ਨਵਂੀ ਦਿੱਲੀ, 25 ਜੂਨ, ਹ.ਬ. : ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਕਈ ਦਿਨ ਬੀਤ ਚੁੱਕੇ ਹਨ ਪਰ ਸੋਸ਼ਲ ਮੀਡੀਆ 'ਤੇ ਲੋਕ ਹੁਣ ਵੀ ਉਨ੍ਹਾਂ ਨੂੰ ਯਾਦ ਕਰ ਕੇ ਸ਼ਰਧਾਂਜਲੀ ਦੇ ਰਹੇ ਹਨ। ਸੁਸ਼ਾਂਤ ਦੇ ਪੁਰਾਣੇ ਵੀਡੀਓਜ਼ ਤੇ ਫੋਟੋਜ਼ ਸੋਸ਼ਲ ਮੀਡੀਆ ਤੇ ਹੁਣ ਵੀ ਵਾਇਰਲ ਹੋ ਰਹੇ ਹਨ। ਲੋਕ ਉਨ੍ਹਾਂ ਨੂੰ ਭੁੱਲ ਨਹੀਂ ਪਾ ਰਹੇ ਹਨ ਤੇ ਇਸ ਗੱਲ ਤੋਂ ਹੁਣ ਤਕ ਸਦਮੇ ਵਿਚ ਹਨ ਕਿ ਸੁਸ਼ਾਂਤ ਨੇ ਅਜਿਹਾ ਕਿਉਂ ਕੀਤਾ ਤੇ ਕਿਸ ਤਰ੍ਹਾਂ ਕਰ ਲਿਆ? ਇਕ ਹੋਣਹਾਰ ਸ਼ਖ਼ਸ ਤੇ ਬਿਹਤਰੀਨ ਅਦਾਕਾਰ ਜੋ ਜ਼ਿੰਦਗੀ ਨੂੰ ਜ਼ਿੰਦਾਦਿਲੀ ਨਾਲ ਜਿਊਂਦਾ ਸੀ ਉਸ ਨੇ ਆਪਣੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਖ਼ਤਮ ਕਰ ਦਿੱਤਾ? ਸੁਸ਼ਾਂਤ ਦਾ ਜਾਣਾ ਹਰ ਕਿਸੇ ਲਈ ਇਕ ਸਦਮੇ ਜਿਹਾ ਹੈ। ਐਕਟਰ ਨੇ ਜਿਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਖ਼ਤਮ ਕੀਤਾ, ਇਹ ਜਾਣ ਕੇ ਕਿਸੇ ਦਾ ਵੀ ਦਿਲ ਕੰਬ ਉੱਠੇ। ਸੁਸ਼ਾਂਤ ਨੇ 14 ਜੂਨ ਨੂੰ ਆਪਣੇ ਘਰ ਵਿਚ ਫਾਂਸੀ ਲਾ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਦੀ ਮੌਤ ਦੀ ਵਜ੍ਹਾ ਉਨ੍ਹਾਂ ਦਾ ਡਿਪਰੈਸ਼ਨ ਦੱਸਿਆ ਗਿਆ। ਪੋਸਟਮਾਰਟਮ ਰਿਪੋਰਟ ਵਿਚ ਵੀ ਆਇਆ ਕਿ ਉਨ੍ਹਾਂ ਦੀ ਮੌਤ ਦਮ ਘੁੱਟਣ ਨਾਲ ਹੀ ਹੋਈ ਹੈ ਪਰ ਫੈਂਸ ਇਸ ਗੱਲ ਨੂੰ ਮੰਨਣ ਲਈ ਰਾਜ਼ੀ ਨਹੀਂ ਹਨ। ਸੁਸ਼ਾਂਤ ਦੇ ਜਾਣ ਤੋਂ ਬਾਅਦ ਉਨ੍ਹਾਂ ਦੇ ਫੈਂਸ ਜਿੰਨੇ ਭਾਵੁਕ ਹਨ ਉਨੇ ਹੀ ਗੁੱਸੇ ਵਿਚ ਵੀ ਹਨ। ਲੋਕ ਇਹ ਮੰਨਣ ਨੂੰ ਹੀ ਤਿਆਰ ਨਹੀਂ ਹਨ ਕਿ ਸੁਸ਼ਾਂਤ ਜਿਹਾ ਹੁਸ਼ਿਆਰ ਸ਼ਖ਼ਸ ਖ਼ੁਦਕੁਸ਼ੀ ਕਰ ਸਕਦਾ ਹੈ।  ਐਕਟਰ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ਤੇ ਲਗਾਤਾਰ ਉਨ੍ਹਾਂ ਨੂੰ ਲੈ ਕੇ ਜਸਟਿਸ ਦੀ ਮੰਗ ਹੋ ਰਹੀ ਹੈ। ਇੰਨਾ ਹੀ ਨਹੀਂ ਐਕਟਰ ਦੇ ਫੈਂਸ ਨੇ ਬਾਕੀ ਦੇ ਬਾਲੀਵੁੱਡ ਅਭਿਨੇਤਾਵਾਂ ਜਿਵੇਂ ਕਿ ਆਲੀਆ ਭੱਟ, ਕਰਨ ਜੌਹਰ, ਸੋਨਾਕਸ਼ੀ ਸਿਨਹਾ, ਸੋਨਮ ਕਪੂਰ ਤੇ ਵੀ ਜੰਮ ਕੇ ਗੁੱਸਾ ਕੱਢ ਰਹੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.