ਅਸਾਮ ਦੇ 6 ਹਜ਼ਾਰ ਕਿਸਾਨਾਂ ਦਾ ਪਾਣੀ ਰੋਕਿਆ

ਗੁਹਾਟੀ, 26 ਜੂਨ (ਹਮਦਰਦ ਨਿਊਜ਼ ਸਰਵਿਸ) : ਚੀਨ ਅਤੇ ਨੇਪਾਲ ਮਗਰੋਂ ਹੁਣ ਗੁਆਂਢੀ ਮੁਲਕ ਭੂਟਾਨ ਨੇ ਵੀ ਭਾਰਤ ਦੀ ਚਿੰਤਾ ਵਧਾ ਦਿੱਤੀ ਹੈ। ਦਰਅਸਲ, ਭੂਟਾਨ ਨੇ ਅਸਾਮ ਦੇ ਬਕਸਾ ਜ਼ਿਲ•ੇ ਦੇ ਕਿਸਾਨਾਂ ਦਾ ਪਾਣੀ ਰੋਕ ਦਿੱਤਾ ਹੈ। ਬਕਸਾ ਜ਼ਿਲ•ੇ ਦੇ 26 ਤੋਂ ਜ਼ਿਆਦਾ ਪਿੰਡਾਂ ਦੇ ਲਗਭਗ 6 ਹਜ਼ਾਰ ਕਿਸਾਨ ਸਿੰਜਾਈ ਲਈ ਡੋਂਗ ਯੋਜਨਾ 'ਤੇ ਨਿਰਭਰ ਹਨ। ਸਾਲ 1953 ਤੋਂ ਬਾਅਦ ਇਹ ਕਿਸਾਨ ਝੋਨੇ ਦੀ ਸਿੰਜਾਈ ਭੂਟਾਨ ਦੀਆਂ ਨਦੀਆਂ ਦੇ ਪਾਣੀ ਨਾਲ ਕਰਦੇ ਆ ਰਹੇ ਹਨ।
ਦੋ-ਤਿੰਨ ਦਿਨਾਂ ਤੋਂ ਬਕਸਾ ਦੇ ਕਿਸਾਨ ਭੂਟਾਨ ਦੇ ਇਸ ਕਦਮ ਵਿਰੁੱਧ ਵਿਰੋਧ-ਪ੍ਰਦਰਸ਼ਨ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਬੀਤੇ ਦਿਨੀਂ ਰੋਂਗਿਆ-ਭੂਟਾਨ ਸੜਕ ਜਾਮ ਕੀਤੀ ਸੀ। ਕਿਸਾਨ ਚਾਹੁੰਦੇ ਹਨ ਕਿ ਕੇਂਦਰ ਸਰਕਾਰ ਭੂਟਾਨ ਦੇ ਸਾਹਮਣੇ ਇਸ ਮੁੱਦੇ ਨੂੰ ਚੁੱਕੇ। ਦਰਅਸਲ, ਝੋਨੇ ਦੇ ਮੌਸਮ ਵਿੱਚ ਹਰ ਸਾਲ ਬਕਸਾ ਦੇ ਕਿਸਾਨ ਭਾਰਤ-ਭੂਟਾਨ ਸਰਹੱਦ 'ਤੇ ਜੋਂਗਖਾਰ ਇਲਾਕੇ ਵਿੱਚ ਜਾਂਦੇ ਹਨ ਅਤੇ ਕਾਲਾ ਨਦੀ ਦਾ ਪਾਣੀ ਸਿੰਜਾਈ ਲਈ ਲਿਆਉਂਦੇ ਹਨ।

ਹੋਰ ਖਬਰਾਂ »

ਰਾਸ਼ਟਰੀ

ਹਮਦਰਦ ਟੀ.ਵੀ.