ਵਾਸ਼ਿੰਗਟਨ, 30 ਜੂਨ, ਹ.ਬ. : ਭਾਰਤ ਵਲੋਂ 59 ਚੀਨੀ ਐਪ 'ਤੇ ਬੈਨ ਲਾਉਣ ਤੋਂ ਬਾਅਦ ਹੁਣ ਅਮਰੀਕਾ ਨੇ ਵੀ ਚੀਨ ਨੂੰ ਵੱਡਾ ਝਟਕਾ ਦਿੱਤਾ ਹੈ। ਅਮਰੀਕਾ ਨੇ ਚੀਨ ਦੇ ਹਾਂਗਕਾਂਗ ਨੂੰ ਲੈ ਕੇ ਕੌਮੀ ਸੁਰੱਖਿਆ ਕਾਨੂੰਨ ਲਿਆਏ ਜਾਣ ਦੇ ਐਲਾਨ ਤੋਂ ਬਾਅਦ ਹੁਣ ਰੱਖਿਆ ਉਪਕਰਣਾਂ ਅਤੇ ਤਕਨੀਕਾਂ ਦੇ ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਮੰਗਲਵਾਰ ਨੂੰ ਇਨ੍ਹਾਂ ਪਾਬੰਦੀਆਂ ਦਾ ਐਲਾਨ ਕੀਤਾ।
ਪੋਂਪੀਓ ਨੇ ਟਵੀਟ ਕਰਕੇ ਕਿਹਾ, ਅੱਜ ਅਮਰੀਕਾ ਹਾਂਗਕਾਂਗ ਨੂੰ ਰੱਖਿਆ ਉਪਕਰਣ ਅਤੇ ਦੋਹਰੇ ਇਸਤੇਮਾਲ ਵਿਚ ਆਉਣ ਵਾਲੀ ਸੰਵੇਦਨਸ਼ੀਲ ਤਕਨੀਕਾਂ ਦੇ ਨਿਰਯਾਤ 'ਤੇ ਬੈਨ ਲਾਉਣ ਜਾ ਰਿਹਾ ਹੈ। ਜੇਕਰ ਪੇਈਚਿੰਗ ਹਾਂਗਕਾਂਗ  ਨੂੰ Îਇੱਕ ਦੇਸ਼, ਇੱਕ ਪ੍ਰਣਾਲੀ ਸਮਝਦਾ ਹੈ ਤਾਂ ਸਾਨੂੰ ਵੀ ਨਿਸ਼ਚਿਤ ਤੌਰ 'ਤੇ ਸਮਝਣਾ ਹੋਵੇਗਾ। ਇਸ ਤੋਂ ਪਹਿਲਾਂ ਪ੍ਰੈਸ ਬਰੀਫਿੰਗ ਦੌਰਾਨ ਵੀ ਅਮਰੀਕੀ ਵਿਦੇਸ਼ ਮੰਤਰੀ ਨੇ ਚੀਨ 'ਤੇ ਹਮਲਾ ਬੋਲਿਆ ਸੀ।
ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ, ਚੀਨ ਦੀ ਕਮਿਊਨਿਸਟ ਪਾਰਟੀ ਦੇ ਹਾਂਗਕਾਂਗ ਦੀ ਆਜ਼ਾਦੀ ਨੂੰ ਖਤਮ ਕਰਨ ਦੇ ਫ਼ੈਸਲੇ ਨੇ ਟਰੰਪ ਪ੍ਰਸ਼ਾਸਨ ਨੂੰ ਹਾਂਗਕਾਂਗ ਨੂੰ ਲੈ ਕੇ ਅਪਣੀ ਨੀਤੀਆਂ ਨੂੰ ਮੁੜ ਮੁਲਾਂਕਣ ਕਰਨ ਦਾ ਮੌਕਾ ਦਿੱਤਾ ਹੈ। ਕਿਉਂਕਿ ਚੀਨ ਕੌਮੀ ਸੁਰੱਖਿਆ ਕਾਨੂੰਨ ਨੂੰ ਪਾਸ ਕਰਨ ਦੀ ਦਿਸ਼ਾ ਵਿਚ ਅੱਗੇ ਵਧ ਰਿਹਾ ਹੈ।
ਇਸ ਲਈ ਅਮਰੀਕਾ ਹਾਂਗਕਾਂਗ ਨੂੰ ਅਮਰੀਕੀ ਮੂਲ ਦੇ ਰੱਖਿਆ ਉਪਕਰਣਾਂ ਨੂੰ ਰੋਕ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਅਮਰੀਕਾ ਦੀ ਕੌਮੀ ਸੁਰੱਖਿਆ ਦੀ ਰਖਿਆ ਦੇ ਲਈ ਲਿਆ ਗਿਆ ਹੈ। ਪੋਂਪੀਓ ਨੇ ਕਿਹਾ ਕਿ ਅਸੀਂ ਹੁਣ ਇਹ ਭੇਦ ਨਹੀਂ ਕਰਾਂਗੇ ਕਿ ਇਹ ਉਪਕਰਣ ਹਾਂਗਕਾਂਗ ਨੂੰ ਨਿਰਯਾਤ ਕੀਤੇ ਜਾ ਰਹੇ ਹਨ ਜਾਂ ਚੀਨ ਨੂੰ। ਅਸੀਂ ਇਸ ਗੱਲ ਦਾ ਖ਼ਤਰਾ ਨਹੀਂ ਚੁੱਕ ਸਕਦੇ ਕਿ ਇਹ ਉਪਕਰਣ ਅਤੇ ਤਕਨੀਕ ਚੀਨ ਦੀ ਸੈਨਾ ਪੀਪਲਸ ਲਿਬਰੇਸ਼ਨ ਦੇ ਕੋਲ ਪਹੁੰਚ ਜਾਵੇ ਜਿਸ ਦਾ ਮੁੱਖ ਮਕਸਦ ਪਾਰਟੀ ਦੀ ਤਾਨਾਸ਼ਾਹੀ ਨੂੰ ਕਿਸੇ ਵੀ ਤਰ੍ਹਾਂ ਬਣਾਈ ਰੱਖਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.