ਅਮਰੀਕਾ ਦਾ ਦਾਅਵਾ : ਚੀਨ ਨੇ 15 ਜੂਨ ਨੂੰ ਹੀ ਬਣਾ ਲਈ ਸੀ ਭਾਰਤੀ ਫ਼ੌਜੀਆਂ 'ਤੇ ਹਮਲੇ ਦੀ ਯੋਜਨਾ

ਵਾਸ਼ਿੰਗਟਨ, 26 ਜੂਨ (ਹਮਦਰਦ ਨਿਊਜ਼ ਸਰਵਿਸ) : ਚੀਨ ਦੀ ਏਸ਼ੀਆ ਵਿੱਚ ਵਧਦੀ ਦਾਦਾਗਿਰੀ ਵਿਰੁੱਧ ਅਮਰੀਕਾ ਨੇ ਸਖ਼ਤ ਰੁਖ ਅਖਤਿਆਰ ਕਰ ਲਿਆ ਹੈ। ਅਮਰੀਕਾ ਨੇ ਯੂਰਪ ਤੋਂ ਆਪਣੀ ਫ਼ੌਜ ਹਟਾ ਕੇ ਏਸ਼ੀਆ ਵਿੱਚ ਤੈਨਾਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੀ ਸ਼ੁਰੂਆਤ ਉਹ ਜਰਮਨੀ ਤੋਂ ਕਰਨ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਜਰਮਨੀ ਵਿੱਚ ਤੈਨਾਤ 52 ਹਜ਼ਾਰ ਅਮਰੀਕੀ ਫ਼ੌਜੀਆਂ ਵਿੱਚੋਂ 95 ਹਜ਼ਾਰ ਫ਼ੌਜੀਆਂ ਨੂੰ ਏਸ਼ੀਆ ਵਿੱਚ ਤੈਨਾਤ ਕਰੇਗਾ। ਅਮਰੀਕਾ ਦਾ ਇਹ ਕਦਮ ਅਜਿਹੇ ਸਮੇਂ ਉਠ ਰਿਹਾ ਹੈ, ਜਿੱਥੇ ਇੱਕ ਪਾਸੇ ਚੀਨ ਨੇ ਭਾਰਤ ਵਿੱਚ ਪੂਰਬੀ ਲੱਦਾਖ ਵਿੱਚ ਲਾਈਨ ਆਫ਼ ਐਕਚੁਅਲ ਕੰਟਰੋਲ (ਐਲਏਸੀ) ਦੇ ਨੇੜੇ ਤਣਾਅਪੂਰਨ ਸਥਿਤੀ ਪੈਦਾ ਕਰ ਦਿੱਤੀ ਹੈ, ਉੱਥੇ ਦੂਜੇ ਪਾਸੇ ਵਿਅਤਨਾਮ, ਇੰਡੋਨੇਸ਼ੀਆ, ਮਲੇਸ਼ੀਆ, ਫਿਲੀਪੀਨ ਅਤੇ ਸਾਊਦੀ ਚਾਈਨਾ ਸੀ ਵਿੱਚ ਖ਼ਤਰਾ ਬਣਿਆ ਹੋਇਆ ਹੈ।
ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਚੀਨ ਨੂੰ ਭਾਰਤ ਅਤੇ ਦੱਖਣ ਪੂਰਬੀ ਏਸ਼ੀਆ ਲਈ ਖ਼ਤਰਾ ਦੱਸਿਆ ਹੈ। ਉਨ•ਾਂ ਨੇ ਕਿਹਾ ਕਿ ਭਾਰਤ, ਮਲੇਸ਼ੀਆ, ਇੰਡੋਨੇਸ਼ੀਆ ਅਤੇ ਫਿਲੀਪੀਨਸ ਜਿਹੇ ਏਸ਼ੀਆਈ ਦੇਸ਼ਾਂ ਨੂੰ ਚੀਨ ਤੋਂ ਵਧਦੇ ਖ਼ਤਰੇ ਦੇ ਮੱਦੇਨਜ਼ਰ ਅਮਰੀਕਾ ਦੁਨੀਆ ਭਰ ਵਿੱਚ ਆਪਣੇ ਫ਼ੌਜੀਆਂ ਦੀ ਤੈਨਾਤੀ ਦੀ ਸਮੀਖਿਆ ਕਰਕੇ ਉਨ•ਾਂ ਨੂੰ ਇਸ ਤਰ•ਾਂ ਤੈਨਾਤ ਕਰ ਰਿਹਾ ਹੈ ਕਿ ਉਹ ਲੋੜ ਪੈਣ 'ਤੇ ਪੀਪੁਲਸ ਲਿਬਰੇਸ਼ਨ ਆਰਮੀ (ਚੀਨ ਦੀ ਫ਼ੌਜ) ਦਾ ਮੁਕਾਬਲਾ ਕਰ ਸਕਣ। ਪੌਂਪੀਓ ਨੇ ਜਰਮਨ ਮਾਰਸ਼ਲ ਫੰਡ ਦੇ ਵਰਚੁਅਲ ਬ੍ਰਸੇਲਸ ਫੋਰਮ 2020 ਵਿੱਚ ਇੱਕ ਸ ਵਾਲ ਦੇ ਜਵਾਬ ਇਹ ਗੱਲ ਕਹੀ।
ਅਮਰੀਕਾ ਦੀ ਖੁਫ਼ੀਆ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਗਲਵਾਨ ਘਾਟੀ ਵਿੱਚ ਭਾਰਤੀ ਫ਼ੌਜੀਆਂ 'ਤੇ ਹਮਲੇ ਪਿੱਛੇ ਚੀਨ ਦੇ ਜ਼ਾਲਮ ਜਨਰਲ ਝਾਓ ਜੋਂਗਕੀ ਦਾ ਹੱਥਾ ਸੀ। ਇਹ ਉਹੀ ਜਨਰਲ ਹੈ, ਜੋ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਬੇਹੱਦ ਕਰੀਬੀ ਹੈ। ਇੰਨਾ ਹੀ ਨਹੀਂ, ਸਗੋਂ ਅਮਰੀਕਾ ਨੇ ਇਹ ਦਾਅਵਾ ਕੀਤਾ ਕੀਤਾ ਹੈ ਕਿ ਇਸ ਹਮਲੇ ਦੀ ਯੋਜਨਾ 15 ਜੂਨ ਨੂੰ ਹੀ ਤਿਆਰ ਕਰ ਲਈ ਗਈ ਸੀ।
ਪੌਂਪੀਓ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮ 'ਤੇ ਫ਼ੌਜੀਆਂ ਦੀ ਤੈਨਾਤੀ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਇਸੇ ਯੋਜਨਾ ਤਹਿਤ ਅਮਰੀਕਾ, ਜਰਮਨੀ ਵਿੱਚ ਆਪਣੇ ਫ਼ੌਜੀਆਂ ਦੀ ਗਿਣਤੀ ਲਗਭਗ 52 ਹਜ਼ਾਰ ਤੋਂ ਘਟਾ ਕੇ 25 ਹਜ਼ਾਰ ਕਰ ਰਿਹਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.