ਬੀਜਿੰਗ, 29 ਜੂਨ, ਹ.ਬ. : ਭਾਰਤ-ਚੀਨ ਸਰਹੱਦ 'ਤੇ ਗਲਵਾਨ ਘਾਟੀ ਵਿਚ ਹਿੰਸਕ ਝੜਪ ਵਿਚ ਮਾਰੇ ਗਏ ਅਪਣੇ ਜਵਾਨਾਂ ਦੇ ਬਾਰੇ ਵਿਚ ਚੀਨ ਨੇ ਹੁਣ ਤੱਕ ਕੁਝ ਨਹੀਂ ਦੱਸਿਆ। ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਚੀਨ ਦੀ ਕਮਿਊਨਿਸਟ ਪਾਰਟੀ ਦੇ ਫ਼ੈਸਲੇ ਅਤੇ ਸਰਕਾਰ ਦੀ ਚੁੱਪੀ ਨਾਲ ਅਪÎਣਿਆਂ ਨੂੰ ਖੋਹਣ ਵਾਲੇ ਪਰਵਾਰ ਪ੍ਰੇਸ਼ਾਨ ਹਨ।
ਬ੍ਰਿਟਬਾਰਟ ਨਿਊਜ਼ ਮੁਤਾਬਕ ਮ੍ਰਿਤਕ ਜਵਾਨਾਂ ਦੇ ਘਰ ਵਾਲਿਆਂ ਨੂੰ ਚੁੱਪ ਕਰਾਉਣ ਵਿਚ ਚੀਨ ਦੀ ਸਰਕਾਰ ਨੂੰ ਕਾਫੀ ਜੱਦੋ ਜਹਿਦ ਕਰਨੀ ਪੈ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦਰਅਸਲ ਮ੍ਰਿਤਕਾਂ ਦੇ ਘਰ ਵਾਲਿਆਂ ਦਾ ਸੰਜਮ ਹੁਣ ਜਵਾਬ ਦੇਣ ਲੱਗਾ ਹੈ। ਹੁਣ ਉਹ ਵੀਬੋ ਸਣੇ ਹੋਰ ਪਲੇਟਫਾਰਮ 'ਤੇ ਜਾ ਕੇ ਅਪਣੇ ਗੁੱਸੇ ਨੂੰ ਸਾਂਝਾ ਕਰ ਰਹੇ ਹਨ। 15 ਜੂਨ ਦੀ ਘਟਨਾ ਤੋਂ ਬਾਅਤ ਭਾਰਤ ਨੇ ਤਾਂ ਸਵੀਕਾਰ ਕਰ ਲਿਆ ਸੀ ਕਿ ਉਸ ਦੇ 20 ਜਵਾਨ ਸ਼ਹੀਦ ਹੋਏ ਹਨ ਲੇਕਿਨ ਚੀਨ ਹੁਣ ਤੱਕ ਗੋਲਮੋਲ ਤਰੀਕੇ ਨਾਲ ਕਹਿੰਦਾ ਆ ਰਿਹਾ ਕਿ ਉਸ ਦੇ ਸਿਰਫ ਕੁਝ ਅਧਿਕਾਰੀ ਮਾਰੇ ਗਏ ਹਨ। ਭਾਰਤ ਸਰਕਾਰ ਨੇ ਚੀਨ ਦੇ 43 ਜਵਾਨਾਂ ਦੇ ਮਾਰੇ ਜਾਣ ਅਤੇ ਜ਼ਖਮੀ ਹੋਣ ਦਾ ਦਾਅਵਾ ਕੀਤਾ ਸੀ।
ਚੀਨ ਦੀ ਸਰਕਾਰ ਹਾਲਾਂਕਿ ਅਪਣੇ ਮ੍ਰਿਤਕ ਜਵਾਨਾਂ ਦੀ ਗਿਣਤੀ ਬਾਰੇ ਚੁੱਪ ਹੈ, ਲੇਕਿਨ ਉਥੇ ਦੇ ਸਰਕਾਰੀ ਅਖਬਾਰ ਦੇ ਮੁੱਖ ਸੰਪਾਦਕ ਨੇ ਖੁਲਾਸਾ ਕੀਤਾ ਕਿ ਲੱਦਾਖ ਵਿਚ ਦੋਵੇਂ ਧਿਰਾਂ ਵਿਚ ਹਿੰਸਕ ਝੜਪ ਦੌਰਾਨ ਵੱਡੀ ਗਿਣਤੀ ਵਿਚ ਚੀਨੀ ਜਵਾਨ ਵੀ ਮਾਰੇ ਗਏ ਹਨ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.