ਇਸਲਾਮਾਬਾਦ, 30 ਜੂਨ, ਹ.ਬ. : ਪਾਕਿਸਤਾਨ ਵਿਚ ਚੱਲਦੀਆਂ ਚੀਨ ਦੀਆਂ ਕੁਝ ਕੰਪਨੀਆਂ ਪਾਕਿਸਤਾਨੀ ਮੁਲਾਜ਼ਮਾਂ ਨੂੰ ਨਮਾਜ਼ ਅਦਾ ਕਰਨ ਲਈ ਸਮਾਂ ਨਹੀਂ ਦੇ ਰਹੀਆਂ। ਨਮਾਜ਼ ਇਸਲਾਮ ਦੇ ਪੰਜ ਬੁਨਿਆਦੀ ਸਿਧਾਤਾਂ ਵਿਚੋਂਂ ਇਕ ਹੈ। 26 ਜੂਨ ਨੂੰ ਸੋਸ਼ਲ ਮੀਡੀਆ ਤੇ ਜਾਰੀ ਇਕ ਵੀਡੀਓ ਵਿਚ ਮੌਲਾਨਾ ਨੂੰ ਪਾਕਿਸਤਾਨੀਆਂ ਨੂੰ ਇਕਜੁਟ ਹੋਣ ਤੇ ਪਾਕਿਸਤਾਨ ਵਿਚ ਮੌਜੂਦ ਚੀਨ ਦੇ ਲੋਕਾਂ ਨੂੰ ਇਹ ਕਹਿਣ ਦਾ ਸੱਦਾ ਦਿੰਦੇ ਦੇਖਿਆ ਜਾ ਸਕਦਾ ਹੈ ਕਿ ਉਹ ਸਾਰੇ ਸਥਾਨਕ ਕਾਨੂੰਨ ਦਾ ਪਾਲਣ ਕਰਦੇ ਹਨ ਤੇ ਇਹ ਦੇਸ਼ ਉਨ੍ਹਾਂ ਦਾ ਨਹੀਂ ਹੈ। ਮੌਲਵੀ ਨੇ ਕਿਹਾ ਕਿ ਅਸੀਂ ਨਮਾਜ਼ ਦੀ ਅਣਦੇਖੀ ਨਹੀਂ ਕਰ ਸਕਦੇ। ਲੋਕਾਂ ਨੂੰ ਡਰ ਹੈ ਕਿ ਉਨ੍ਹਾਂ ਕੋਲੋਂ ਰੁਜ਼ਗਾਰ ਖੁਸ ਜਾਵੇਗਾ, ਪਰ ਸਾਡੇ ਲਈ ਹੁਣ ਇਹ ਸਵਾਭੀਮਾਨ ਦਾ ਮੁੱਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.