ਮੁੰਬਈ , 24 ਜੂਨ, ਹ.ਬ. : ਕੋਰੋਨਾ ਵਾਇਰਸ ਅਤੇ ਲੌਕਡਾਊਨ ਕਾਰਨ ਕਾਫੀ ਕੁਝ ਰੁਕ ਗਿਆ, ਫਿਲਮ ਰਿਲੀਜ਼ ਰੁਕ ਗਈ। ਸੈਲੇਬ੍ਰਿਟੀਜ਼ ਸ਼ੂਟਿੰਗ ਤੇ ਨਹੀਂ ਜਾ ਪਾ ਰਹੇ ਹਨ। ਇਥੋਂ ਤਕ ਕਿ ਕਈ ਸੈਲੇਬ੍ਰਿਟੀਜ਼ ਵਿਆਹ ਦੇ ਬੰਧਨ ਵਿਚ ਬੱਝਣ ਵਾਲੇ ਸਨ ਪਰ ਕੋਰੋਨਾ ਵਾਇਰਸ ਕਾਰਨ ਉਨ੍ਹਾਂਂ ਨੂੰ ਵੀ ਰੁਕਣਾ ਪਿਆ। ਠੀਕ ਅਜਿਹੀ ਹੀ ਇਕ ਜੋੜੀ ਹੈ ਰਿਚਾ ਚੱਢਾ ਅਤੇ ਅਲੀ ਫ਼ਜ਼ਲ ਦੀ ਵੀ ਹੈ। ਉਹ ਇਸ ਸਾਲ ਵਿਆਹ ਕਰਨ ਵਾਲੇ ਸਨ ਪਰ ਕੋਰੋਨਾ ਵਾਇਰਸ ਨੇ ਉਨ੍ਹਾਂ ਦੇ ਇਸ ਇਰਾਦੇ 'ਤੇ ਪਾਣੀ ਫੇਰ ਦਿੱਤਾ। ਰਿਚਾ ਚੱਢਾ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਗੱਲਾਂ ਚੱਲਦੀਆਂ ਰਹਿੰਦੀਆਂ ਹਨ। ਇਸ ਦੌਰਾਨ ਉਨ੍ਹਾਂ ਨੇ ਇਕ ਮੀਮ ਸ਼ੇਅਰ ਕੀਤਾ ਅਤੇ ਇਸ ਸਾਲ ਨੂੰ ਮਨਹੂਸ ਵੀ ਦੱਸਿਆ। ਉਨ੍ਹਾਂ ਨੇ ਜੋ ਮੀਮ ਸ਼ੇਅਰ ਕੀਤਾ, ਉਹ ਗੈਂਗਸ ਆਫ ਵਾਸੇਪੁਰ ਦਾ ਇਕ ਸੀਨ ਹੈ। ਇਸ ਵਿਚ ਲਿਖਿਆ ਹੈ ਕਿ ਕੋਵਿਡ ਦੌਰਾਨ ਵਿਆਹ ਵਿਚ ਸਿਰਫ਼ 50 ਲੋਕ ਹੀ ਸ਼ਾਮਿਲ ਹੋ ਸਕਦੇ ਹਨ। ਇਸਤੋਂ ਬਾਅਦ ਨਗਮਾ ਉਹ ਵੀਡੀਓ ਸ਼ੇਅਰ ਕੀਤੀ ਗਈ, ਜਿਸ ਵਿਚ ਉਹ ਸਰਦਾਰ ਖ਼ਾਨ ਦੇ ਨਾਲ ਨਿਕਾਹ ਕਰ ਰਹੀ ਹੁੰਦੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਰਿਚਾ ਨੇ ਲਿਖਿਆ ਕਿ ਮੈਂ ਸਾਲ 2020 ਵਿਚ ਆਪਣੇ ਵਿਆਹ ਨੂੰ ਮੁਲਤਵੀ ਹੁੰਦੇ ਦੇਖਿਆ, ਕਿਉਂਕਿ ਇਹ ਸਾਲ ਕਾਫੀ ਖ਼ਰਾਬ ਚੱਲ ਰਿਹਾ ਹੈ। ਇਥੇ ਤੁਹਾਡੇ ਲਈ ਨਗਮਾ ਦਾ ਸਵੈਗ ਹੈ, ਜਿਸਨੂੰ ਤੁਸੀਂ ਦੇਖੋ ਅਤੇ ਅਨੰਦ ਮਾਣੋ।

ਹੋਰ ਖਬਰਾਂ »

ਹਮਦਰਦ ਟੀ.ਵੀ.