ਚੰਡੀਗੜ੍ਹ, 29 ਜੂਨ, ਹ.ਬ. : ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਮੱਦੇਨਜ਼ਰ ਹਰ ਚੀਜ਼ ਨੂੰ ਸਾਫ ਤੇ ਕਿਟਾਣੂਮੁਕਤ ਰੱਖਣ ਲਈ ਲੋਕ ਕੁਝ ਨਾ ਕੁਝ ਪਹਿਲਕਦਮੀ ਕਰ ਰਹੇ ਹਨ। ਖਾਸ ਕਰ ਕੇ ਖਾਦ ਪਦਾਰਥਾਂ ਨੂੰ ਲੈ ਕੇ ਲੋਕ ਜ਼ਿਆਦਾ ਸਰਗਰਮ ਹੋ ਚੁੱਕੇ ਹਨ। ਇੰਡੀਅਨ ਕੌਂਸਲ ਆਫ ਐਗਰੀਕਲਚਰਲ ਰਿਸਰਚ (ਆਈਸੀਏਆਰ) ਤੇ ਸੈਂਟਰਲ ਇੰਸਟੀਚਿਊਟ ਆਫ ਪੋਸਟ ਹਾਰਵੇਸਟ ਇੰਜੀਨੀਅਰਿੰਗ ਐਂਡ ਟੈਕਨਾਲੋਜੀ  ਲੁਧਿਆਣਾ ਵੀ ਇਸਦੇ ਮੱਦੇਨਜ਼ਰ ਨਵੀਂ ਤਕਨੀਕ ਲਿਆ ਰਹੀ ਹੈ। ਸੰਸਥਾਨ ਨੇ ਫਲ ਤੇ ਸਬਜ਼ੀਆਂ ਤੋਂ ਵਾਇਰਸ ਸਾਫ ਕਰਨ ਲਈ 'ਓਜੋਸੀ' ਨਾਮਕ ਵਾਸ਼ਰ ਤਿਆਰ ਕੀਤਾ ਹੈ। ਇਹ ਵਾਸ਼ਰ ਓਜੋਨ ਸਿਧਾਂਤ ਤੇ ਆਧਾਰਿਤ ਹੈ। ਮਸ਼ੀਨ ਤਿਆਰ ਕਰਨ ਵਾਲੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਸਰਕਾਰੀ ਖੇਤਰ ਵਿਚ ਇਸ ਤਰ੍ਹਾਂ ਦੀ ਮਸ਼ੀਨ ਦਾ ਨਿਰਮਾਣ ਦੇਸ਼ ਵਿਚ ਪਹਿਲੀ ਵਾਰ ਹੋਇਆ ਹੈ। ਇਸ ਮਸ਼ੀਨ ਨੂੰ ਸਿਫੇਟ ਦੇ ਡਾ. ਆਰਕੇ ਸਿੰਘ ਦੀ ਅਗਵਾਈ ਵਿਚ ਤਕਨੀਕੀ ਰਿਸਰਚ ਟੀਮ ਡਾ. ਰਣਜੀਤ ਸਿੰਘ, ਡਾ. ਕੇ ਨਰਸਈਆ ਤੇ ਸੂਰਿਯਾ ਨੇ ਤਿੰਨ ਮਹੀਨਿਆਂ ਦੀ ਗੂੜ੍ਹੀ ਖੋਜ ਦੇ ਬਾਅਦ ਤਿਆਰ ਕੀਤਾ ਹੈ। ਖੋਜਕਰਤਾ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਵਾਸ਼ਰ ਓਜੋਨ ਸਿਧਾਂਤ ਤੇ ਆਧਾਰਿਤ ਹੈ ਤੇ ਇਸਤੇਮਾਲ ਕਰਨ ਵਿਚ ਬਹੁਤ ਆਸਾਨ ਹੈ। ਵਾਸ਼ਰ ਦੇ ਅੰਦਰ ਇਕ ਓਜੋਨ ਜਨਰੇਟਰ ਲੱਗਾ ਹੈ, ਜੋ ਕਿ ਬਿਜਲੀ ਤੋਂ ਸੰਚਾਲਿਤ ਹੁੰਦਾ ਹੈ। ਜਿਵੇਂ ਹੀ ਕੰਪ੍ਰਰੈਸ਼ਰ ਜਨਰੇਟਰ ਨੂੰ ਹਵਾ ਦਿੰਦਾ ਹੈ ਤਾਂ ਓਜੋਨ ਜਨਰੇਟਰ ਆਕਸੀਜਨ ਦੇ ਅਣੂ ਤੋੜ ਦਿੰਦਾ ਹੈ। ਉਪਰੰਤ ਓਜੋਨ ਗੈਸ (ਓ-3) ਨਿਰਮਿਤ ਹੁੰਦੀ ਹੈ। ਇਸ ਓਜੋਨ ਗੈਸ ਨੂੰ ਸਿਲੀਕਾਨ ਪਾਈਪ ਵੱਲੋਂ ਬਰਤਨ ਵਿਚ ਪਾਣੀ 'ਚ ਮਿਲ ਕੇ ਓਜੋਨ ਵਾਟਰ ਬਣਾ ਦਿੰਦੀ ਹੈ। ਇਸ ਨਾਲ ਫਲ ਤੇ ਸਬਜ਼ੀਆਂ ਦੀ ਪਰਤ ਤੇ ਲੱਗੇ ਕਿਟਾਣੂ, ਵਿਸ਼ਾਣੂ ਤੇ ਰਾਸਾਇਣਕ ਤੱਤ ਕਾਰਜਹੀਣ ਹੋ ਜਾਂਦੇ ਹਨ। ਇਸ ਪ੍ਰਤੀਕਿਰਿਆ ਦਾ ਸਮਾਂ 15 ਤੋਂ 20 ਮਿੰਟ ਹੁੰਦੀ ਹੈ। ਫਲ ਤੇ ਸਬਜ਼ੀਆਂ ਨੂੰ ਧੋ ਕੇ ਸੁਕਾਉਣ ਦੇ ਬਾਅਦ ਇਸਤੇਮਾਲ ਲਈ ਸੁਰੱਖਿਤ ਰੱਖਿਆ ਜਾ ਸਕਦਾ ਹੈ। ਰਣਜੀਤ ਮੁਤਾਬਕ ਓਜੋਸੀ ਨੂੰ ਘਰਾਂ, ਹੋਟਲਾਂ ਤੇ ਛੋਟੇ ਫੂਡ ਪ੍ਰਰੋਸੈਸਿੰਗ ਯੂਨਿਟ ਵਿਚ ਆਸਾਨੀ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਪ੍ਰਰੋਟੋਟਾਈਪ ਨੂੰ ਤਿਆਰ ਕਰਨ ਵਿਚ ਲਗਪਗ 3500 ਰੁਪਏ ਦੀ ਲਾਗਤ ਆਈ ਹੈ। ਇਹ ਮਸ਼ੀਨ ਪ੍ਰਰਾਈਵੇਟ ਕੰਪਨੀਆਂ ਵੱਲੋਂ ਨਿਰਮਿਤ ਇਸ ਤਰ੍ਹਾਂ ਦੀਆਂ ਮਸ਼ੀਨਾਂ ਦੀ ਸਪਰਧਾ ਵਿਚ ਘੱਟ ਲਾਗਤ ਤੇ ਪੂਰਨ ਖਾਧ ਸੁਰੱਖਿਆ ਦਾਨ ਕਰਨ ਵਿਚ ਸਮਰੱਥ ਹੈ। ਹੋਰ ਕੰਪਨੀਆਂ ਦੀ ਮਸ਼ੀਨ ਦੀ ਕੀਮਤ 10 ਹਜ਼ਾਰ ਤੋਂ ਸ਼ੁਰੂ ਹੁੰਦੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.