ਨਵੀਂ ਦਿੱਲੀ, 23 ਜੂਨ (ਹਮਦਰਦ ਨਿਊਜ਼ ਸਰਵਿਸ) : ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਮਗਰੋਂ ਪੁਲਿਸ ਉਸ ਦੀ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਕਰ ਰਹੀ ਹੈ। ਪੁਲਿਸ ਨੇ ਹੁਣ ਤੱਕ ਸੁਸ਼ਾਂਤ ਦੇ ਪਰਿਵਾਰ, ਦੋਸਤ, ਰਿਆ ਚੱਕਰਵਰਤੀ ਅਤੇ ਫਲੈਟਮੇਟ ਤੋਂ ਪੁੱਛਗਿੱਛ ਕੀਤੀ ਸੀ ਤੇ ਹੁਣ ਸੁਸ਼ਾਂਤ ਦੀ ਦੋਸਤ ਰੋਹਿਣੀ ਅੱਈਅਰ ਦਾ ਬਿਆਨ ਵੀ ਦਰਜ ਕੀਤਾ ਹੈ। ਰਿਪੋਰਟਾਂ ਮੁਤਾਬਕ ਰੋਹਿਣੀ ਬਾਂਦਰਾ ਪੁਲਿਸ ਸਟੇਸ਼ਨ ਗਈ ਸੀ। ਰੋਹਿਣੀ ਦੀ ਪੁਲਿਸ ਨਾਲ ਕੀ ਗੱਲਬਾਤ ਹੋਈ। ਇਸ ਸਬੰਧ ਵਿੱਚ ਅਜੇ ਤੱਕ ਕੁਝ ਵੀ ਸਪੱਸ਼ਟ ਨਹੀਂ ਹੈ, ਪਰ ਖ਼ਬਰਾਂ ਹਨ ਕਿ ਉਸ ਤੋਂ ਸੁਸ਼ਾਂਤ ਦੇ ਨਾਲ ਉਸ ਦੀ ਦੋਸਤੀ ਅਤੇ ਅਦਾਕਾਰ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਪੁੱਛਗਿੱਛ ਹੋਈ ਹੈ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸੁਸ਼ਾਂਤ ਦੇ ਦੇਹਾਂਤ ਮਗਰੋਂ ਰੋਹਿਣੀ ਨੇ ਸੁਸ਼ਾਂਤ ਲਈ ਇੱਕ ਲੰਬੀ ਪੋਸਟ ਲਿਖੀ ਸੀ। ਉਸ ਨੇ ਸੁਸ਼ਾਂਤ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਸੀ, ਇਹ ਗੱਲ ਮੰਨਣਾ ਕਾਫ਼ੀ ਮੁਸ਼ਕਲ ਹੈ ਕਿ ਮੇਰਾ ਦੋਸਤ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ। ਸੋਸ਼ਲ ਮੀਡੀਆ ਖੋਲ•ਣ 'ਤੇ ਕਾਲਪਨਿਕ ਕਹਾਣੀਆਂ ਬਣਾਉਣ ਵਾਲੇ ਅਤੇ ਵੇਚਣ ਵਾਲੇ ਨਜ਼ਰ ਆ ਰਹੇ ਹਨ। ਉਸ ਨੂੰ ਉਨ•ਾਂ ਲੋਕਾਂ ਤੋਂ ਕੋਈ ਫਰਕ ਨਹੀਂ ਪੈਂਦਾ ਸੀ, ਜੋ ਉਸ ਦੇ ਲਈ ਪੋਸਟ ਕਰ ਰਹੇ ਹਨ ਕਿ ਉਹ ਤੇਰੇ ਸੰਪਰਕ ਵਿੱਚ ਹੋਣਾ ਚਾਹੀਦਾ ਸੀ। ਉਹ ਝੂਠੇ ਦੋਸਤਾਂ, ਫੋਨ ਕਾਲਸ ਅਤੇ ਛੋਟੀਆਂ ਗੱਲਾਂ ਨੂੰ ਨਫਰਤ ਕਰਦਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.