ਨਵੀਂ ਦਿੱਲੀ, 26 ਜੂਨ, ਹ.ਬ. : ਖੁਦਕੁਸ਼ੀ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦਾ। ਪੂਰਵੀ ਦਿੱਲੀ ਸਥਿਤ ਗੀਤਾ ਕਲੌਨੀ ਇਲਾਕੇ ਵਿਚ ਨਾਮੀ 16 ਸਾਲਾ ਟਿਕ ਟੌਕ ਸਟਾਰ ਸੀਆ ਕੱਕੜ ਨੇ ਅਪਣੇ ਘਰ ਵਿਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਸਿਰਫ 16 ਸਾਲ ਦੀ ਉਮਰ ਵਿਚ ਸੀਆ ਨੇ ਮੁਕਾਮ ਹਾਸਲ ਕੀਤਾ ਸੀ। ਡਾਂਸ ਵਿਚ ਮਾਹਰ ਸੀਆ ਬਹੁਤ ਹੋਣਹਾਰ ਸੀ ਅਤੇ ਉਸ ਦੇ ਹੁਨਰ ਦੇ ਚਲਦਿਆਂ ਸੋਸ਼ਲ ਮੀਡੀਆ 'ਤੇ ਉਸ ਨੂੰ 11 ਲੱਖ ਲੋਕ ਫਾਲੋ ਕਰਦੇ ਸੀ। ਇੰਟਸਟਾਗਰਾਮ 'ਤੇ ਵੀ ਕਰੀਬ 91 ਹਜ਼ਾਰ ਲੋਕ ਉਸ ਨਾਲ ਜੁੜੇ ਹੋਏ ਸੀ। ਸੀਆ ਦੇ ਸੁਸਾਈਡ ਕਰਨ ਤੋਂ ਦੁਖੀ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਅਪਣੇ ਅਪਣੇ ਅੰਦਾਜ਼ ਵਿਚ ਯਾਦ ਕਰ ਰਹੇ ਹਨ। ਸੈਲੀਬ੍ਰਿਟੀ ਦੇ ਚਲਦਿਆਂ ਦਿੱਲੀ ਪੁਲਿਸ ਬੇਹੱਦ ਚੌਕਸ ਹੋ ਕੇ ਜਾਂਚ ਕਰ ਰਹੀ ਹੈ। ਪੁਲਿਸ ਦੁਸ਼ਮਨੀ, ਲੈਣ ਦੇਣ ਸਣੇ ਕਈ ਐਂਗਲ ਨੂੰ ਜੋੜ ਕੇ ਜਾਂਚ ਕਰ ਰਹੀ ਹੈ। ਪੁਲਿਸ ਸੀਆ ਦੇ ਦੋਸਤਾਂ, ਰਿਸ਼ਤੇਦਾਰਾਂ ਅਤੇ ਕਾਲਜ ਦੇ ਵਿਦਿਆਰਥੀਆਂ ਕੋਲੋਂ ਵੀ ਪੁਛਗਿੱਛ ਕਰ ਰਹੀ ਹੈ।
ਇੱਕ ਦਿਨ ਪਹਿਲਾਂ ਯਾਨੀ ਬੁਧਵਾਰ ਨੂੰ ਵੀਡੀਓ ਅਪਲੋਡ ਕਰਨ ਤੋਂ ਬਾਅਦ ਬੇਹੱਦ ਖੁਸ਼ ਨਜ਼ਰ ਆ ਰਹੀ ਸੀਆ ਨੇ ਖੁਦਕੁਸ਼ੀ ਕਿਉਂ ਕੀਤੀ? ਇਸ ਦਾ ਫਿਲਹਾਲ ਪਤਾ ਨਹੀਂ ਚਲ ਸਕਿਆ। ਪੁਲਿਸ ਨੂੰ ਮੌਕੇ 'ਤੇ ਕੋਈ ਸੁਸਾਈਡ ਨੋਟ ਵੀ ਬਰਾਮਦ ਨਹੀਂ ਹੋਇਆ। ਪੁਲਿਸ ਨੇ ਸੀਆ ਦਾ ਮੋਬਾਈਲ ਫੋਨ ਜ਼ਬਤ ਕਰ ਲਿਆ ਹੈ।
ਪਰਵਾਰਕ ਸੂਤਰਾਂ ਦਾ ਕਹਿਣਾ ਹੈ ਕਿ ਸੀਆ ਨੂੰ ਕੁਝ ਲੋਕ ਧਮਕੀਆਂ ਦੇ ਰਹੇ ਸੀ। ਇਸ ਕਾਰਨ ਉਹ ਪ੍ਰੇਸ਼ਾਨ ਸੀ। ਉਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਇਸ 'ਤੇ ਕਿਸੇ ਤਰ੍ਹਾਂ ਦੀ ਟਿੱਪਣੀ ਕੀਤੀ ਜਾ ਸਕਦੀ ਹੈ। ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਵਾਰ ਨੂੰ ਸੌਂਪ ਦਿੱਤਾ ਹੈ।
ਸੀਆ ਕੱਕੜ ਪਰਿਵਾਰ ਦੇ ਨਾਲ 13 ਬਲਾਕ, ਗੀਤਾ ਕਲੌਨੀ ਵਿਚ ਰਹਿੰਦੀ ਸੀ। ਬੁਧਵਾਰ ਰਾਤ ਨੂੰ ਉਸ ਨੇ ਅਪਣਾ ਆਖਰੀ ਵੀਡੀਓ ਟਿਕ ਟੌਕ 'ਤ ਪਾਇਆ ਸੀ।  ਇਸ ਤੋਂ ਇਲਾਵਾ ਉਸ ਨੇ ਅਪਣੇ ਮੈਨੇਜਰ ਅਰਜੁਨ ਨਾਲ ਵੀ ਕਿਸੇ ਗਾਣੇ ਨੂੰ ਲੈ ਕੇ ਗੱਲ ਕੀਤੀ ਸੀ। ਅਰਜੁਨ ਦਾ ਕਹਿਣਾ ਹੈ ਕਿ ਗੱਲਬਾਤ ਤੋਂ ਅਜਿਹਾ ਨਹੀਂ ਲੱਗਾ ਕਿ ਉਹ ਪ੍ਰੇਸ਼ਾਨ ਹੈ ਰਾਤ ਕਰੀਬ 12 ਵਜੇ ਉਸ ਨੇ ਅਪਣੇ ਕਮਰੇ ਵਿਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।

ਹੋਰ ਖਬਰਾਂ »

ਹਮਦਰਦ ਟੀ.ਵੀ.