ਵਾਸ਼ਿੰਗਟਨ, 28 ਜੂਨ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਨੇ ਆਸਿਯਾਨ ਦੇ ਮੈਂਬਰ ਦੇਸ਼ਾਂ ਦੇ ਉਸ ਬਿਆਨ ਦਾ ਸਵਾਗਤ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਦੱਖਣੀ ਚੀਨ ਸਾਗਰ ਦੇ ਮੁੱਦੇ ਦਾ ਹੱਲ ਕੌਮਾਂਤਰੀ ਕਾਨੂੰਨ ਦੇ ਤਹਿਤ ਹੋਣਾ ਚਾਹੀਦਾ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਇਸ ਸਬੰਧੀ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਆਸਿਆਨ ਨੇਤਾਵਾਂ ਦੀ ਇਸ ਬੇਨਤੀ ਦਾ ਸਵਾਗਤ ਕਰਦਾ ਹੈ ਕਿ ਦੱਖਣੀ ਚੀਨ ਸਾਗਰ ਦੇ ਵਿਵਾਦਾਂ ਨੂੰ ਕੌਮਾਂਤਰੀ ਕਾਨੂੰਨ ਦੇ ਤਹਿਤ ਸੁਲਝਾਇਆ ਜਾਣਾ ਚਾਹੀਦਾ ਹੈ, ਜਿਸ ਵਿੱਚ ਯੂਐਨਸੀਐਲਓਐਸ ਵੀ ਸ਼ਾਮਲ ਹੈ। ਚੀਨ ਨੂੰ ਐਸਸੀਐਸ ਨੂੰ ਆਪਣੇ ਸਮੁੰਦਰੀ ਸਾਮਰਾਜ ਦੇ ਰੂਪ ਵਿੱਚ ਮੰਨਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।
36ਵੇਂ ਆਸਿਆਨ ਸੰਮੇਲਨ ਤੋਂ ਬਾਅਦ ਮੈਂਬਰ ਦੇਸ਼ਾਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਦੇ ਹੋਏ ਦੱਖਣੀ ਚੀਨ ਸਾਗਰ ਵਿੱਚ ਜਾਰੀ ਸਥਿਤੀ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ। ਆਸਿਆਨ ਨੇਤਾਵਾਂ ਨੇ ਦੱਖਣੀ ਚੀਨ ਸਾਗਰ ਵਿੱਚ ਸ਼ਾਂਤੀ ਬਣਾਏ ਰੱਖਣਾ ਅਤੇ ਉਸ ਨੂੰ ਵਧਾਉਣਾ, ਸੁਰੱਖਿਆ, ਰੱਖਿਆ ਅਤੇ ਨੇਵੀਗੇਸ਼ਨ ਦੀ ਸੁਤੰਤਰਤਾ 'ਤੇ ਜ਼ੋਰ ਦਿੱਤਾ।
ਚੀਨ ਇਤਿਹਾਸਕ ਆਧਾਰ 'ਤੇ ਦੱਖਣੀ ਚੀਨ ਸਾਗਰ ਦੇ ਇੱਕ ਵੱਡੇ ਹਿੱਸੇ 'ਤੇ ਆਪਦਾ ਦਾਅਵਾ ਕਰ ਰਿਹਾ ਹੈ। ਇਸ ਦੇ ਵਿਰੁੱਧ ਆਸਿਆਨ ਦੇਸ਼ਾਂ ਦੇ ਨੇਤਾਵਾਂ ਨੇ ਬਿਆਨ ਜਾਰੀ ਕੀਤਾ ਹੈ। ਉਨ•ਾਂ ਕਿਹਾ ਹੈ ਕਿ 1982 ਵਿੱਚ ਹੋਈ ਸੰਯੁਕਤ ਰਾਸ਼ਟਰ ਸਮੁੰਦਰੀ ਕਾਨੂੰਨ ਸੰਧੀ, ਸਮੁੰਦਰੀ ਅਧਿਕਾਰ, ਖੁਦਮੁਖਤਿਆਰੀ, ਅਧਿਕਾਰ ਖੇਤਰ ਅਤੇ ਮਿਆਦ ਨਿਰਧਾਰਤ ਕਰਨ ਲਈ ਆਧਾਰ ਹੈ।
ਇਸ ਕੌਮਾਂਤਰੀ ਸੰਧੀ ਵਿੱਚ ਦੇਸ਼ਾਂ ਦੇ ਸਮੁੰਦਰ 'ਤੇ ਅਧਿਕਾਰ ਅਤੇ ਵਿਸ਼ੇਸ਼ ਆਰਥਿਕ ਖੇਤਰ ਨੂੰ ਪ੍ਰੀਭਾਸ਼ਿਤ ਕੀਤਾ ਗਿਆ ਹੈ ਅਤੇ ਇਸੇ ਆਧਾਰ 'ਤੇ ਮੱਛੀ ਫੜਨ ਦਾ ਅਧਿਕਾਰ ਵੀ ਮਿਲਦਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਸੰਯੁਕਤ ਰਾਸ਼ਟਰ ਦੀ ਸਮੁੰਦਰੀ ਕਾਨੂੰਨ ਸੰਧੀ ਨੇ ਕਾਨੂੰਨੀ ਢਾਂਚਾ ਮੁਹੱਈਆ ਕਰਵਾਇਆ ਹੈ, ਜਿਸ ਦੇ ਤਹਿਤ ਸਾਰੀਆਂ ਸਮੁੰਦਰੀ ਗਤੀਵਿਧੀਆਂ ਹੋਣੀਆਂ ਚਾਹੀਦੀਆਂ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.