ਲੌਕਡਾਊਨ ਦੀ ਤਿਆਰੀ

ਲੰਡਨ, 29 ਜੂਨ (ਹਮਦਰਦ ਨਿਊਜ਼ ਸਰਵਿਸ) : ਬਰਤਾਨੀਆ ਸਰਕਾਰ ਨੇ ਕਿਹਾ ਹੈ ਕਿ ਉਹ ਕੋਰੋਨਾ ਵਾਇਰਸ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਕੁਝ ਖੇਤਰਾਂ ਵਿੱਚ ਸਥਾਨਕ ਪੱਧਰ 'ਤੇ ਲੌਕਡਾਊਨ ਲਾਉਣ ਦੀ ਯੋਜਨਾ ਬਣਾ ਰਹੀ ਹੈ, ਕਿਉਂਕਿ ਨਵੇਂ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਬਰਤਾਨੀਆ 'ਚ ਭਾਰਤੀ ਮੂਲ ਦੇ ਲੋਕ ਉਨ•ਾਂ ਲੋਕਾਂ ਵਿੱਚ ਆਉਂਦੇ ਹਨ, ਜਿਹੜੇ ਸਭ ਤੋਂ ਵੱਧ ਇਸ ਬਿਮਾਰੀ ਦੇ ਲਪੇਟ ਵਿੱਚ ਆਏ ਹਨ। ਬਰਤਾਨੀਆ ਦੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਲੀਸੈਸਟਰ ਵਿੱਚ ਇਸ ਤਰ•ਾਂ ਦੇ ਪਹਿਲੇ ਸਥਾਨਕ ਲੌਕਡਾਊਨ ਦੀਆਂ ਖ਼ਬਰਾਂ ਨੂੰ ਸਹੀ ਦੱਸਿਆ ਹੈ। ਪੂਰਬੀ ਬਰਤਾਨੀਆ ਦੇ ਇਸ ਖੇਤਰ ਵਿੱਚ ਭਾਰਤੀ ਮੂਲ ਕੇ ਲੋਕਾਂ ਦੀ ਚੰਗੀ ਅਬਾਦੀ ਵਸਦੀ ਹੈ। ਪਟੇਲ ਨੇ ਕਿਹਾ ਕਿ ਪਿਛਲੇ 3-4 ਹਫਤਿਆਂ ਤੋਂ ਦੇਸ਼ ਭਰ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਇਸ ਦੇ ਚਲਦਿਆਂ ਹੋਰ ਸਾਵਧਾਨੀਆਂ ਵਰਤਣ ਦੀ ਲੋੜ ਹੈ। ਸਰੀਰਕ ਦੂਰੀ, ਮਾਸਕ ਪਾਉਣ ਅਤੇ ਜਾਂਚ ਤੇਜ਼ ਕਰਨ ਸਣੇ ਕਈ ਹੋਰ ਕਦਮ ਚੁੱਕ ਕੇ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।
ਪ੍ਰੀਤੀ ਪਟੇਲ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਬਰਤਾਨੀਆ ਵਿੱਚ ਰੋਜ਼ਾਨਾ ਹੁੰਦੀਆਂ ਮੌਤਾਂ ਦੀ ਗਿਣਤੀ ਵਿੱਚ ਕਮੀ ਆ ਰਹੀ ਹੈ ਅਤੇ 4 ਜੁਲਾਈ ਤੋਂ ਲੌਕਡਾਊਨ ਪਾਬੰਦੀਆਂ ਵਿੱਚ ਢਿੱਲ ਦੇਣ ਦੀ ਤਿਆਰੀ ਚੱਲ ਰਹੀ ਹੈ। ਇਸ ਦੇ ਤਹਿਤ ਬਾਰ, ਰੇਸਤਰਾਂ ਅਤੇ ਸਿਨੇਮਾਘਰ ਲੋਕਾਂ ਲਈ ਖੋਲ• ਦਿੱਤੇ ਜਾਣਗੇ। ਹਾਲਾਂਕਿ ਇਸ ਦੌਰਾਨ ਕੋਵਿਡ-19 ਦੇ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸ ਵਿਚਕਾਰ ਐਨਐਚਐਸ ਇੰਗਲੈਂਡ ਦੇ ਨਵੇਂ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਕੋਵਿਡ-19 ਨਾਲ ਹੁਣ ਤੱਕ ਭਾਰਤੀ ਮੂਲ ਦੇ 763 ਲੋਕ ਆਪਣੀ ਜਾਨ ਗੁਆ ਚੁੱਕੇ ਹਨ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.