ਸਿਰਫ਼ ਜੂਨ ਮਹੀਨੇ 'ਚ ਮਾਰੇ ਗਏ 38 ਦਹਿਸ਼ਤਗਰਦ

ਸ਼੍ਰੀਨਗਰ, 29 ਜੂਨ (ਹਮਦਰਦ ਨਿਊਜ਼ ਸਰਵਿਸ) : ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਫ਼ੌਜ ਅਤੇ ਪੁਲਿਸ ਨਾਲ ਮੁਕਾਬਲੇ ਦੌਰਾਨ ਤਿੰਨ ਅੱਤਵਾਦੀ ਮਾਰੇ ਗਏ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਮੁਕਾਬਲਾ ਅਨੰਤਨਾਗ ਦੇ ਰੂਨੀਪੋਰਾ ਇਲਾਕੇ ਵਿੱਚ ਹੋਇਆ। ਅਜੇ ਤੱਕ ਅੱਤਵਾਦੀਆਂ ਦੀ ਪਛਾਣ ਨਹੀਂ ਹੋ ਸਕੀ ਹੈ। ਅੱਜ ਦੇ ਮੁਕਾਬਲੇ ਨਾਲ ਹੀ ਇਸ ਸਾਲ ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਦਸਤਿਆਂ ਨੇ 116 ਅੱਤਵਾਦੀਆਂ ਨੂੰ ਮਾਰ ਡੇਗਿਆ ਹੈ। ਇਨ•ਾਂ ਵਿੱਚੋਂ 38 ਅੱਤਵਾਦੀ ਸਿਰਫ਼ ਜੂਨ ਮਹੀਨੇ ਵਿੱਚ ਮਾਰੇ ਗਏ ਹਨ।
ਰਿਪੋਰਟ ਮੁਤਾਬਕ ਪੁਲਿਸ, ਫ਼ੌਜ ਦੀ 19 ਰਾਸ਼ਟਰੀ ਰਾਈਫ਼ਲਜ਼ ਅਤੇ ਸੀਆਰਪੀਐਫ਼ ਦੀ ਜੁਆਇੰਟ ਟੀਮ ਨੇ ਰੂਨੀਪੋਰਾ ਇਲਾਕੇ ਵਿੱਚ ਸਾਂਝੇ ਅਪ੍ਰੇਸ਼ਨ ਦੌਰਾਰਨ ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਅੱਤਵਾਦੀਆਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ, ਜਿਨ•ਾਂ ਵਿੱਚ ਇੱਕ ਰਾਈਫ਼ਲ ਅਤੇ ਦੋ ਪਿਸਟਲ ਸ਼ਾਮਲ ਹਨ

ਹੋਰ ਖਬਰਾਂ »

ਹਮਦਰਦ ਟੀ.ਵੀ.