ਆਸਕਰ ਜੇਤੂ ਚਾਰਲਸ ਰੈਂਡੋਲਫ਼ ਹੋਣਗੇ ਡਾਇਰੈਕਟਰ

ਲਾਸ ਏਂਜਲਸ, 29 ਜੂਨ (ਹਮਦਰਦ ਨਿਊਜ਼ ਸਰਵਿਸ) : ਆਸਕਰ ਜੇਤੂ ਲੇਖਕ ਚਾਰਲਸ ਰੈਂਡੋਲਫ਼ ਵਿਸ਼ਵ ਮਹਾਂਮਾਰੀ ਕੋਵਿਡ-19 'ਤੇ ਇੱਕ ਫਿਲਕ ਬਣਾਉਣ ਜਾ ਰਹੇ ਹਨ, ਜੋ ਚੀਨ ਦੇ ਵੁਹਾਨ ਸ਼ਹਿਰ 'ਤੇ ਆਧਾਰਤ ਹੋਵੇਗੀ। ਰੈਂਡੋਲਫ਼ ਇਸ ਫਿਲਮ ਨੂੰ ਲਿਖਣ ਦੇ ਨਾਲ ਹੀ ਇਸ ਦਾ ਨਿਰਦੇਸ਼ਨ ਵੀ ਕਰਨਗੇ। ਐਸ ਕੇ ਗਲੋਬਲ ਇਸ ਫਿਲਮ ਦਾ ਨਿਰਮਾਣ ਕਰੇਗਾ। ਰੈਂਡੋਲਫ਼ ਨੇ ਕਿਹਾ ਹੈ ਕਿ ਫਿਲਮ ਵਿੱਚ ਉਨ•ਾਂ ਦਿਨਾਂ ਦੀ ਕਹਾਣੀ ਦਿਖਾਈ ਜਾਵੇਗੀ, ਜਦੋਂ ਚੀਨ ਦੇ ਡਾਕਟਰਾਂ ਨੂੰ ਇਸ ਰਹੱਸਮਈ ਵਾਇਰਸ ਬਾਰੇ ਪਤਾ ਲੱਗਾ, ਜੋ ਜਲਦ ਹੀ ਇੱਕ ਵਿਸ਼ਵ ਮਹਾਂਮਾਰੀ ਬਣ ਗਿਆ। ਐਸ ਕੇ ਗਲੋਬਲ ਦੇ ਸੀਈਓ ਜੌਨ ਪੈਨਾਟੀ ਅਤੇ ਚਾਰਲੀ ਕੋਰਵਿਨ ਨੇ ਕਿਹਾ ਕਿ ਉਹ ਰੈਂਡੋਲਫ਼ ਨਾਲ ਕੰਮ ਕਰਨ ਲਈ ਕਾਫ਼ੀ ਉਤਸੁਕ ਹਨ। ਫਿਲਮ ਦੀ ਸ਼ੂਟਿੰਗ ਚੀਨ ਅਤੇ ਹੋਰ ਦੇਸ਼ਾਂ ਵਿੱਚ ਕੀਤੀ ਜਾਵੇਗੀ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 1 ਕਰੋੜ ਤੋਂ ਟੱਪ ਚੁੱਕੀ ਹੈ। ਇਸ ਵਾਇਰਸ ਨਾਲ ਦੁਨੀਆ ਭਰ ਵਿੱਚ ਹੁਣ ਤੱਕ 5 ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਹੁਣ ਤੱਕ ਇਸ ਮਹਾਂਮਾਰੀ ਦੇ 54.58 ਲੱਖ ਮਰੀਜ਼ ਠੀਕ ਵੀ ਹੋ ਚੁੱਕੇ ਹਨ। ਕੋਵਿਡ-19 ਨੇ ਅਮਰੀਕਾ ਵਿੱਚ ਸਭ ਤੋਂ ਜ਼ਿਆਦਾ ਤਬਾਹੀ ਮਚਾਈ ਹੈ, ਜਿੱਥੇ ਮਰੀਜ਼ਾਂ ਦੀ ਗਿਣਤੀ ਲਗਭਗ 26 ਲੱਖ ਹੋ ਚੁੱਕੀ ਹੈ, ਜਦਕਿ ਮ੍ਰਿਤਕਾਂ ਦਾ ਅੰਕੜਾ 1.28 ਲੱਖ ਤੋਂ ਟੱਪ ਚੁੱਕਿਆ ਹੈ। ਅਮਰੀਕਾ ਦੀ ਆਰਥਿਕ ਰਾਜਧਾਨੀ ਨਿਊਯਾਰਕ ਸ਼ਹਿਰ ਦੁਨੀਆ ਵਿੱਚ ਕੋਰੋਨਾ ਵਾਇਰਸ ਦਾ ਸਭ ਤੋਂ ਵੱਡਾ ਕੇਂਦਰ ਬਣ ਕੇ ਉਭਰਿਆ ਹੈ। 83 ਲੱਖ ਦੀ ਅਬਾਦੀ ਵਾਲਾ ਇਹ ਸ਼ਹਿਰ ਅਮਰੀਕਾ ਦੀ ਸਭ ਤੋਂ ਸੰਘਣੀ ਅਬਾਦੀ ਵਾਲੇ ਸ਼ਹਿਰਾਂ ਵਿੱਚੋਂ ਇੱਕ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.