ਕਾਬੁਲ, 30 ਜੂਨ, ਹ.ਬ. : ਅਫ਼ਗਾਨਿਸਤਾਨ ਦੇ ਵੱਖ-ਵੱਖ ਖੇਤਰਾਂ ਵਿਚ 24 ਘੰਟਿਆਂ ਦੇ ਅੰਦਰ ਤਾਲਿਬਾਨ ਦੇ 60 ਤੋਂ ਵੱਧ ਅੱਤਵਾਦੀ ਢੇਰ ਕਰ ਦਿੱਤੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਦਹਿਸ਼ਤਗ਼ਰਦ ਸੁਰੱਖਿਆ ਬਲਾਂ ਦੀ ਕਾਰਵਾਈ ਵਿਚ ਮਾਰੇ ਗਏ।
ਗਜ਼ਨੀ ਤੇ ਪਕਤੀਆ ਸੂਬਿਆਂ ਵਿਚ ਐਤਵਾਰ ਨੂੰ ਹੋਈ ਫ਼ੌਜੀ ਕਾਰਵਾਈ ਵਿਚ 23 ਅੱਤਵਾਦੀ ਮਾਰੇ ਗਏ ਤੇ ਕਈ ਜ਼ਖ਼ਮੀ ਹੋ ਗਏ। ਇਸ ਦੌਰਾਨ ਫਰਯਾਬ ਸੂਬੇ ਵਿਚ ਚੱਲੇ ਆਪ੍ਰਰੇਸ਼ਨ 'ਚ ਅੱਠ ਦਹਿਸ਼ਤਗ਼ਰਦ ਮਾਰੇ ਗਏ ਤੇ 13 ਜ਼ਖ਼ਮੀ ਹੋ ਗਏ। ਜੌਜਾਨ ਸੂਬਾਈ ਸਰਕਾ ਦੇ ਤਰਜਮਾਨ ਮਾਰੂਫ਼ ਅਜ਼ਾਰ ਮੁਤਾਬਕ ਸੂਬੇ 'ਚ 24 ਘੰਟੇ ਦੇ ਅੰਦਰ ਇਕ ਦਰਜਨ ਅੱਤਵਾਦੀਆਂ ਦਾ ਸਫ਼ਾਇਆ ਕੀਤਾ ਗਿਆ। ਅਫ਼ਗਾਨ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਗੋਰ ਤੇ ਕਪੀਸਾ ਸੂਬੇ ਵਿਚ ਵੱਖ-ਵੱਖ ਮੁਹਿੰਮਾਂ ਵਿਚ 21 ਅੱਤਵਾਦੀ ਮਾਰੇ ਗਏ। ਇਸ ਤੋਂ ਬਾਅਦ ਫ਼ੌਜੀ ਕਾਰਵਾਈ ਖ਼ਿਲਾਫ਼ ਬੌਖਲਾਏ ਅੱਤਵਾਦੀਆਂ ਨੇ ਵੱਖ-ਵੱਖ ਸੂਬਿਆਂ ਵਿਚ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ। ਜਿਸ ਵਿਚ ਦਸ ਲੋਕਾਂ ਦੀ ਮੌਤ ਹੋ ਗਈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.