ਕੈਨੇਡਾ 'ਚ 1 ਲੱਖ 3 ਹਜ਼ਾਰ ਤੋਂ ਵੱਧ ਲੋਕ ਹੋਏ ਕੋਰੋਨਾ ਦੇ ਮਰੀਜ਼, ਬ੍ਰਾਜ਼ੀਲ 'ਚ ਹਾਲਾਤ ਬੇਕਾਬੂ

ਔਟਾਵਾ, ਵਾਸ਼ਿੰਗਟਨ, ਨਵੀਂ ਦਿੱਲੀ, 28 ਜੂਨ (ਹਮਦਰਦ ਨਿਊਜ਼ ਸਰਵਿਸ) : ਬੀਤੇ ਸਾਲ ਦੇ ਅੰਤ ਵਿੱਚ ਚੀਨ ਤੋਂ ਪੂਰੀ ਦੁਨੀਆ ਵਿੱਚ ਫੈਲ ਚੁੱਕੇ ਕੋਵਿਡ-19 ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਵਰਲਡੋਮੀਟਰ ਦੇ ਮੁਤਾਬਕ ਦੁਨੀਆ ਭਰ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 1 ਕਰੋੜ ਤੋਂ ਟੱਪ ਚੁੱਕੀ ਹੈ। ਮ੍ਰਿਤਕਾਂ ਦਾ ਅੰਕੜਾ ਵੀ 5 ਲੱਖ ਤੋਂ ਟੱਪ ਚੁੱਕਾ ਹੈ। ਜਦਕਿ 54 ਲੱਖ 66 ਹਜ਼ਾਰ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ। 41 ਲੱਖ 20 ਹਜ਼ਾਰ ਮਰੀਜ਼ਾਂ ਦੀ ਇਲਾਜ ਚੱਲ ਰਿਹਾ ਹੈ।
ਇਸ ਮਹਾਂਮਾਰੀ ਦੀ ਸਭ ਤੋਂ ਜ਼ਿਆਦਾ ਮਾਰ ਝੱਲ ਰਹੇ ਦੇਸ਼ ਅਮਰੀਕਾ ਵਿੱਚ 1.28 ਲੱਖ ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਉੱਥੇ ਮਰੀਜ਼ਾਂ ਦੀ ਗਿਣਤੀ ਲਗਭਗ 26 ਲੱਖ ਹੋਣ ਦੇ ਨੇੜੇ ਪੁੱਜ ਚੁੱਕੀ ਹੈ। ਤੇਜ਼ੀ ਨਾਲ ਵੱਧ ਰਹੇ ਕੇਸਾਂ ਕਾਰਨ ਅਮਰੀਕਾ ਵਿੱਚ ਅਰਥਵਿਵਸਥਾ ਬਹਾਲੀ ਲਈ ਖੋਲ•ੇ ਗਏ ਬਾਜ਼ਾਰ ਟੈਕਸਾਸ ਸਣੇ ਕੁਝ ਸੂਬਿਆਂ ਵਿੱਚ ਦੁਬਾਰਾ ਬੰਦ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ।
ਬ੍ਰਾਜ਼ੀਲ ਵਿੱਚ ਮਰੀਜ਼ਾਂ ਦੀ ਗਿਣਤੀ 13 ਲੱਖ 15 ਹਜ਼ਾਰ ਤੋਂ ਟੱਪ ਚੁੱਕੀ ਹੈ, ਜਦਕਿ 57 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ 7 ਲੱਖ 15 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਤਾਂ ਜੰਗ ਜਿੱਤ ਕੇ ਠੀਕ ਹੋ ਗਏ ਹਨ। ਬ੍ਰਾਜ਼ੀਲ ਵਿੱਚ ਹਰ ਦਿਨ ਅਮਰੀਕਜਾ ਤੋਂ ਜ਼ਿਆਦਾ ਮਾਮਲੇ ਅਤੇ ਮੌਤਾਂ ਦਰਜ ਹੋ ਰਹੀਆਂ ਹਨ। ਦੇਸ਼ ਵਿੱਚ ਬੇਕਾਬੂ ਹੋ ਰਹੇ ਹਾਲਾਤਾਂ ਦੇ ਚਲਦਿਆਂ ਰਾਸ਼ਟਰਪਤੀ ਜਾਇਰ ਬੋਲਸੋਨਾਰੋ 'ਤੇ ਲੌਕਡਾਊਨ ਦਾ ਦਬਾਅ ਹੈ, ਪਰ ਉਹ ਅਰਥਵਿਵਸਥਾ ਠੱਪ ਕਰਨ ਦੇ ਪੱਖ ਵਿੱਚ ਦਿਖਾਈ ਨਹੀਂ ਰਹੇ ਹਨ। ਉਨ•ਾਂ 'ਤੇ ਵਿਸ਼ਵ ਸਿਹਤ ਸੰਗਠਨ ਦਾ ਦਬਾਅ ਵੀ ਵੱਧ ਗਿਆ ਹੈ। ਸੰਗਠਨ ਦਾ ਕਹਿਣ ਹੈ ਕਿ ਬ੍ਰਾਜ਼ੀਲ ਦੀ ਸਰਕਾਰ ਨੇ ਮਾਸਕ ਤਾਂ ਜ਼ਰੂਰੀ ਕਰ ਦਿੱਤਾ, ਪਰ ਹੋਰ ਜ਼ਰੂਰੀ ਲੋੜੀਂਦੇ ਕਦਮ ਨਹੀਂ ਚੁੱਕੇ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.