ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤਾ ਐਲਾਨ

ਔਟਾਵਾ, 28 ਜੂਨ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਮਹਾਂਮਾਰੀ ਨੇ ਦੁਨੀਆ ਭਰ ਵਿੱਚ ਕਹਿਰ ਢਾਹਿਆ ਹੋਇਆ ਹੈ। ਵਿਸ਼ਵ ਭਰ ਦੇ ਵਿਗਿਆਨੀ ਇਸ ਦੀ ਵੈਕਸੀਨ ਤਿਆਰ ਕਰਨ ਵਿੱਚ ਲੱਗੇ ਹੋਏ ਹਨ। ਇਸੇ ਦੇ ਚਲਦਿਆਂ ਕੈਨੇਡਾ ਸਰਕਾਰ ਨੇ ਕੋਰੋਨਾ ਵਿਰੁੱਧ ਵਿਸ਼ਵ ਪੱਧਰੀ ਜੰਗ ਲਈ 300 ਮਿਲੀਅਨ ਡਾਲਰ ਫੰਡ ਦੇਣ ਦਾ ਐਲਾਨ ਕੀਤਾ ਹੈ।
ਇਸ ਦੌਰਾਨ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਨੇ ਸਾਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕੋਈ ਵੀ ਵਿਅਕਤੀ ਇਕੱਲੇ ਤੌਰ 'ਤੇ ਇਸ ਵਿਰੁੱਧ ਜੰਗ ਨਹੀਂ ਜਿੱਤ ਸਕਦਾ। ਇਸ ਦੇ ਲਈ ਸਾਰੀ ਦੁਨੀਆ ਨੂੰ ਇਕਜੁੱਟ ਹੋ ਕੇ ਲੜਨਾ ਹੋਵੇਗਾ। ਜੇਕਰ ਸਾਰੀ ਮਨੁੱਖਤਾ ਇੱਕ ਹੋ ਕੇ ਇਸ ਨਾਲ ਲੜੇਗੀ ਤਾਂ ਬਹੁਤ ਜਲਦ ਇੱਕ ਦਿਨ ਅਜਿਹਾ ਆਵੇਗਾ ਕਿ ਅਸੀਂ ਇਸ ਨੂੰ ਹਰਾ ਕੇ ਜੰਗ ਜਿੱਤ ਜਾਵਾਂਗੇ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਹੋਰ ਵਰਚੂਅਲ ਇੰਟਰਨੈਸ਼ਨਲ ਫੰਡਰੇਜ਼ਰ ਤਹਿਤ ਨਵੇਂ ਫੰਡ ਦਾ ਐਲਾਨ ਕੀਤਾ ਹੈ, ਜੋ ਕਿ ਇੱਕ ਸੰਗਠਨ 'ਗਲੋਬਲ ਸਿਟੀਜ਼ਨ' ਵੱਲੋਂ ਸਪੌਂਸਰ ਕੀਤਾ ਗਿਆ ਹੈ। ਇਸ ਸੰਗਠਨ ਨੇ ਲਗਭਗ 9.5 ਬਿਲੀਅਨ ਡਾਲਰ ਫੰਡ ਇਕੱਠਾ ਕਰਨ ਦਾ ਵਾਅਵਾ ਕੀਤਾ ਹੈ। ਗਲੋਬਲ ਸਿਟੀਜ਼ਨ ਬਿਲ ਵਿਸ਼ਵ ਦਾ ਸਭ ਤੋਂ ਵੱਡਾ ਐਂਟੀ-ਪਾਵਰਟੀ ਐਡਵੋਕੇਸੀ ਗਰੁੱਪ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.