ਚੰਡੀਗੜ੍ਹ ਪੁਲਿਸ ਨੇ ਕਬਜ਼ਾ ਕਰਨ ਵਾਲੇ 5 ਲੋਕਾਂ ਨੂੰ ਕੀਤਾ ਗ੍ਰਿਫਤਾਰ

ਚੰਡੀਗੜ੍ਹ, 29 ਜੂਨ, ਹ.ਬ. : ਪੰਜ ਲੋਕਾਂ ਦਾ ਗਿਰੋਹ ਜਿਸ ਵਿਚ 3 ਔਰਤਾਂ ਵੀ ਸ਼ਾਮਲ ਹਨ, ਇਹ ਗਿਰੋਹ ਐਨ.ਆਰ.ਆਈਜ਼ ਦੀਆਂ ਕੋਠੀਆਂ 'ਤੇ ਕਬਜ਼ਾ ਕਰਦਾਸੀ। ਜਦ ਇਹ ਫੜਿਆ ਜਾਂਦਾ ਤਾਂ ਇਹ ਸ਼ਾਤਿਰ ਔਰਤਾਂ ਮਕਾਨ ਮਾਲਕ ਦੇ ਸਾਹਮਣੇ ਕੱਪੜੇ ਉਤਾਰ ਦਿੰਦੀਆਂ ਅਤੇ ਇਸ ਦਾ ਵੀਡੀਓ ਬਣਾ ਲੈਂਦੀਆਂ। ਇਸ ਤੋਂ ਬਾਅਦ ਮਕਾਨ ਮਾਲਕ ਨੂੰ ਫਸਾਉਣ ਦੀ ਧਮਕੀ ਦੇ ਕੇ ਉਨ੍ਹਾਂ ਦੇ ਘਰਾਂ 'ਤੇ ਕਬਜ਼ਾ ਕਰ ਲੈਂਦੀ। ਇਨ੍ਹਾਂ ਵਿਚੋਂ ਦੋ ਔਰਤਾਂ ਗਾਜੀਆਬਾਦ ਦੀ ਰਹਿਣ ਵਾਲੀਆਂ ਹਨ।
ਚੰਡੀਗੜ੍ਹ ਪੁਲਿਸ ਨੇ ਟਰਾਈਸਿਟੀ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਵਿਚ ਐਨਆਰਆਈ ਲੋਕਾਂ ਦੇ ਘਰਾਂ 'ਤੇ ਕਬਜ਼ਾ ਕਰਨ ਵਾਲੇ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗੈਂਗ ਦਾ ਪਰਦਾਫਾਸ਼ ਕਰਦੇ ਹੋਏ ਪੁਲਿਸ ਨੇ ਸਾਰਿਆਂ 'ਤੇ ਮਾਮਲਾ ਦਰਜ ਕਰ ਲਿਆ। ਗ੍ਰਿਫਤਾਰ ਕੀਤੇ ਪੰਜ ਲੋਕਾਂ ਵਿਚ 3 ਔਰਤਾਂ ਤੇ ਦੋ ਮਰਦ ਸ਼ਾਮਲ ਹਨ।
ਇਹ ਸਾਰੇ ਉਦੋਂ ਫੜੇ ਗਏ ਜਦ ਉਨ੍ਹਾਂ ਨੇ ਅਮਰੀਕ ਵਿਚ ਰਹਿ ਰਹੇ ਹਰਭਜਨ ਸਿੰਘ ਦੇ ਚੰਡੀਗੜ੍ਹ ਸੈਕਟਰ 40 ਵਿਚ ਸਥਿਤ ਕੋਠੀ 'ਤੇ ਕਬਜ਼ਾ ਕਰ ਲਿਆ। ਸੈਕਟਰ 39 ਥਾਣਾ ਪੁਲਿਸ ਨੇ 45 ਸਾਲਾ ਔਰਤ ਨੀਰਜ ਮਲਹੋਤਰਾ, ਪੰਜਾਬ ਦੇ ਪਿੰਡ ਭਾਮਿਆਨ ਕਲਾਂ Îਨਿਵਾਸੀ ਮਹਿਲਾ ਦਿਲਪ੍ਰੀਤ, ਪੰਜਾਬ ਦੇ ਪਿੰਡ ਧਮੋਤ ਕਲਾਂ ਨਿਵਾਸੀ ਅਮਰਦੀਪ ਸਿੰਘ, ਸੈਟਰ 39 ਨਿਵਾਸੀ ਵਿਕਾਸ ਜੋਸ਼ੀ ਅਤੇ ਸੈਕਟਰ 56 ਨਿਵਾਸੀ ਕੁੰਤੀ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਸਾਰਿਆਂ ਨੂੰ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਕੇ ਉਨ੍ਹਾਂ ਜੇਲ੍ਹ ਭੇਜ ਦਿੱਤਾ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਲੁਧਿਆਣਾ ਨਿਵਾਸੀ ਅਮਨਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਫੁਫੜ ਹਰਭਜਨ ਸਿੰਘ ਪੂਰੇ ਪਰਵਾਰ ਦੇ ਨਾਲ ਅਮਰੀਕਾ ਵਿਚ ਰਹਿੰਦੇ ਹਨ। ਸੈਕਟਰ 40 ਵਿਚ ਉਨ੍ਹਾਂ ਦੀ ਕੋਠੀ ਹੈ। ਇਹ ਕੋਠੀ ਉਨ੍ਹਾਂ ਨੇ 11 ਮਹੀਨੇ ਦੇ ਲਈ ਸਤੰਬਰ, 2019 ਵਿਚ ਜਯੇਸ਼ ਪੰਚਾਲ ਨਾਂ ਦੇ ਵਿਅਕਤੀ ਨੂੰ ਦਿੱਤੀ ਸੀ। ਜਯੇਸ਼ ਨੇ ਥੋੜ੍ਹੇ ਦਿਨ ਪਹਿਲਾਂ ਹੀ ਹਰਭਜਨ ਨੂੰ ਈਮੇਲ ਭੇਜ ਕੇ ਦੱਸਿਆ ਕਿ ਉਹ ਕੋਠੀ ਖਾਲੀ ਕਰ ਰਿਹਾ ਹੈ।
ਅਮਨਜੋਤ ਨੇ ਦੱਸਿਆ ਕਿ ਲੌਕਡਾਊਨ ਵਿਚ ਕੋਠੀ ਦਾ ਬਿਜਲੀ ਅਤੇ ਪਾਣੀ ਦਾ ਬਿਲ ਨਹੀਂ ਭਰਿਆ ਗਿਆ ਸੀ ਜਿਸ ਦੇ ਕਾਰਨ ਉਹ ਇੱਥੇ ਆਇਆ ਸੀ, ਲੇਕਿਨ ਜਦ ਘਰ ਪੁੱਜਿਆ ਤਾਂ ਉਥੇ ਦੋ ਔਰਤਾਂ ਪਹਿਲਾਂ ਤੋਂ ਮੌਜੂਦ ਸੀ।
ਜਦੋਂ ਉਨ੍ਹਾਂ ਪੁਛਿਆ ਗਿਆ ਕਿ ਤੁਸੀਂ ਕੌਣ ਹੋ ਤਾਂ ਉਨ੍ਹਾਂ ਨੇ ਅਪਣੇ ਕੱਪੜੇ ਉਤਾਰ ਦਿੱਤੇ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤੀ। ਇਨ੍ਹਾਂ ਦੇ ਨਾਲ ਇੱਕ ਹੋਰ ਔਰਤ ਕੁੰਤੀ ਉਥੇ ਆ ਗਈ, ਜੋ ਵੀਡੀਓ ਬਣਾਉਣ ਲੱਗੀ। ਇਸ ਤੋਂ ਬਾਅਦ ਉਥੇ ਦੋ ਹੋਰ ਲੋਕ ਘਰ ਦੇ ਅੰਦਰ ਤੋਂ ਨਿਕਲ ਕੇ ਆ ਗਏ। ਸਾਰਿਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਘਰ  'ਤੇ ਕਬਜ਼ਾ ਕਰਨ ਦੀਆਂ ਗੱਲਾਂ ਕਰਨ ਲੱਗੇ। ਇਸ ਦੇ ਨਾਲ ਘਰ ਦਾ ਕੀਮਤੀ ਸਮਾਨ ਵੀ ਚੁੱਕਣ ਲੱਗੇ। ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਾਇਆ ਅਤੇ ਜਾਂਚ ਕਰਨ ਤੋਂ ਬਾਅਦ ਪੰਜਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.