਨੇ ਵਿੱਚ ਦੋ ਵਾਰ ਵਿਆਜ ਦਰ ਘੱਟ ਕਰਕੇ ਕਰਜ਼ ਲੈਣ ਵਾਲਿਆਂ ਨੂੰ ਰਾਹਤ ਦਿੱਤੀ। ਸੰਜੇ ਜਾਂਗੜਾ ਨੇ ਦੱਸਿਆ ਕਿ ਵਰਕ ਪਰਮਿਟ ਵਾਲਿਆਂ ਨੂੰ 2000 ਡਾਲਰ ਮਿਲਣ ਨਾਲ ਜ਼ਿਆਦਾ ਪ੍ਰੇਸ਼ਾਨੀ ਨਹੀਂ ਆਈ। ਕੰਮ ਬੰਦ ਹੋਣ 'ਤੇ ਲੋਕਾਂ ਨੂੰ ਟੈਂਪਰੇਰੀ ਸਸਪੈਂਸ਼ਨ ਦਿੱਤੀ ਗਈ। ਭਾਵ ਜਿਵੇਂ ਹੀ ਹਾਲਾਤ ਆਮ ਹੋਣਗੇ, ਲੋਕਾਂ ਨੂੰ ਦੁਬਾਰਾ ਕੰਮ 'ਤੇ ਸੱਦ ਲਿਆ ਜਾਵੇਗਾ। ਜਿਨ•ਾਂ ਲੋਕਾਂ ਦੇ ਬਿਜ਼ਨਸ ਪ੍ਰਭਾਵਿਤ ਹੋਏ ਹਨ, ਉਨ•ਾਂ ਨੂੰ 40 ਹਜ਼ਾਰ ਡਾਲਰ ਤੱਕ ਲੋਨ ਦੀ ਤਜਵੀਜ਼ ਹੈ। ਔਟਾਵਾ ਅਤੇ ਕਈ ਹੋਰ ਥਾਵਾਂ ਦੇ ਹਸਪਤਾਲਾਂ ਵਿੱਚ ਪਾਰਕਿੰਗ ਸਰਵਿਸ ਕੁਝ ਸਮੇਂ ਲਈ ਫਰੀ ਕੀਤੀ ਗਈ।

ਹੋਰ ਖਬਰਾਂ »

ਹਮਦਰਦ ਟੀ.ਵੀ.