ਦੁਬਈ, 29 ਜੂਨ (ਹਮਦਰਦ ਨਿਊਜ਼ ਸਰਵਿਸ) : ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਰਫ਼ਤਾਰ ਤੇਜ਼ੀ ਨਾਲ ਵਧ ਰਹੀ ਹੈ। ਇਸ ਵਿਚਕਾਰ ਯੂਨਾਈਟਡ ਅਰਬ ਅਮੀਰਾਤ ਦੀ ਸਰਕਾਰ ਨੇ ਵੱਡਾ ਫ਼ੈਸਲਾ ਕੀਤਾ ਹੈ। ਇੱਥੇ ਕੌਮਾਂਤਰੀ ਉਡਾਣਾਂ ਦੇ ਨਿਯਮਾਂ ਵਿੱਚ ਕੁਝ ਬਦਲਾਅ ਕੀਤਾ ਗਿਆ ਹੈ, ਜਿਸ ਦੇ ਤਹਿਤ ਪਾਕਿਸਤਾਨ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਸੰਯੁਕਤ ਅਰਬ ਅਮੀਰਾਤ ਦੀ ਹਵਾਬਾਜ਼ੀ ਅਥਾਰਟੀ ਨੇ ਸੋਮਵਾਰ ਨੂੰ ਇੱਕ ਹੁਕਮ ਜਾਰੀ ਕਰਦਿਆਂ ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਪਾਬੰਦੀ ਲਾ ਦਿੱਤੀ। ਇਸ ਤੋਂ ਇਲਾਵਾ ਹੁਣ ਏਅਰਪੋਰਟ 'ਤੇ ਹੀ ਕੋਰੋਨਾ ਦਾ ਟੈਸਟ ਕੀਤਾ ਜਾਵੇਗਾ। ਜਦੋਂ ਤੱਕ ਟੈਸਟਿੰਗ ਲੈਬ ਨਹੀਂ ਬਣਦੀ, ਤਦ ਤੱਕ ਕਿਸੇ ਯਾਤਰੀ ਨੂੰ ਦਾਖ਼ਲਾ ਨਹੀਂ ਦਿੱਤਾ ਜਾਵੇਗਾ। ਜੇਕਰ ਕੋਈ ਟ੍ਰਾਂਜ਼ਿਸ਼ਨਲ ਉਡਾਣ ਲੈ ਰਿਹਾ ਹੈ, ਤਾਂ ਵੀ ਉਸ ਨੂੰ ਦਾਖ਼ਲਾ ਨਹੀਂ ਮਿਲੇਗਾ। ਉਹ ਸਿਰਫ਼ ਏਅਰਪੋਰਟ ਤੋਂ ਹੀ ਉਡਾਣ ਚੇਂਜ ਕਰਕੇ ਅੱਗੇ ਜਾ ਸਕਦਾ ਹੈ। ਯੂਏਈ ਨੇ ਕੁਝ ਦਿਨਾਂ ਲਈ ਹੀ ਨਿਯਮਾਂ ਵਿੱਚ ਬਦਲਾਅ ਕੀਤਾ ਹੈ ਅਤੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਏਅਰਲਾਈਨਜ਼ ਦੇ ਸੰਪਰਕ ਵਿੱਚ ਰਹਿਣ। ਦਰਅਸਲ, 1 ਜੁਲਾਈ ਤੋਂ ਯੂਏਈ ਵਿਆਪਕ ਤੌਰ 'ਤੇ ਜਹਾਜ਼ ਸੇਵਾ ਸ਼ੁਰੂ ਕਰਨ ਵਾਲਾ ਸੀ, ਪਰ ਹੁਣ ਆਉਣ ਵਾਲੇ ਯਾਤਰੀਆਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਦੱਸ ਦੇਈਏ ਕਿ ਪਾਕਿਸਤਾਨ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਅਤੇ ਕੁੱਲ ਕੇਸਾਂ ਦੀ ਗਿਣਤੀ ਦੋ ਲੱਖ ਨੂੰ ਪਾਰ ਕਰ ਚੁੱਕੀ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.