ਪੁਲਿਸ ਨੇ ਹਮਲਾਵਰ ਨੂੰ ਵੀ ਕੀਤਾ  ਢੇਰ
ਕੈਲੀਫੋਰਨੀਆ, 29 ਜੂਨ, ਹ.ਬ. : ਅਮਰੀਕਾ ਦੇ ਕੈਲੀਫੋਰਨੀਆ 'ਚ ਰਿਟੇਲ ਚੇਨ ਵਾਲਮਾਰਟ ਵਿਚ ਹੋਈ ਗੋਲੀਬਾਰੀ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 4 ਜਣੇ ਜ਼ਖਮੀ ਹੋ ਗਏ। ਨਿਊਯਾਰਕ ਟਾਈਮਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਨੇ 31 ਸਾਲ ਦੇ ਹਮਲਾਵਰ ਨੂੰ ਵੀ ਢੇਰ ਕਰ ਦਿੱਤਾ। ਵਾਲਮਾਰਟ ਉਤਰ ਕੈਲੀਫੋਰਨੀਆ ਤੋਂ ਕਰੀਬ 193 ਕਿਲੋਮੀਟਰ ਦੂਰ ਸਥਿਤ ਹੈ। ਲੋਕਾਂ ਮੁਤਾਬਕ ਉਨ੍ਹਾਂ ਨੇ 50-60 ਗੋਲੀਆਂ ਦੀ ਆਵਾਜ਼ਾਂ ਸੁਣੀਆਂ
ਗੋਲੀਬਾਰੀ ਕਰਮਚਾਰੀਆਂ ਦੀ ਸ਼ਿਫਟ ਬਦਲਣ ਦੇ ਦੌਰਾਨ ਹੋਈ। ਹਮਲਾਵਰ ਵਾਲਮਾਰਟ ਵਿਚ ਵੜਿਆ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਘਟਨਾ ਦੁਪਹਿਰ 3 ਵਜੇ ਤੋਂ ਬਾਅਦ ਸ਼ੁਰੂ ਹੋਈ। ਕਰੀਬ ਸਾਢੇ 3 ਵਜੇ ਪੁਲਿਸ ਨੂੰ ਇਸ ਦੀ ਜਾਣਕਾਰੀ ਮਿਲੀ। ਘਟਨਾ ਦੇ ਸਮੇਂ ਵਾਲਮਾਰਟ ਵਿਚ 200 ਲੋਕਾਂ ਦਾ ਸਟਾਫ਼ ਸੀ। ਬਚਣ ਦੇ ਲਈ ਕੁਝ ਨੇ ਖੁਦ ਨੂੰ ਸਟੋਰ ਰੂਮ ਵਿਚ ਬੰਦ ਕਰ ਲਿਆ ਸੀ।
ਅਧਿਕਾਰੀਆਂ ਅਨੁਸਾਰ ਸ਼ੱਕੀ ਨੇ ਗੱਡੀ ਨਾਲ ਉਸ ਜਗ੍ਹਾ ਟੱਕਰ ਮਾਰੀ ਜਿੱਥੇ ਕਰਮਚਾਰੀ ਵਾਲਮਾਰਟ ਵਿਚ ਐਂਟਰੀ ਕਰਦੇ ਹਨ। ਇਸ ਤੋਂ ਬਾਅਦ ਗੱਡੀ ਵਿਚ ਅੱਗ ਲੱਗ ਗਈ ਅਤੇ ਹਮਲਾਵਰ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਇਸ ਤੋਂ ਪਹਿਲਾਂ 21 ਜੂਨ ਨੂੰ ਮਿਨੇਪੋਲਿਸ ਵਿਚ ਹੋਈ ਗੋਲੀਬਾਰੀ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਜਦ ਕਿ 11 ਜ਼ਖਮੀ ਹੋ ਗਏ ਸੀ। ਨਿਊਯਾਰਕ ਵਿਚ 20 ਜੂਨ ਨੂੰ ਇੱਕ ਜਸ਼ਨ ਦੌਰਾਨ ਹੋਈ ਫਾਇਰਿੰਗ ਵਿਚ 9 ਲੋਕ ਜ਼ਖਮੀ ਹੋ ਗਏ। ਇਸ ਦੌਰਾਨ ਇੱਕ ਬੱਚੇ ਦੀ ਸਿਰ ਵਿਚ ਗੋਲੀ ਲੱਗੀ ਸੀ।  ਅਮਰੀਕਾ ਵਿਚ 2019 ਵਿਚ ਮਾਸ ਸ਼ੂਟਿੰਗ ਦੀਆਂ 41 ਘਟਨਾਵਾਂ ਨਾਲ 211 ਲੋਕਾਂ ਦੀ ਮੌਤਾਂ ਹੋਈਆਂ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.