ਮੁੰਬਈ, 29 ਜੂਨ, ਹ.ਬ. : ਟਿਕ ਟਾਕ ਸਟਾਰ ਸਿਆ ਕੱਕੜ ਦੀ ਮੌਤ ਦਿੱਲੀ ਪੁਲਿਸ ਲਈ ਹਾਲੇ ਵੀ ਇਕ ਪਹੇਲੀ ਬਣੀ ਹੋਈ ਹੈ ਜਿਸ ਨੂੰ ਪੁਲਿਸ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਿਆ ਦੀ ਉਮਰ ਮਹਿਜ਼ 16 ਸਾਲ ਸੀ। ਇੰਨੀ ਛੋਟੀ ਉਮਰ ਵਿਚ ਉਸ ਨੇ ਆਪਣੀ ਜ਼ਿੰਦਗੀ ਖ਼ਤਮ ਕਰ ਲਈ। ਟਿਕ ਟਾਕ 'ਤੇ ਸਟਾਰ ਦੀ ਮੌਤ ਨਾਲ ਹਰ ਕੋਈ ਹੈਰਾਨ ਹੈ। ਫੈਂਨਜ਼ ਨੇ ਤਾਂ ਉਨ੍ਹਾਂ ਸ਼ਰਧਾਜ਼ਲੀ ਵੀ ਦਿੱਤੀ ਹੈ ਨਾਲ ਹੀ ਕੁਝ ਸਟਾਰਜ਼ ਨੇ ਵੀ ਸਿਆ ਦੇ ਇਸ ਕਦਮ 'ਤੇ ਹੈਰਾਨੀ ਜਤਾਈ ਹੈ ਤੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਮਜ਼ਬੂਤ ਬਣਨ। ਹਾਲ ਹੀ ਵਿਚ ਟੀਵੀ ਐਕਟਰ ਜਯਾ ਭਾਣੂਸ਼ਾਲੀ ਨੇ ਇਕ ਵੀਡੀਓ ਰਾਹੀਂ ਆਪਣੇ ਫੈਂਨਜ਼ ਨੂੰ ਕਿਹਾ ਸੀ ਕਿ ਸੁਸਾਈਡ ਕੋਈ ਹੱਲ ਨਹੀਂ ਹੈ। ਹੁਣ ਬਿੱਗ ਬੋਸ ਫੇਮ ਆਸਿਮ ਰਿਆਜ਼ ਨੇ ਵੀ ਸਿਆ ਦੀ ਮੌਤ 'ਤੇ ਦੁੱਖ ਜਤਾਇਆ ਹੈ। ਆਸਿਮ ਨੇ ਆਪਣੇ ਇੰਸਟਾਗ੍ਰਾਮ 'ਤੇ ਸਿਆ ਦਾ ਇਕ ਹੱਸਦਾ ਹੋਈ ਫੋਟੋ ਸ਼ੇਅਰ ਕੀਤੀ ਹੈ। ਜਿਸ ਨਾਲ ਉਨ੍ਹਾਂ ਨੇ ਕੈਪਸ਼ਨ ਵਿਚ ਲਿਖਿਆ ਹੈ 'ਇਕ ਨੌਜਵਾਨ ਪ੍ਰਤਿਭਾਸ਼ਾਲੀ ਲੜਕੀ ਦੀ ਬਦਕਿਸਮਤੀ ਨਾਲ ਮੌਤ' ਜੋ ਆਪਣੇ ਜੀਵਨ ਵਿਚ ਬਹੁਤ ਕੁਝ ਹਾਸਲ ਕਰ ਸਕਦੀ ਸੀ। ਦੋਸਤੋ ਤੁਸੀਂ ਆਪਣੇ ਜੀਵਨ ਵਿਚ ਪਾਜ਼ੇਟਿਵ ਤੇ ਦ੍ਰਿੜ ਰਹੋ ਤਾਂ ਹੀ ਤੁਸੀਂ ਕਿਸੇ ਪ੍ਰਕਾਰ ਦੀ ਨਕਾਰਾਤਮਕਤਾ ਨੂੰ ਮਿਟਾ ਸਕਦੇ।

ਹੋਰ ਖਬਰਾਂ »

ਹਮਦਰਦ ਟੀ.ਵੀ.