ਵਾਸ਼ਿੰਗਟਨ, 26 ਜੂਨ, ਹ.ਬ. : ਮਹਾਮਾਰੀ ਕੋਵਿਡ-19 ਦੀ ਪਹਿਲੀ ਵੈਕਸੀਨ ਕੌਣ ਬਣਾਏਗਾ ਤੇ ਉਹ ਕਿਸ ਦੇਸ਼ ਨੂੰ ਸਭ ਤੋਂ ਪਹਿਲਾਂ ਮਿਲੇਗੀ ਇਹ ਇਕ ਮੁਸ਼ਕਲ ਸਵਾਲ ਹੈ। ਹੋ ਸਕਦਾ ਹੈ ਕਿ ਇਹ ਉਸੇ ਦੇਸ਼ ਨੂੰ ਸਭ ਤੋਂ ਪਹਿਲਾਂ ਮਿਲੇਗੀ ਜਿਹੜਾ ਸਭ ਤੋਂ ਪਹਿਲਾਂ ਵਿਕਸਤ ਕਰ ਲਵੇਗਾ। ਭਾਰਤ, ਬਰਤਾਨੀਆ, ਚੀਨ ਤੇ ਅਮਰੀਕਾ ਸਮੇਤ ਵੱਖ-ਵੱਖ ਦੇਸ਼ਾਂ ਵਿਚ ਇਸ ਦੇ ਵੈਕਸੀਨ ਦਾ ਪ੍ਰੀਖਣ ਵੱਖ-ਵੱਖ ਪੱਧਰਾਂ 'ਤੇ ਜਾਰੀ ਹੈ। ਇਕ ਭਾਰਤੀ ਕੰਪਨੀ ਨੂੰ ਵੈਕਸੀਨ ਬਣਾਉਣ ਦਾ ਲਾਇਸੈਂਸ ਮਿਲ ਚੁੱਕਿਆ ਹੈ ਤੇ ਇਹ ਸੰਭਵ ਹੈ ਕਿ ਕੋਵਿਡ-19 ਦੀ ਦੁਨੀਆ ਭਰ ਵਿਚ ਪਹਿਲੀ ਵੈਕਸੀਨ ਹੋਵੇ।
ਅਮਰੀਕਾ ਦੇ ਇਨਫੈਕਸ਼ਨ ਰੋਗਾਂ ਦੇ ਮਾਹਰ ਡਾ. ਐਨਥਨੀ ਫਾਸੀ ਨੇ ਵੀਰਵਾਰ ਨੂੰ ਦਾਅਵਾ ਕੀਤਾ ਹੈ ਕਿ ਇਸ ਸਾਲ ਦੇ ਅੰਤ ਜਾਂ ਅਗਲੇ ਸਾਲ ਦੇ ਸ਼ੁਰੂ ਵਿਚ ਹੀ ਕੋਵਿਡ-19 ਦੀ ਵੈਕਸੀਨ ਆ ਜਾਵੇਗੀ। ਕਈ ਅਮੀਰ ਦੇਸ਼ਾਂ ਨੇ ਇਸ ਵੈਕਸੀਨ ਦੇ ਲੱਖਾਂ ਦੇ ਆਰਡਰ ਪਹਿਲਾਂ ਹੀ ਦਿੱਤੇ ਹਨ। ਵਿਸ਼ਵ ਸਿਹਤ ਸੰਗਠਨ ਵੀ ਕੋਵਿਡ-19 ਦੀ ਵੈਕਸੀਨ ਦੀ ਸਮੁੱਚੀ ਵੰਡ ਲਈ ਦਿਸ਼ਾ-ਨਿਰਦੇਸ਼ ਜਾਰੀ ਕਰ ਰਿਹਾ ਹੈ । ਮਿਸਾਲ ਦੇ ਤੌਰ ਤੇ ਬਰਤਾਨੀਆ ਤੇ ਅਮਰੀਕਾ ਆਕਸਫੋਰਡ ਯੂਨੀਵਰਸਿਟੀ ਵੱਲੋਂ ਵਿਕਸਤ ਐਸਟ੍ਰਾ ਜੈਨੇਕਾ ਵੱਲੋਂ ਪੁਣੇ ਸਥਿਤ ਭਾਰਤੀ ਵੈਕਸੀਨ ਕੰਪਨੀ ਸੇਰੇਮ ਇੰਸਟੀਚਿਊਟ ਇਸ ਦਾ ਉਤਪਾਦਨ ਕਰੇਗੀ। ਇਸ ਭਾਰਤੀ ਕੰਪਨੀ ਨੂੰ ਇਕ ਅਰਬ ਵੈਕਸੀਨ ਬਣਾਉਣ ਦਾ ਆਰਡਰ ਮਿਲਿਆ ਹੈ। ਐਸਟ੍ਰਾ ਜੇਨੇਕਾ ਇਸੇ ਭਾਰਤੀ ਕੰਪਨੀ ਨੂੰ ਸੰਭਵ ਤੌਰ 'ਤੇ ਦੁਨੀਆ ਦੀ ਪਹਿਲੀ ਸੰਭਾਵਿਤ ਵੈਕਸੀਨ ਦੇ ਉਤਪਾਦਨ ਲਈ ਲਾਇਸੈਂਸ ਦਾ ਅਧਿਕਾਰ ਦੇ ਚੁੱਕਿਆ ਹੈ। ਸੇਰੇਮ ਇੰਸਟੀਚਿਊਟ ਦੁਨੀਆ ਦਾ ਵੈਕਸੀਨ ਦਾ ਸਭ ਤੋਂ ਵੱਡਾ ਉਤਪਾਦਕ ਹੈ। ਕੰਪਨੀ ਦੇ ਮਾਲਿਕ ਅਦਾਰ ਪੂਨਾਵਾਲਾ ਨੇ ਦੱਸਿਆ ਕਿ ਜਿੱਥੇ ਵੈਕਸੀਨ ਨਾਲ ਜੁੜਿਆ ਵਧੇਰੇ ਧਿਆਨ ਫਾਰਮਾਸਿਉਟੀਕਲ ਡੈਵਲਪਰ ਨੂੰ ਜਾਂਦਾ ਹੈ, ਭਾਰਤ ਦੁਨੀਆ ਭਰ ਵਿਚ ਵੇਚੀ ਜਾਣ ਵਾਲੀ ਵੈਕਸੀਨ ਦੇ ਉਤਪਾਦਨ ਵਿਚ 60-70 ਫ਼ੀਸਦੀ ਦੀ ਮੁੱਖ ਭੂਮਿਕਾ ਨਿਭਾਉਂਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.