ਪ੍ਰਵਾਸੀ ਕਾਮਿਆਂ ਦੀ ਰੱਖਿਆ ਕਰੋ ਜਾਂ ਨਤੀਜੇ ਭੁਗਤਣ ਲਈ ਤਿਆਰ ਰਹੋ

ਟੋਰਾਂਟੋ, 23 ਜੂਨ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਕਿਸਾਨਾਂ ਕੋਲ ਕੰਮ ਕਰ ਰਹੇ ਕੱਚੇ ਪ੍ਰਵਾਸੀ ਕਾਮਿਆਂ ਦੀ ਕੋਰੋਨਾ ਵਾਇਰਸ ਤੋਂ ਸੁਰੱਖਿਆ ਨੂੰ ਲੈ ਕੇ ਕਾਫ਼ੀ ਚਿੰਤਤ ਹਨ। ਇਸ ਲਈ ਉਨ•ਾਂ ਨੇ ਹੁਣ ਕਿਸਾਨਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ ਕਿ ਕਿਸਾਨ ਜਾਂ ਤਾਂ ਆਪਣੇ ਕੋਲ ਕੰਮ ਕਰਨ ਵਾਲੇ ਕੱਚੇ ਵਿਦੇਸ਼ੀ ਕਾਮਿਆਂ ਦੀ ਕੋਵਿਡ-19 ਤੋਂ ਸੁਰੱਖਿਆ ਲਈ ਚੌਕਸੀ ਵਰਤਣ ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ।
ਪ੍ਰੀਮੀਅਰ ਡੱਗ ਫੋਰਡ ਦਾ ਅੱਜ ਜਾਰੀ ਕੀਤਾ ਗਿਆ ਬਿਆਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਉਸ ਬਿਆਨ ਤੋਂ ਕੁਝ ਘੰਟੇ ਬਾਅਦ ਆਇਆ, ਜਿਸ ਵਿੱਚ ਉਨ•ਾਂ ਨੇ ਕਿਹਾ ਹੈ ਕਿ ਵਿਦੇਸ਼ੀ ਕਾਮਿਆਂ ਦੀ ਰੱਖਿਆ ਲਈ ਬਣਾਏ ਗਏ ਫੈਡਰਲ ਨਿਯਮਾਂ ਦਾ ਕੁਝ ਕਿਸਾਨ ਪਾਲਣ ਨਹੀਂ ਕਰ ਰਹੇ ਹਨ।
ਦੱਸ ਦੇਈਏ ਕਿ ਕਈ ਫਾਰਮਾਂ 'ਤੇ ਸੈਂਕੜੇ ਕੱਚੇ ਵਿਦੇਸ਼ੀ ਕਾਮੇ ਕੋਰੋਨਾ ਮਹਾਂਮਾਰੀ ਦੀ ਲਪੇਟ ਵਿੱਚ ਆ ਚੁੱਕੇ ਹਨ। ਖਾਸ ਕਰ ਵਿੰਡਸਰ-ਅਸੇਕਸ ਖੇਤਰ ਵਿੱਚ ਰਹਿ ਰਹੇ ਵਿਦੇਸ਼ੀ ਕਾਮਿਆਂ ਵਿੱਚ ਮਹਾਂਮਾਰੀ ਫ਼ੈਲੀ ਹੈ। ਇਲਾਜ ਦੌਰਾਨ 3 ਕਾਮਿਆਂ ਦੀ ਮੌਤ ਵੀ ਹੋ ਚੁੱਕੀ ਹੈ।
ਪ੍ਰੀਮੀਅਰ ਡੱਗ ਫੋਰਡ ਨੇ ਪਿਛਲੇ ਹਫ਼ਤੇ ਕਿਸਾਨਾਂ ਨੂੰ ਉਨ•ਾਂ ਕੋਲ ਕੰਮ ਕਰਨ ਵਾਲੇ ਵਿਦੇਸ਼ੀ ਕਾਮਿਆਂ ਦਾ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਸੀ। ਇਸੇ ਸਬੰਧ ਵਿੱਚ ਅੱਜ ਫਿਰ ਉਨ•ਾਂ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੁਝ ਕਿਸਾਨਾਂ ਨੇ ਉਨ•ਾਂ ਵੱਲੋਂ ਪਹਿਲਾਂ ਜਾਰੀ ਕੀਤੀ ਗਈ ਅਪੀਲ ਨੂੰ ਹਲਕੇ 'ਚ ਲਿਆ ਹੈ, ਜੋ ਕਿ ਗ਼ਲਤ ਹੈ। ਇਸ ਲਈ ਹੁਣ ਉਹ ਚੇਤਾਵਨੀ ਜਾਰੀ ਕਰ ਰਹੇ ਹਨ।  ਜੇਕਰ ਕਿਸਾਨ ਹੁਣ ਵੀ ਨਾ ਸੁਧਰੇ ਤਾਂ ਉਹ ਨਤੀਜੇ ਭੁਗਤਣ ਲਈ ਤਿਆਰ ਰਹਿਣ।

ਹੋਰ ਖਬਰਾਂ »

ਹਮਦਰਦ ਟੀ.ਵੀ.