ਸੱਤ ਦਿਨ 'ਚ 100 ਫੀਸਦੀ ਮਰੀਜ਼ ਠੀਕ ਹੋਣ ਦਾ ਕੀਤਾ ਦਾਅਵਾ

ਨਵੀਂ ਦਿੱਲੀ, 23 ਜੂਨ (ਹਮਦਰਦ ਨਿਊਜ਼ ਸਰਵਿਸ) : ਬਾਬਾ ਰਾਮਦੇਵ ਦੀ ਪਤੰਜਲੀ ਆਯੁਰਵੇਦ ਨੇ ਕੋਰੋਨਾ ਵਾਇਰਸ ਦੇ ਇਲਾਜ ਦਾ ਸਫ਼ਲ ਦਾਅਵਾ ਕਰਦੇ ਹੋਏ ਦਵਾ ਲਾਂਚ ਕੀਤੀ ਹੈ। ਇਸ ਦਵਾ ਨੂੰ 'ਦਿਵਯ ਕੋਰੋਨਿਲ ਟੈਬਲੇਟ' ਨਾਮ ਦਿੱਤਾ ਗਿਆ ਹੈ। ਬਾਬਾ ਰਾਮਦੇਵ ਨੇ ਕਿਹਾ ਹੈ ਕਿ ਪਤੰਜਲੀ ਨੇ ਖ਼ਤਰਨਾਕ ਵਾਇਰਸ ਦੇ ਇਲਾਜ ਲਈ ਇਹ ਆਯੁਰਵੈਦਿਕ ਦਵਾ ਤਿਆਰ ਕੀਤੀ ਹੈ। ਉਨ•ਾਂ ਨੇ ਅੱਜ ਹਰਿਆਦੁਆਰਾ ਵਿੱਚ ਇਹ ਦਵਾ ਲਾਂਚ ਕੀਤੀ। ਉਨ•ਾਂ ਦੱਸਿਆ ਕਿ ਇਸ ਦਵਾਈ ਦਾ ਸੇਵਨ ਕਰਨ 'ਤੇ ਰੋਗੀ 5 ਤੋਂ 14 ਦਿਨਾਂ ਵਿਚਕਾਰ ਠੀਕ ਹੋ ਜਾਂਦਾ ਹੈ।
ਇਸ ਦੌਰਾਨ ਯੋਗ ਗੁਰੂ ਬਾਬਾ ਰਾਮਦੇਵ ਅਤੇ ਪਤੰਜਲੀ ਦੇ ਸੀਈਓ ਬਾਲਕ੍ਰਿਸ਼ਨ ਨੇ ਇਸ ਦਵਾ ਦੇ ਕਲੀਨੀਕਲ ਟ੍ਰਾਇਲ ਦੇ ਨਤੀਜੇ ਸਾਹਮਣੇ ਰੱਖੇ। ਇਹ ਦਵਾ ਪਤੰਜਲੀ ਰਿਸਰਚ ਇੰਸਟੀਚਿਊਟ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ, ਜੈਪੁਰ ਨੇ ਮਿਲ ਕੇ ਤਿਆਰ ਕੀਤੀ ਹੈ। ਇਸ ਦਾ ਉਤਪਾਦਨ ਹਰਿਦੁਆਰ ਦੀ ਦਿਵਿਆ ਫਾਰਮੈਸੀ ਅਤੇ ਪਤੰਜਲੀ ਆਯੁਰਵੇਦ ਲਿਮਟਡ ਕਰ ਰਹੇ ਹਨ। ਦਵਾ ਲਾਂਚ ਕਰਦੇ ਹੋਏ ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਕਿ ਪੂਰੇ ਦੇਸ਼ ਨੂੰ ਕੋਰੋਨਾ ਵਾਇਰਸ ਦੀ ਦਵਾ ਦੀ ਉਡੀਕ ਸੀ, ਇਸ ਲਈ ਆਖਰਕਾਰ ਇਹ ਦਵਾ ਤਿਆਰ ਕਰ ਲਈ ਹੈ। ਉਨ•ਾਂ ਨੇ ਦੱਸਿਆ ਕਿ ਇਸ ਦਵਾਈ ਦੀ ਪਰਖ 280 ਰੋਗੀਆਂ 'ਤੇ ਕੀਤੀ ਗਈ ਹੈ ਅਤੇ ਇਹ ਸਾਰੇ ਰੋਗੀ ਹੁਣ ਬਿਲਕੁਲ ਠੀਕ ਹੋ ਚੁੱਕੇ ਹਨ।
ਬਾਬਾ ਰਾਮਦੇਵ ਨੇ ਦੱਸਿਆ ਕਿ ਇਸ ਦਵਾ ਦਾ ਸੇਵਨ ਕਰਨ ਬਾਅਦ ਕਿਸੇ ਵੀ ਰੋਗੀ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਈ ਅਤੇ ਨਾ ਹੀ ਕਿਸੇ ਦੀ ਮੌਤ ਹੋਈ। ਉਨ•ਾਂ ਦੱਸਿਆ ਕਿ ਦਵਾ ਦਾ ਸੇਵਨ ਕਰਨ ਬਾਅਦ ਤਿੰਨ ਦਿਨ ਵਿੱਚ 69 ਫੀਸਦੀ ਕੋਰੋਨਾ ਮਰੀਜ਼ ਠੀਕ ਹੋ ਗਏ। ਉੱਥੇ ਹੀ 7 ਦਿਨ ਬਾਅਦ 100 ਫ਼ੀਸਦੀ ਮਰੀਜ਼ ਠੀਕ ਹੋ ਚੁੱਕੇ ਸਨ।
ਯੋਗ ਗੁਰੂ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਪਲ ਹੈ, ਕਿਉਂਕਿ ਪਤੰਜਲੀ ਨੇ ਕੋਰੋਨਾ ਜਿਹੀ ਖ਼ਤਰਨਾਕ ਬਿਮਾਰੀ ਲਈ ਆਯੁਰਵੈਦਿਕ ਦਵਾ ਤਿਆਰ ਕੀਤੀ ਹੈ। ਹੁਣ ਦੁਨੀਆ ਭਰ ਵਿੱਚ ਆਯੁਰਵੇਦ ਦੀ ਮੰਗ ਵਧੇਗੀ। ਰਾਮਦੇਵ ਨੇ ਦੱਸਿਆ ਕਿ ਇਹ ਦਵਾਈ ਪੂਰੀ ਖੋਜ ਨਾਲ ਤਿਆਰ ਕੀਤੀ ਗਈ ਹੈ ਅਤੇ ਦਵਾ ਨੂੰ ਲੈ ਕੇ ਕਲੀਨੀਕਲ ਕੇਸ ਸਟੱਡੀ ਕੀਤੀ ਗਈ ਹੈ। ਉਨ•ਾਂ ਦਾਅਵਾ ਕੀਤਾ ਕਿ ਕੋਰੋਨਿਲ ਵਿਗਿਆਨੀਆਂ ਦੇ ਦਾਅਵਿਆਂ 'ਤੇ ਖ਼ਰੀ ਉਤਰਦੀ ਹੈ। ਪਤੰਜਲੀ ਦੇ ਸੀਈਓ ਬਾਲਕ੍ਰਿਸ਼ਨ ਨੇ ਦੱਸਿਆ ਕਿ ਰੈਗੁਲੇਟਰ ਤੋਂ ਪ੍ਰਵਾਨਗੀ ਮਗਰੋਂ ਇਸ ਦਵਾ ਦਾ ਕਲੀਨੀਕਲ ਟ੍ਰਾਇਲ ਇੰਦੌਰ ਅਤੇ ਜੈਪੁਰ ਵਿੱਚ ਕੀਤਾ ਗਿਆ ਸੀ। ਉਨ•ਾਂ ਕਿਹਾ ਕਿ ਲੋਕਾਂ ਨੂੰ ਦਵਾ ਦੇ ਸੇਵਨ ਦੇ ਨਾਲ-ਨਾਲ ਯੋਗ ਵੀ ਕਰਨਾ ਚਾਹੀਦਾ ਹੈ, ਤਾਂ ਜੋ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਬਰਕਰਾਰ ਰਹੇ। ਬਾਲਕ੍ਰਿਸ਼ਨ ਨੇ ਦਵਾ ਲਾਂਚ ਕਰਦੇ ਹੋਏ ਦੱਸਿਆ ਕਿ ਕੋਰੋਨਿਲ ਵਿੱਚ ਗਿਲੋਏ, ਅਸ਼ਵਗੰਧਾ, ਸ਼ਵਸਾਰਿ ਰਸ ਅਤੇ ਅਣੂ ਤੇਲ ਦਾ ਮਿਸ਼ਰਣ ਹੈ। ਉਨ•ਾਂ ਨੇ ਦੱਸਿਆ ਕਿ ਇਸ ਦਵਾ ਦਾ ਸੇਵਨ ਹਰ ਰੋਜ਼ ਦਿਨ ਵਿੱਚ ਦੋ ਵਾਰ ਸਵੇਰੇ ਅਤੇ ਸ਼ਾਮ ਕੀਤਾ ਜਾ ਸਕਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.