ਤਹਿਰਾਨ, 30 ਜੂਨ, ਹ.ਬ. : ਅਮਰੀਕਾ ਨਾਲ ਤਣਾਅ ਦੇ ਵਿਚ ਈਰਾਨ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਖ਼ਿਲਾਫ਼  ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਹੈ। ਈਰਾਨ ਨੇ ਟਰੰਪ ਅਤੇ ਦਰਜਨਾਂ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਇੰਟਰੋਪਲ ਕੋਲੋਂ ਮਦਦ ਮਗੀ ਸੀ। ਜਿਸ ਨੂੰ ਬਾਅਦ ਵਿਚ ਇੰਟਰਪੋਲ ਨੇ ਖਾਰਜ ਕਰ ਦਿੱਤਾ। ਸਥਾਨਕ ਵਕੀਲ ਅਲੀ ਅਲਕਾਸੀਮੇਹਰ ਨੇ ਕਿਹਾ ਕਿ ਈਰਾਨ ਦਾ ਮੰਨਣਾ ਹੈ ਕਿ ਇਨ੍ਹਾਂ ਲੋਕਾਂ ਨੇ ਬਗਦਾਦ ਵਿਚ ਸੀਨੀਅਰ ਈਰਾਨੀ ਜਨਰਲ ਕਾਸਿਮ ਸੁਲੇਮਾਨੀ ਨੂੰ ਡਰੋਨ ਹਮਲੇ ਵਿਚ ਮਾਰਿਆ ਸੀ।
ਇੰਟਰਪੋਲ ਨੇ ਕਿਹਾ ਕਿ ਉਹ ਈਰਾਨ ਦੀ ਅਪੀਲ 'ਤੇ ਵਿਚਾਰ ਨਹੀਂ ਕਰੇਗਾ। ਅਮਰੀਕੀ ਰਾਸ਼ਟਰਪਤੀ ਨੂੰ ਹਾਲਾਂਕਿ ਗ੍ਰਿਫਤਾਰੀ ਦਾ ਕੋਈ ਖ਼ਤਰਾ ਨਹੀਂ ਹੈ, ਲੇਕਿਨ ਇਸ ਮਾਮਲੇ ਵਿਚ ਈਰਾਨ ਅਤੇ ਅਮਰੀਕਾ ਦੇ ਵਿਚ ਤਣਾਅ ਕਾਫੀ ਵਧ ਗਿਆ ਹੈ। ਅਮਰੀਕਾ ਉਸ ਘਟਨਾ ਤੋਂ ਬਾਅਦ ਇੱਕਤਰਫਾ ਫ਼ੈਸਲਾ ਲੈਂਦੇ ਹੋਏ ਤਹਿਰਾਨ ਦੇ ਨਾਲ ਪਰਮਾਣੂ ਸਮਝੌਤੇ ਤੋਂ ਬਾਹਰ ਆ ਗਿਆ ਸੀ।
ਅਲੀ ਨੇ ਕਿਹਾ, ਈਰਾਨ ਦਾ ਮੰਨਣਾ ਹੈ ਕਿ ਟਰੰਪ ਅਤੇ 35 ਹੋਰ ਲੋਕ 3 ਜਨਵਰੀ ਦੀ ਉਸ ਘਟਨਾ ਵਿਚ ਸ਼ਾਮਲ ਸੀ, ਜਿਸ ਵਿਚ ਸੁਲੇਮਾਨੀ ਮਾਰਿਆ ਗਿਆ ਸੀ। ਈਰਾਨ ਦੇ ਲਈ ਅਮਰੀਕੀ ਵਿਸ਼ੇਸ਼ ਪ੍ਰਤੀਨਿਧੀ ਬਰਾਇਨ ਹੁਕ ਨੇ ਗ੍ਰਿਫਤਾਰੀ ਵਾਰੰਟ ਨੂੰ ਖਾਰਜ ਕਰ ਦਿੱਤਾ। ਹੁਕ ਨੇ ਇਸੇ ਨੂੰ ਪ੍ਰਚਾਰ ਦਾ ਸਟੰਟ ਦੱਸਦੇ ਹੋਏ ਕਿਹਾ ਕਿ ਇਸ ਨੂੰ ਕੋਈ ਗੰਭੀਰਤਾ ਨਾਲ ਨਹੀਂ ਲੈਂਦਾ।
ਈਰਾਨੀ ਰਿਵੌਲਿਊਸ਼ਨਰੀ ਗਾਰਡ ਦੇ ਕੁਦਸ ਫੋਰਸ ਦੇ ਮੁਖੀ ਨੂੰ ਅਮਰੀਕਾ ਨੇ 3 ਜਨਵਰੀ ਨੂੰ ਡਰੋਨ ਹਮਲੇ ਵਿਚ ਮਾਰਿਆ ਸੀ ਜਦ ਉਹ ਅਪਣੇ ਕਾਫ਼ਲੇ ਦੇ ਨਾਲ ਬਗਦਾਦ ਵਿਚ ਸੀ। ਈਰਾਨ ਨੇ ਇਸ ਦਾ ਜਵਾਬ ਇਰਾਕ ਦੇ ਅਲ ਅਸਦ ਅਤੇ ਇਬਰਿਲ ਸਥਿਤ ਦੋ ਅਮਰੀਕੀ ਸੈਨਿਕ ਟਿਕਾਣਿਆਂ 'ਤੇ 22 ਮਿਜ਼ਾਈਲਾਂ ਦਾਗ ਕੇ ਦਿੱਤਾ। ਉਸ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਵਿਚ ਯੁੱਧ ਲੱਗਣ ਦੀ ਸੰਭਾਵਨਾ ਬਣ ਗਈ ਸੀ।
ਸੁਲੇਮਾਨੀ ਦੀ ਮੌਤ ਤੋਂ ਬਾਅਦ ਅਯਾਤੁਲਹਾ ਖਾਮਨੇਈ ਨੇ ਇਸ ਦਾ ਬਦਲਾ ਲੈਣ ਦੀ ਗੱਲ ਕਹੀ ਸੀ। ਖਾਮਨੇਈ ਨੇ ਕਿਹਾ ਸੀ ਕਿ ਸੁਲੇਮਾਨੀ ਦੀ ਮੌਤ ਨੇ ਅਮਰੀਕਾ ਅਤੇ ਇਜ਼ਰਾਈਲ ਦੇ ਖ਼ਿਲਾਫ਼ ਈਰਾਨ ਦੇ ਵਿਰੋਧ ਨੂੰ ਦੁੱਗਣਾ ਕਰ ਦਿੱਤਾ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.