ਨੌਜਵਾਨ ਸਪਿੰਨਰ ਅਮਰ ਸਿੰਘ ਵਿਰਦੀ ਨੂੰ ਇੰਗਲੈਂਡ ਵੱਲੋਂ ਡੈਬਿਊ ਦੀ ਉਡੀਕ

ਲੰਡਨ, 29 ਜੂਨ (ਹਮਦਰਦ ਨਿਊਜ਼ ਸਰਵਿਸ) : ਇੰਗਲੈਂਡ ਅਤੇ ਵੈਸਟਇੰਡੀਜ਼ ਵਿਚਕਾਰ 8 ਜੁਲਾਈ ਤੋਂ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਹੋਵੇਗੀ। ਇਸ ਸੀਰੀਜ਼ ਨੂੰ ਲੈ ਕੇ ਪੰਜਾਬੀ ਮੂਲ ਦਾ ਅਮਰ ਸਿੰਘ ਵਿਰਦੀ ਬੇਹੱਦ ਉਤਸੁਕ ਹੈ। ਵਿਰਦੀ ਇੰਗਲੈਂਡ ਦੀ 30 ਮੈਂਬਰੀ ਟ੍ਰੇਨਿੰਗ ਗਰੁੱਪ ਦਾ ਹਿੱਸਾ ਹੈ। ਉਹ ਇਸ ਟ੍ਰੇਨਿੰਗ ਗਰੁੱਪ ਵਿੱਚ ਸਪਿੰਨਰਾਂ 'ਚ ਸਭ ਤੋਂ ਘੱਟ ਤਜ਼ਰਬੇਕਾਰ ਹੈ। ਉਸ ਦਾ ਕਹਿਣਾ ਹੈ ਕਿ ਉਹ ਇਸ ਸਮੇਂ ਬਹੁਤ ਮਿਹਨਤ ਕਰ ਰਿਹਾ ਹੈ ਤਾਂ ਜੋ ਉਨ•ਾਂ ਨੂੰ ਪਹਿਲੇ ਟੈਸਟ ਲਈ ਪਲੇਇੰਗ ਇਲੈਵਨ ਵਿੱਚ ਮੌਕਾ ਮਿਲ ਸਕੇ।
ਅਮਰ ਸਿੰਘ ਵਿਰਦੀ ਨੇ ਪਹਿਲੀ ਸ੍ਰੇਣੀ ਦੇ 23 ਮੈਚਾਂ ਵਿੱਚੋਂ ਹੁਣ ਤੱਕ 69 ਵਿਕਟਾਂ ਹਾਸਲ ਕੀਤੀਆਂ ਹਨ ਅਤੇ ਨਾਲ ਹੀ ਉਹ ਕੈਨੇਡਾ ਦੀ ਸਰੀ ਦੀ ਉਸ ਟੀਮ ਦਾ ਹਿੱਸਾ ਸੀ, ਜਿਸ ਨੇ 2018 ਵਿੱਚ ਕਾਊਂਟੀ ਚੈਂਪੀਅਨਸ਼ਿਪ ਜਿੱਤੀ ਸੀ। ਹਾਲਾਂਕਿ ਵਿਰਦੀ ਨੂੰ ਇੰਗਲੈਂਡ ਟੀਮ 'ਚ ਥਾਂ ਬਣਾਉਣ ਲਈ ਮੋਇਨ ਅਲੀ, ਜੈਕ ਲੀਚ, ਡੌਮ ਬੇਸ ਅਤੇ ਮੈਟ ਪਾਰਕਿੰਸਨ ਜਿਹੇ ਤਜ਼ਰਬੇਕਾਰ ਖਿਡਾਰੀਆਂ ਤੋਂ ਅੱਗੇ ਲੰਘਣਾ ਹੋਵੇਗਾ, ਜੋ ਇੰਨਾ ਆਸਾਨ ਨਹੀਂ।
ਅਮਰ ਸਿੰਘ ਵਿਰਦੀ ਦਾ ਪੂਰਾ ਨਾਮ ਗੁਰਅਮਰ ਸਿੰਘ ਵਿਰਦੀ ਹੈ, ਉਸ ਦਾ ਪਰਿਵਾਰਕ ਪਿਛੋਕੜ ਭਾਰਤ ਦੇ ਪੰਜਾਬ ਸੂਬੇ ਤੋਂ ਹੈ। ਉਸ ਦੇ ਮਾਤਾ-ਪਿਤਾ ਕੀਨੀਆ ਅਤੇ ਯੁਗਾਂਡਾ ਤੋਂ ਆ ਕੇ ਇੰਗਲੈਂਡ ਵਿੱਚ ਵਸ ਗਏ ਸਨ। ਉਨ•ਾਂ ਦਾ ਸਾਰਾ ਪਰਿਵਾਰ ਖੇਡਾਂ ਨਾਲ ਜੁੜਿਆ ਹੋਇਆ ਹੈ। ਵਿਰਦੀ ਦੇ ਪਿਤਾ ਨੇ ਜੂਨੀਅਰ ਟੈਨਿਸ ਵਿੱਚ ਕੀਨੀਆ ਦੀ ਨੁਮਾਇੰਦਗੀ ਕੀਤੀ ਸੀ। ਅਮਰ ਸਿੰਘ ਵਿਰਦੀ ਨੂੰ ਕ੍ਰਿਕਟ ਨਾਲ ਰੂਬਰੂ ਉਸ ਦੇ ਭਰਾ ਨੇ ਕਰਵਾਇਆ ਸੀ। ਸਾਲ 2017 ਵਿੱਚ ਉਸ ਨੇ ਕੈਨੇਡਾ ਦੇ ਸਰੀ ਸ਼ਹਿਰ ਦੀ ਟੀਮ ਤੋਂ ਕਾਊਂਟੀ ਚੈਂਪੀਅਨਸ਼ਿਪ ਵਿੱਚ ਡੈਬਿਊ ਕੀਤਾ ਸੀ।
ਅਮਰ ਸਿੰਘ ਵਿਰਦੀ ਜੇਕਰ ਇੰਗਲੈਂਡ ਦੀ ਟੈਸਟ ਟੀਮ ਵਿੱਚ ਚੁਣੇ ਜਾਂਦੇ ਹਨ ਤਾਂ ਉਹ ਅਜਿਹੀ ਉਪਲੱਬਧੀ ਹਾਸਲ ਕਰਨ ਵਾਲੇ ਦੂਜੇ ਸਿੱਖ ਖਿਡਾਰੀ ਬਣੇ ਜਾਣਗੇ ਇਸ ਤੋਂ ਪਹਿਲਾਂ ਮੋਂਟੀ ਪਨੇਸਰ ਇੰਗਲੈਂਡ ਲਈ ਖੇਡ ਚੁੱਕੇ ਹਨ

ਹੋਰ ਖਬਰਾਂ »

ਹਮਦਰਦ ਟੀ.ਵੀ.