ਮੋਗਾ, 29 ਜੂਨ, ਹ.ਬ. : ਇਹ ਕੌਮਾਂਤਰੀ ਅੰਗਹੀਣ ਕ੍ਰਿਕਟਰ ਹੌਸਲੇ ਦਾ ਦੂਜਾ ਨਾਂ ਹੈ। ਉਸ ਨੇ ਸਾਬਤ ਕਰ ਦਿੱਤਾ ਕਿ ਹੌਸਲਾ ਬੁੰਲਦ ਹੋਵੇ ਤਾਂ ਵੱਡੀ ਤੋਂ ਵੱਡੀ ਅੜਚਨ ਵੀ ਅਸਾਨੀ ਨਾਲ ਦੂਰ ਹੋ ਜਾਂਦੀ ਹੈ ਅਤੇ ਕਮਜ਼ੋਰੀ ਨੂੰ ਤਾਕਤ ਬਣਾਇਆ ਜਾ ਸਕਦਾ ਹੈ। ਅਸੀਂ ਗੱਲ ਕਰ ਰਹੇ ਹਾਂ ਮੋਗਾ ਦੇ ਪਿੰਡ ਮੇਹਨਾ ਨਿਵਾਸੀ ਨਿਰਮਲ ਸਿੰਘ ਦੀ। ਨਿਰਮਲ ਨੇ ਅਪਣੀ ਅੰਗਹੀਣਤਾ ਨੂੰ ਜੀਵਨ ਵਿਚ ਰੋੜਾ ਨਹੀਂ ਬਣਨ ਦਿੱਤਾ। ਪਹਿਲਾਂ ਉਹ ਪੜ੍ਹਾਈ ਦੇ ਨਾਲ ਮੋਗਾ ਵਿਚ 3 ਹਜ਼ਾਰ ਪ੍ਰਤੀ ਮਹੀਨੇ 'ਤੇ ਬੈਡ 'ਤੇ ਪਾਲਿਸ਼ ਦਾ ਕੰਮ ਕਰਦਾ ਸੀ। ਫੇਰ ਵਹੀਲਚੇਅਰ 'ਤੇ ਕ੍ਰਿਕਟ ਖੇਡਣੀ ਸਿੱਖ ਕੇ ਭਾਰਤੀ ਟੀਮ ਵਿਚ ਜਗ੍ਹਾ ਬਣਾ ਕੇ ਕਈ ਮੈਚ ਖੇਡੇ। ਅੱਜ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਕੋਈ ਮਦਦ ਨਾ ਮਿਲਣ 'ਤੇ ਦੁੱਧ ਵੇਚ ਕੇ ਪਰਵਾਰ ਪਾਲਣ ਲਈ ਮਜਬੂਰ ਹੈ।
25 ਸਾਲਾ ਨਿਰਮਲ ਸਿੰਘ ਨੇ ਦੱਸਿਆ ਕਿ ਬੈਡ 'ਤੇ ਪਾਲਿਸ਼ ਦਾ ਕੰਮ ਕਰਦੇ ਹੋਏ ਇੱਕ ਦਿਨ ਫੇਸਬੁੱਕ 'ਤੇ ਦਿਵਿਆਂਗਾਂ ਨੂੰ ਕ੍ਰਿਕਟ ਖੇਡਦੇ ਦੇਖਿਆ। ਉਸ ਦਾ ਵੀ ਸਪਨਾ ਕਿਕਟਰ ਬਣਨ ਦਾ ਸੀ। ਸਪਨੇ ਨੂੰ ਪੂਰਾ ਕਰਨ ਲਈ ਪੰਜਾਬ ਦੀ ਦਿਵਯਾਂਗ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਕੋਚ ਵੀਰ ਸਿੰਘ ਤੋਂ ਟਰੇÎਨੰਗ ਲੈਣੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਭਾਰਤ ਵਲੋਂ ਕਈ ਮੈਚ ਖੇਡੇ।
ਨਿਰਮਲ ਸਿੰਘ ਇਨ੍ਹਾਂ ਦਿਨਾਂ  ਕੋਰੋਨਾ ਸੰਕਟ ਵਿਚ ਮੁਸ਼ਕਲ ਨਾਲ ਅਪਣੇ ਪਰਵਾਰ ਦਾ ਗੁਜ਼ਾਰਾ ਕਰ ਪਾ ਰਹੇ ਹਨ। ਖੇਡ ਸਰਗਰਮੀਆਂ ਵੀ ਬੰਦ ਹਨ। ਭਾਰਤੀ ਦਿਵਿਯਾਂਗ ਕ੍ਰਿਕਟ ਟੀਮ ਵਲੋਂ ਪੰਜ ਮੈਚ ਖੇਡ ਚੁੱਕੇ ਉਭਰਦੇ ਖਿਡਾਰੀ ਵਲੋਂ ਨਾ ਸਰਕਾਰ ਨੇ ਕੋਈ ਧਿਆਨ ਦਿੱਤ ਹੈ ਅਤੇ ਨਾ ਹੀ ਜ਼ਿਲ੍ਹਾ ਪ੍ਰਸਾਸਨ ਨੇ। 12ਵੀਂ ਪਾਸ ਨਿਰਮਲ ਦਾ ਕਹਿਣਾ ਹੈ ਕਿ ਹੌਸਲਾ ਅਤੇ ਮਿਹਨਤ ਨਾਲ ਇਨਸਾਨ ਕੋਈ ਵੀ ਟੀਚਾ ਹਾਸਲ ਕਰ ਸਕਦਾ ਹੈ। ਕ੍ਰਿਕਟ ਵਿਚ ਸਨਮਾਨ ਅਤੇ ਪੈਸਾ ਤਾਂ ਹੈ ਲੇਕਿਨ ਦਿਵਯਾਂਗਾਂ ਦੀ ਕ੍ਰਿਕਟ ਵਿਚ ਨਾ ਤਾਂ ਪੈਸਾ ਹੈ ਅਤੇ ਨਾ ਹੀ ਸਨਮਾਨ।

ਹੋਰ ਖਬਰਾਂ »

ਹਮਦਰਦ ਟੀ.ਵੀ.