ਨਵੀਂ ਦਿੱਲੀ, 30 ਜੂਨ, ਹ.ਬ. : ਮਿਸਰ ਦੇ Îਇੱਕ ਹਸਪਤਾਲ ਵਿਚ ਅੱਗ ਲੱਗਣ ਕਾਰਨ 7 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ। ਅਲੈਕਜੈਂਡਰੀਆ ਦੇ ਗਵਰਨਰ ਅਲ ਸ਼ਰੀਫ ਨੇ ਦੱਸਿਆ ਕਿ ਮਿਸਰ ਦੇ ਉਤਰੀ ਤਟ ਦੇ ਕੋਲ ਅਲੈਕਜੈਂਡਰੀਆ ਵਿਚ ਇੱਕ ਨਿੱਜੀ ਹਸਪਤਾਲ ਦੇ ਕੋਰੋਨਾ  ਵਾਇਰਸ ਵਾਰਡ ਵਿਚ ਅੱਗ ਲੱਗ ਜਾਣ ਕਾਰਨ ਛੇ ਮਰਦ ਤੇ ਇੱਕ ਔਰਤ ਦੀ ਮੌਤ ਹੋ ਗਈ। ਨਾਗਰਿਕ ਸੁਰੱਖਿਆ ਵਿਭਾਗ ਨੇ ਕਿਹਾ ਕਿ ਇਹ ਅੱਗ ਸ਼ਾਰਟ ਸਰਕਟ ਦੇ ਕਾਰਨ ਲੱਗੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲੇਕਿਨ ਮੁਢਲੀ ਰਿਪੋਰਟਾਂ ਵਿਚ ਸੰਕੇਤ ਮਿਲਿਆ ਹੈ ਕਿ ਸਭ ਤੋਂ ਪਹਿਲਾਂ ਅੱਗ ਵਾਰਡ ਦੇ ਏਅਰ ਕੰਡੀਸ਼ਨਰ ਵਿਚ ਲੱਗੀ। ਬਾਡਰਾਵੀ ਹਸਪਤਾਲ ਨੇ Îਇੱਕ ਬਿਆਨ ਵਿਚ ਕਿਹਾ, ਕੁਝ ਹੀ ਸੈਕੰਡ ਵਿਚ ਭਿਆਨਕ ਅੱਗ ਲੱਗ ਗਈ ਅਤੇ ਤੇਜ਼ੀ ਨਾਲ ਅੱਗ ਫੈਲਣ ਦੇ ਕਾਰਨ ਸਾਡਾ ਕੋਈ ਕਰਮਚਾਰੀ ਹਾਲਾਤ 'ਤੇ ਕਾਬੂ ਨਹੀਂ ਪਾ ਸਕਿਆ। ਦੱਸਿਆ ਜਾ ਰਿਹਾ ਕਿ ਇੱਕ ਹੋਰ ਮਰੀਜ਼ ਇਸ ਅੱਗ ਵਿਚ ਝੁਲਸ ਗਿਆ ਤੇ ਬਾਕੀਆਂ ਨੂੰ ਬਾਹਰ ਕੱਢ ਲਿਆ ਗਿਆ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.