ਸਾਬਕਾ ਸਿਆਸਤਦਾਨਾਂ ਤੇ ਸਫ਼ੀਰਾਂ ਨੇ ਟਰੂਡੋ ਨੂੰ ਲਿਖੀ ਸੀ ਚਿੱਠੀ

ਟੋਰਾਂਟੋ, 26 ਜੂਨ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਚੀਨ ਵੱਲੋਂ ਹਿਰਾਸਤ ਵਿੱਚ ਲਏ ਗਏ ਦੋ ਕੈਨੇਡੀਅਨ ਨਾਗਰਿਕਾਂ ਦੀ ਰਿਹਾਈ ਬਦਲੇ ਚੀਨੀ ਅਧਿਕਾਰੀ ਮੇਂਗ ਵਾਂਗਜ਼ੂ ਨੂੰ ਰਿਹਾਅ ਕਰਨ ਤੋਂ ਮਨ•ਾ ਕਰ ਦਿੱਤਾ ਹੈ। ਕੈਨੇਡਾ ਦੇ 19 ਸਾਬਕਾ ਸਿਆਸਤਦਾਨਾਂ ਅਤੇ ਸਫ਼ੀਰਾਂ ਦੇ ਇੱਕ ਵਫ਼ਦ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇੱਕ ਚਿੱਠ ਲਿਖੀ ਸੀ, ਜਿਸ ਵਿੱਚ ਉਨ•ਾਂ ਨੇ ਇਹ ਅਪੀਲ ਕੀਤੀ ਸੀ ਕਿ ਉਹ ਦੋ ਕੈਨੇਡੀਅਨ ਨਾਗਰਿਕਾਂ ਨੂੰ ਰਿਹਾਅ ਕਰਵਾਉਣ ਲਈ ਚੀਨੀ ਅਧਿਕਾਰੀ ਮੇਂਗ ਵਾਂਗਜ਼ੂ ਨੂੰ ਰਿਹਾਅ ਕਰ ਦੇਣ। ਜਦਕਿ ਪੀਐਮ ਜਸਟਿਨ ਟਰੂਡੋ ਨੇ ਇਸ ਅਪੀਲ ਨੂੰ ਰੱਦ ਕਰਦਿਆਂ ਕਿਹਾ ਕਿ ਉਹ ਚਿੱਠੀ ਲਿਖਣ ਵਾਲੇ ਵਫ਼ਦ ਦਾ ਪੂਰਾ ਆਦਰ-ਸਤਿਕਾਰ ਕਰਦੇ ਹਨ, ਪਰ ਉਨ•ਾਂ ਵੱਲੋਂ ਕੀਤੀ ਗਈ ਅਪੀਲ ਜਾਇਜ਼ ਨਹੀਂ ਹੈ। ਉਹ ਮੇਂਗ ਵਾਂਗਜ਼ੂ ਨੂੰ ਰਿਹਾਅ ਨਹੀਂ ਕਰ ਸਕਦੇ, ਕਿਉਂਕਿ ਇਸ ਨਾਲ ਚੀਨ ਨੂੰ ਇਹ ਸੁਨੇਹਾ ਜਾਵੇਗਾ ਕਿ ਉਹ ਕਿਸੇ ਦੀ ਵੀ ਰਿਹਾਈ ਲਈ ਕੈਨੇਡੀਅਲ ਨਾਗਰਿਕਾਂ ਨੂੰ ਹਿਰਾਸਤ ਵਿੱਚ ਲੈ ਕੇ ਆਪਣੀ ਗੱਲ ਮਨਵਾ ਸਕਦਾ ਹੈ। ਇਸ ਨਾਲ ਕੈਨੇਡਾ ਦੇ ਹੋਰਨਾਂ ਨਾਗਰਿਕਾਂ ਦੀ ਸੁਰੱਖਿਆ ਨੂੰ ਵੀ ਖ਼ਤਰਾ ਪੈਦਾ ਹੋ ਸਕਦਾ ਹੈ। ਕਿਸੇ ਵੀ ਸਰਕਾਰ ਦਾ ਪਹਿਲਾ ਮਕਸਦ ਉਸ ਦੇ ਨਾਗਰਿਕਾਂ ਦੀ ਸੁਰੱਖਿਆ ਹੁੰਦਾ ਹੈ। ਇਸ ਲਈ ਉਹ ਮੇਂਗ ਵਾਂਗਜ਼ੂ ਨੂੰ ਰਿਹਾਅ ਨਹੀਂ ਕਰ ਸਕਦੇ।
ਮੇਂਗ ਵਾਂਗਜ਼ੂ ਚੀਨ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ 'ਹੁਵਾਈ' ਦੀ ਚੀਫ਼ ਫਾਇਨੈਂਸ਼ੀਅਲ ਅਧਿਕਾਰੀ ਹੈ, ਜੋ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਅਮਰੀਕਾ ਨੂੰ ਲੋੜੀਂਦੀ ਹੈ। ਹਾਲਾਂਕਿ ਮੇਂਗ ਵਾਂਗਜ਼ੂ ਅਤੇ 'ਹੁਵਾਈ' ਕੰਪਨੀ ਅਮਰੀਕਾ ਵੱਲੋਂ ਲਾਏ ਗਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦੀ ਆ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.