ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਲਈ  ਅਪਣਾਇਆ ਅਨੌਖਾ ਤਰੀਕਾ
ਲੁਧਿਆਣਾ, 29 ਜੂਨ, ਹ.ਬ. : ਇੰਟਰਨੈਸ਼ਨਲ ਡੇ ਅੰਗੇਸਟ ਡਰੱਗ ਐਬਿਊਜ਼ ਤਹਿਤ ਲੁਧਿਆਣਾ ਪੁਲਿਸ ਨੇ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਦੇ ਲਈ ਇੱਕ ਅਨੋਖਾ ਢੰਗ ਅਪਣਾਇਆ ਹੈ। ਜਿਸ ਦੇ ਤਹਿਤ  ਤਸਕਰਾਂ ਦੀ ਲਿਸਟਾਂ ਬਣਾ ਕੇ ਉਨ੍ਹਾਂ ਦੇ ਘਰਾਂ ਵਿਚ ਰੇਡ ਕੀਤੀ ਜਾਵੇਗੀ। ਉਨ੍ਹਾਂ ਦੁੱਧ ਪਿਲਾ ਕੇ ਕਸਮ ਦਿਵਾਈਆਂ ਜਾਣਗੀਆਂ ਕਿ ਉਹ ਨਾ ਤਾਂ ਨਸ਼ਾ ਕਰਨ ਅਤੇ ਨਾ ਹੀ ਉਨ੍ਹਾਂ ਦੀ ਤਸਕਰੀ।
ਫਿਲਹਾਲ ਇਸ ਦੇ ਲਈ ਏਡੀਸੀਪੀ ਦੀ ਡਿਊਟੀ ਲਾ ਦਿੱਤੀ ਗਈ ਹੈ। ਜਿਨ੍ਹਾਂ ਨੇ ਨਸ਼ੇ ਦੇ ਖ਼ਿਲਾਫ਼ ਕੰਮ ਸੁਰੂ ਕਰਕੇ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ। ਇਸ ਦੀ ਸ਼ੁਰੂਆਤ  ਆਈਪੀਐਸ ਦੀਪਕ ਪਾਰਿਕ ਨੇ ਅਪਣੇ ਦਫ਼ਤਰ ਵਿਚ ਪ੍ਰੈਸ ਕਾਨਫਰੰਸ ਵਿਚ ਦੁੱਧ ਪੀ ਕੇ ਪਹਿਲਾਂ ਹੀ ਨਸ਼ੇ ਦੇ ਖ਼ਿਲਾਫ਼ ਆਗਾਜ਼ ਕਰ ਦਿੱਤਾ।
ਇਸ ਮੁਹਿੰਮ ਤਹਿਤ ਤਸਕਰਾਂ ਦੀ ਪਛਾਣ ਕਰਦੇ ਹੋਏ ਪੁਲਿਸ ਨੂੰ ਨਸ਼ੇ ਦੀ ਸਪਲਾਈ ਅਤੇ ਤਸਕਰੀ ਕਰਨ ਵਾਲੇ ਤਸਕਰਾਂ ਦੇ 43 ਅੱਡਿਆਂ ਦੀ ਚੋਣ ਕੀਤੀ ਹੈ। ਇਨ੍ਹਾਂ ਇਲਾਕਿਆਂ ਵਿਚ ਜ਼ਿਆਦਾ ਨਸ਼ੇ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਸਾਰੀ ਜਗ੍ਹਾ 'ਤੇ ਪੁਲਿਸ ਦਿਨ ਵਿਚ 10 ਵਾਰ ਅਤੇ ਰੋਜ਼ਾਨਾ ਅਚਾਨਕ ਚੈਕਿੰਗ ਕਰੇਗੀ। ਤਾਕਿ ਉਨ੍ਹਾਂ ਤੇ ਨਜ਼ਰ ਰੱਖੀ ਜਾ ਸਕੇ ਅਤੇ ਉਹ ਕਦੋਂ ਅਤੇ ਕੀ ਕਰ ਰਹੇ ਹਨ।
ਉਨ੍ਹਾਂ ਦੀ ਡੇਲੀ ਰਿਪੋਰਟ ਅਤੇ ਮੋਬਾਈਲ ਲੋਕੇਸ਼ਨ ਨੂੰ ਟਰੇਸ ਕੀਤਾ ਜਾਵੇਗਾ। ਜਿਸ ਦੀ ਰਿਪੋਰਟ ਐਸਐਚਓ ਅਤੇ ਏਸੀਪੀ ਦੋਵੇਂ ਅਪਣੇ ਏਡੀਸੀਪੀ ਨੂੰ ਦੱਸਣਗੇ। ਨਸ਼ੇ ਖ਼ਿਲਾਫ਼ ਚੈਕਿੰਗ ਦੇ ਲਈ ਟੀਮ ਵੀ ਬਣਾਈ ਗਈ ਹੈ, ਜੋ ਕਿ ਉਸ ਇਲਾਕੇ ਦੇ ਥਾਣੇ ਤੋਂ ਨਹੀਂ ਬਲਕਿ ਕਿਸੇ ਦੂਜੇ ਥਾਣੇ ਤੋਂ ਹੋਵੇਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.