ਨਿਊਯਾਰਕ, 24 ਜੂਨ, ਹ.ਬ. : ਭਾਰਤੀ ਮੂਲ ਦੇ ਪਰਵਾਰ ਦੇ ਤਿੰਨ ਮੈਂਬਰਾਂ ਦੀ ਨਿਊਜਰਸੀ ਵਿਚ ਉਨ੍ਹਾਂ ਦੇ ਘਰ ਵਿਚ ਬਣੇ ਸਵੀਮਿੰਗ ਪੂਲ ਵਿਚ ਮੌਤ ਹੋ ਗਈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਅਧਿਕਾਰੀਆਂ ਨੇ ਮੰਗਲਵਾਰ ਨੂੰ ਪੀੜਤਾਂ ਦੀ ਪਛਾਣ 62 ਸਾਲਾ ਭਾਰਤ ਪਟੇਲ, ਉਨ੍ਹਾਂ ਦੀ ਨੂੰਹ Îਨਿਸ਼ਾ ਅਤੇ ਉਨ੍ਹਾਂ ਦੀ 8 ਸਾਲਾ ਪੋਤੀ ਦੇ ਰੂਪ ਵਿਚ ਕੀਤੀ ਹੈ। ਉਹ ਸੋਮਵਾਰ ਸ਼ਾਮ ਨੁੰ ਈਸਟ ਬਰੰਸਵਿਕ ਵਿਚ ਡੁੰਬ ਗਏ। ਪੁਲਿਸ ਦੇ ਬੁਲਾਰੇ ਲੈਫ਼ਟੀਨੈਂਟ ਫਰੈਂਕ ਸਟਰ ਨੇ Îਨਿਊਜ਼ 12 ਟੀਵੀ 'ਤੇ ਬਿਆਨ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਕੋਲ ਕਿਸੇ ਗੁਆਂਢੀ ਦੇ ਕੋਲ ਤੋਂ ਵਿਅਕਤੀ ਡਿੱਗਣ ਦੀ ਕਾਲ ਆਈ ਸੀ। ਘਰ ਜਾਣ ਵਾਲੇ ਅਧਿਕਾਰੀਆਂ ਨੇ ਦੇਖਿਆ ਕਿ ਇਹ ਡੁੱਬਣ ਦਾ ਮਾਮਲਾ ਸੀ। ਉਥੇ ਪਹੁਚੰਦੇ ਹੀ ਪੁਲਿਸ ਨੇ ਸਭ ਤੋਂ ਪਹਿਲਾਂ ਉਨ੍ਹਾਂ ਬਚਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਨ੍ਹਾਂ ਸਾਰਿਆਂ ਦੀ ਮੌਤ ਹੋ ਗਈ।

ਹੋਰ ਖਬਰਾਂ »

ਹਮਦਰਦ ਟੀ.ਵੀ.