ਮਹਿਰਾਜਗੰਜ, 29 ਜੂਨ, ਹ.ਬ. : ਨੇਪਾਲ ਦੇ ਰਸਤੇ ਗੈਰ ਕਾਨੂੰਨੀ ਤੌਰ 'ਤੇ ਭਾਰਤ ਵਿਚ ਐਂਟਰ ਕਰ ਰਹੀ ਉਜਬੇਕਿਸਤਾਨ ਮੁਟਿਆਰ ਨੂੰ ਸੋਨੋਲੀ ਬਾਰਡਰ 'ਤੇ ਗ੍ਰਿਫਤਾਰ ਕਰ ਲਿਆ ਗਿਆ ਹੈ। ਪਾਸ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਉਹ ਖੁਦ ਨੂੰ ਕਸ਼ਮੀਰੀ ਪੰਡਤ ਦੱਸ ਕੇ  ਦਿੱਲੀ ਜਾਣ ਦੀ ਤਾਕ ਵਿਚ ਸੀ।
ਨੇਪਾਲ ਦੇ ਰਸਤੇ ਉਜਬੇਕਿਸਤਾਨੀ ਮਹਿਲਾ ਸੋਨੋਲੀ ਬਾਰਡਰ ਦੇ ਰਸਤੇ ਭਾਰਤ ਵਿਚ ਐਂਟਰ ਕਰ ਗਈ। ਸ਼ੱਕ ਹੋਣ 'ਤੇ ਇਮੀਗਰੇਸ਼ਨ ਅਧਿਕਾਰੀ ਰਾਘਵੇਂਦਰ ਸਿੰਘ ਨੇ ਮਹਿਲਾ ਨੂੰ ਰੋਕ ਲਿਆ। ਉਸ ਨੇ ਖੁਦ ਨੂੰ ਕਸ਼ਮੀਰੀ ਪੰਡਤ ਦੱਸਦਿਆਂ ਸਬੂਤ ਪੇਸ਼ ਕੀਤਾ। ਜਾਂਚ ਵਿਚ ਮਹਿਲਾ ਦੀ ਪਛਾਣ ਉਜਬੇਕਿਸਤਾਨ ਦੇ ਥਰਗਾਨਾ ਨਿਵਾਸੀ ਨਰਗਿਸ ਓਟਕੋਰਮਾ ਪੁੱਤਰੀ ਕਿਰਗਿਨ ਦੇ ਰੂਪ ਵਿਚ ਹੋਈ।
ਜਾਂਚ ਵਿਚ ਪਤਾ ਚਲਿਆ ਕਿ ਸਾਲ 2008 ਵਿਚ ਉਜਬੇਕਿਸਤਾਨ ਦੀ ਮਹਿਲਾ ਦਿੱਲੀ ਪਹੁੰਚੀ ਸੀ। ਇਮੀਗਰੇਸ਼ਨ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਦੇ ਜਲੰਧਰ ਨਿਵਾਸੀ ਸਰਬਜੀਤ ਕੁਮਾਰ ਨਾਲ ਮਹਿਲਾ ਨੇ ਵਿਆਹ ਕਰ ਲਿਆ। ਪੰਜ ਸਾਲ ਦਾ ਉਸ ਦਾ ਬੇਟਾ ਵੀ ਹੈ। ਲੌਕਡਾਊਨ ਤੋਂ ਪਹਿਲਾਂ ਭਾਰਤੀ ਨਾਗਰਿਕ ਬਣ ਕੇ ਮਹਿਲਾ ਨੇਪਾਲ ਗਈ ਸੀ। ਸਾਲ 2019 ਵਿਚ ਉਸ ਦਾ ਪਾਸ ਖਤਮ ਹੋ ਗਿਆ। ਇਸ ਤੋਂ ਬਾਅਦ ਵੀ ਉਹ ਖੁਦ ਨੂੰ ਕਸ਼ਮੀਰੀ ਪੰਡਤ ਦੱਸ ਕੇ ਭਾਰਤ ਵਿਚ ਐਂਟਰ ਕਰ ਗਈ। ਐਸਓ ਸੋਨੋਲੀ ਆਸ਼ੂਤੋਸ਼ ਸਿੰਘ ਨੇ ਦੱਸਿਆ ਕਿ ਉਜਬੇਕਿਸਤਾਨੀ ਮਹਿਲਾ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.