ਐਡਿਨਬਰਗ (ਸਕੌਟਲੈਂਡ), 29 ਜੂਨ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਦਾ ਇਲਾਜ ਲੱਭਣ 'ਚ ਜੁਟੇ ਹੋਏ ਵਿਗਿਆਨੀਆਂ ਦਾ ਕਹਿਣਾ ਹੈ ਕਿ ਨਮਕਯੁਕਤ ਪਾਣੀ ਨਾਲ ਗਰਾਰੇ ਕੀਤੇ ਜਾਣ ਤਾਂ ਕੋਵਿਡ-19 ਤੋਂ ਬਚਾਅ ਹੋ ਸਕਦਾ ਹੈ। ਐਡਿਨਬਰਗ ਯੂਨੀਵਰਸਿਟੀ ਦੇ ਪ੍ਰੋਫੈਸਸਰ ਅਜਿਜ ਸ਼ੇਖ ਦੇ ਮੁਤਾਬਕ ਨਮਕ ਮਿਲੇ ਪਾਣੀ ਨਾਲ ਗਰਾਰੇ ਕੀਤੇ ਜਾਣ ਤਾਂ ਕੋਰੋਨਾ ਦੇ ਲੱਛਣਾਂ ਨੂੰ ਘਟਾਇਆ ਜਾ ਸਕਦਾ ਹੈ। ਇਸ ਬਿਮਾਰੀ ਦੀ ਲਪੇਟ ਵਿੱਚ ਆਉਣ ਵਾਲੇ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਨੂੰ ਵੀ ਇਸ ਨਾਲ ਰਾਹਤ ਮਿਲ ਸਕਦੀ ਹੈ। ਪ੍ਰੋਫ਼ੈਸਰ ਅਜਿਜ ਦਾ ਕਹਿਣਾ ਹੈ ਕਿ ਵਾਇਰਸ ਜਦੋਂ ਨਮਕ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਨਮਕ ਉਸ ਦੇ ਲਈ ਜ਼ਹਿਰ ਦਾ ਕੰਮ ਕਰਦਾ ਹੈ। ਨਮਕ ਵਾਲੇ ਪਾਣੀ ਨਾਲ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਿੱਚ ਵਾਧਾ ਹੁੰਦਾ ਹੈ ਅਤੇ ਇਸ ਨਾਲ ਸਾਹ ਦੀ ਨਲੀ ਵਿੱਚ ਮੌਜੂਦ ਵਾਇਰਸ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ।
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਨਮਕਯੁਕਤ ਪਾਣੀ ਨਾਲ ਗਰਾਰੇ ਕੀਤੇ ਜਾਣ ਤਾਂ ਖਾਂਸੀ ਅਤੇ ਜੁਕਾਮ ਵਿੱਚ ਦੋ ਦਿਨ ਦੇ ਅੰਦਰ ਹੀ ਰਾਹਤ ਮਿਲ ਸਕਦੀ ਹੈ। ਕੋਰੋਨਾ ਵਾਇਰਸ 'ਤੇ ਹੋਏ ਅਧਿਐਨ ਮਗਰੋਂ ਵਿਗਿਆਨੀਆਂ ਦਾ ਦਾਅਵਾ ਹੈ ਕਿ ਨਮਕਯੁਕਤ ਪਾਣੀ ਸਰੀਰ ਵਿੱਚ ਵਾਇਰਸ ਨਾਲ ਲੜਨ ਦੀ ਸਮਰੱਥਾ ਵਧਾਉਂਦਾ ਹੈ। ਸਰੀਰ 'ਤੇ ਜਦੋਂ ਵੀ ਵਾਇਰਸ ਦਾ ਹਮਲਾ ਹੋਵੇਗਾ, ਸਰੀਰ ਉਸ ਨੂੰ ਖਤਮ ਕਰਨ ਲਈ ਤੇਜ਼ੀ ਨਾਲ ਲੜੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.