ਹੈਲਥ ਰਿਟੇਲਰ ਜੀਐਨਸੀ ਕੰਪਨੀ ਦਾ ਨਿਕਲਿਆ ਦੀਵਾਲਾ

ਔਟਾਵਾ, 25 ਜੂਨ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ ਮਸ਼ਹੂਰ ਹੈਲਥ ਰਿਟੇਲਰ ਕੰਪਨੀ 'ਜੀਐਨਸੀ' ਭਾਵ ਜਨਰਲ ਨਿਊਟ੍ਰੀਸ਼ਨ ਸੈਂਟਰਜ਼ ਵਿੱਚ ਕੰਮ ਕਰਨ ਵਾਲੇ ਵੱਡੀ ਗਿਣਤੀ ਕਾਮਿਆਂ ਦੀ ਨੌਕਰੀ ਖੁਸਣ ਜਾ ਰਹੀ ਹੈ, ਕਿਉਂਕਿ ਕੰਪਨੀ ਨੇ ਦੀਵਾਲਾ ਨਿਕਲਣ ਦਾ ਹਵਾਲਾ ਦਿੰਦੇ ਹੋਏ ਕੈਨੇਡਾ ਵਿੱਚ ਸਥਿਤ ਆਪਣੇ 29 ਸਟੋਰਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਇਨ•ਾਂ ਵਿੱਚੋਂ 14 ਸਟੋਰ ਇਕੱਲੇ ਉਨਟਾਰੀਓ ਸੂਬੇ ਵਿੱਚ ਹਨ। ਕੰਪਨੀ ਨੇ ਦੀਵਾਲਾ ਨਿਕਲਣ ਸਬੰਧੀ ਅਮਰੀਕਾ ਵਿੱਚ ਅਰਜ਼ੀ ਦਾਖ਼ਲ ਕਰ ਦਿੱਤੀ ਹੈ।
ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ ਅਮਰੀਕਾ ਦੇ 'ਬੈਂਕਰਪਟਸੀ ਕੋਡ' ਦੇ ਚੈਪਟਰ 11 ਅਧੀਨ ਸੁਰੱਖਿਆ ਦੀ ਮੰਗ ਕਰ ਰਹੀ ਹੈ। ਇਸ ਤੋਂ ਇਲਾਵਾ ਕੰਪਨੀ ਕੈਨੇਡੀਅਨ ਕੋਰਟ ਵਿੱਚ ਵੀ ਇਹੀ ਪ੍ਰਕਿਰਿਆ ਚਲਾਉਣ ਦਾ ਯਤਨ ਕਰੇਗੀ ਤਾਂ ਜੋ ਉਸ ਦਾ ਕੰਮ ਮੁੜ ਲੀਹ 'ਤੇ ਪਰਤ ਸਕੇ।
ਕੰਪਨੀ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਘਾਟੇ ਵਿੱਚ ਚੱਲ ਰਹੀ ਹੈ, ਪਰ ਹੁਣ ਮਹਾਂਮਾਰੀ ਕੋਰੋਨਾ ਵਾਇਰਸ ਦੇ ਚਲਦਿਆਂ ਉਸ ਦਾ ਜਮ•ਾ ਹੀ ਦੀਵਾਲਾ ਨਿਕਲ ਗਿਆ। ਉਸ ਨੂੰ ਇਸ ਮੁਸ਼ਕਲ ਘੜੀ ਵਿੱਚੋਂ ਬਾਹਰ ਨਿਕਲਣ 'ਚ ਕਾਫ਼ੀ ਸਮਾਂ ਲੱਗੇਗਾ। ਇਸ ਦੇ ਚਲਦਿਆਂ ਉਸ ਨੇ ਆਪਣੇ ਕਾਫ਼ੀ ਸਟੋਰ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।
ਦੱਸ ਦੇਈਏ ਕਿ ਜਨਰਲ ਨਿਊਟ੍ਰੀਸ਼ਨ ਸੈਂਟਰਜ਼ (ਜੀਐਨਸੀ) ਅਮਰੀਕਾ ਦੀ ਕੰਪਨੀ ਹੈ, ਜਿਹੜੀ ਕਿ ਸਿਹਤ ਅਤੇ ਖੁਰਾਕ ਨਾਲ ਸਬੰਧਤ ਉਤਪਾਦ ਵੇਚਦੀ ਹੈ, ਜਿਨ•ਾਂ ਵਿੱਚ ਵਿਟਾਮਿਨਜ਼, ਸਪਲੀਮੈਂਟਸ, ਮਿਨਰਲਸ, ਸਪੋਰਟਸ ਨਿਊਟ੍ਰੀਸ਼ਨ, ਡਾਈਟ ਅਤੇ ਐਨਰਜੀ ਉਤਪਾਦ ਸ਼ਾਮਲ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.