ਜੇਲ• 'ਚ ਹੀ ਕੀਤੇ ਆਈਸੋਲੇਟ

ਅਕੋਲਾ, 29 ਜੂਨ (ਹਮਦਰਦ ਨਿਊਜ਼ ਸਰਵਿਸ) : ਮਹਾਰਾਸ਼ਟਰ ਦੀ ਅਕੋਲਾ ਜ਼ਿਲ•ਾ ਜੇਲ• ਵਿੱਚ 68 ਕੈਦੀਆਂ ਨੂੰ ਕੋਰੋਨਾ ਹੋ ਗਿਆ ਹੈ। ਇਨ•ਾਂ ਵਿੱਚੋਂ ਕਈ ਬਿਨਾ ਲੱਛਣਾਂ ਵਾਲੇ ਮਰੀਜ਼ ਵੀ ਹਨ। ਕੈਦੀਆਂ ਲਈ ਜੇਲ• ਵਿੱਚ ਹੀ ਆਈਸੋਲੇਸ਼ਨ ਵਾਰਡ ਬਣਾਇਆ ਗਿਆ ਹੈ। ਡਿਪਟੀ ਕਲੈਕਟਰ ਸੰਜੇ ਖਡਸੇ ਨੇ ਦੱਸਿਆ ਕਿ ਕੈਦੀਆਂ ਦੀ ਦੇਖਭਾਲ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ।
ਜੇਲ• ਅਧਿਕਾਰੀ ਨੇ ਦੱਸਿਆ ਕਿ ਜ਼ਿਲ•ਾ ਜੇਲ• ਵਿੱਚ ਹੁਣ 300 ਕੈਦੀ ਹਨ ਅਤੇ ਹਾਲ ਹੀ ਵਿੱਚ ਕਿਸੇ ਨਵੇਂ ਕੈਦੀ ਨੂੰ ਨਹੀਂ ਲਿਆਂਦਾ ਗਿਆ ਹੈ। ਇਸ ਤੋਂ ਪਹਿਲਾਂ 24 ਜੂਨ ਨੂੰ ਵੀ ਇਸੇ ਜੇਲ• ਵਿੱਚ 18 ਕੈਦੀਆਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਸੀ। ਅਕੋਲਾ ਜ਼ਿਲ•ੇ ਵਿੱਚ ਹੁਣ ਤੱਕ ਕੋਰੋਨਾ ਦੇ 1498 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 76 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ ਐਕਟਿਵ ਕੇਸ 378 ਹਨ, ਜਦਕਿ 1 ਹਜ਼ਾਰ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.