ਜ਼ੀਰਕਪੁਰ, 30 ਜੂਨ, ਹ.ਬ. : ਮਿਸ਼ਨ ਵੰਦੇ ਭਾਰਤ ਦੇ ਤਹਿਤ ਸੋਮਵਾਰ ਨੂੰ ਆਕਲੈਂਡ ਤੋਂ ਭਾਰਤੀਆਂ ਨੂੰ ਸਪੈਸ਼ਲ ਫਲਾਈਟ ਦੇ ਜ਼ਰੀਏ ਵਾਪਸ ਲਿਆਇਆ ਗਿਆ। ਇਹ ਉਡਾਣ ਏਅਰ ਇੰਡੀਆ ਦੀ ਸੀ ਜੋ ਮੋਹਾਲੀ ਦੇ ਇੰਟਰਨੈਸ਼ਨਲ ਏਅਰਪੋਰਟ 'ਤੇ ਸਵੇਰੇ ਕਰੀਬ ਸਾਢੇ ਛੇ ਵਜੇ ਪਹੁੰਚੀ। ਇਸ ਉਡਾਣ ਵਿਚ ਕਰੀਬ 140 ਯਾਤਰੀ ਮੌਜੂਦ ਸੀ।
ਇਹ ਉਹ ਯਾਤਰੀ ਸਨ ਜੋ ਕਿ ਆਕਲੈਂਡ ਘੁੰਮਣ ਦੇ ਲਈ ਗਏ ਸੀ ਜਾਂ ਫੇਰ ਉਥੇ ਨੌਕਰੀ ਕਰਦੇ ਸੀ। ਇਸ ਵਿਚ ਕਈ ਯਾਤਰੀਆਂ ਦੇ ਬੱਚੇ ਉਥੇ ਰਹਿੰਦੇ ਹਨ ਅਤੇ ਉਹ ਅਪਣੇ ਬੱਚਿਆਂ ਨੂੰ ਮਿਲਣ ਦੇ ਲਈ ਜਨਵਰੀ ਵਿਚ ਆਕਲੈਂਡ ਗਏ ਸੀ ਅਤੇ ਉਥੇ ਫਸ ਗਏ ਸੀ। ਜਦ ਮਿਸ਼ਨ ਵੰਦੇ ਭਾਰਤ ਦੀ ਸ਼ੁਰੂਆਤ ਕੀਤੀ ਗਈ ਤਾਂ ਉਹ ਪਰਤ ਆਏ ਹਨ। ਇਸ ਉਡਾਣ ਵਿਚ ਜ਼ਿਆਦਾਤਰ ਯਾਤਰੀਆਂ ਨੇ ਪੀਪੀਈ ਕਿਟ ਪਹਿਨੀ ਸੀ। ਇਸ ਉਡਾਣ ਵਿਚ ਪੰਜਾਬ ਅਤੇ ਆਸ ਪਾਸ ਦੇ ਸੂਬਿਆਂ ਦੇ ਯਾਤਰੀ ਸ਼ਾਮਲ ਸੀ। ਮੋਹਾਲੀ ਦੇ ਇੰਟਰਨੈਸ਼ਨ ਏਅਰਪੋਰਟ 'ਤੇ ਪਹੁੰਚੀ ਇਸ ਉਡਾਣ ਦੇ ਯਾਤਰੀਆਂ ਨੂੰ ਰਾਜ ਸਰਕਾਰ ਦੇ ਨਿਯਮਾਂ ਦੇ ਅਨੁਸਾਰ ਕਵਾਰੰਟੀਨ ਕੀਤਾ ਜਾਵੇਗਾ। ਚੰਡੀਗੜ੍ਹ ਏਅਰਪੋਰਟ ਦੇ ਪੀਆਰਓ ਪ੍ਰਿੰਸ ਦਿਲਦਾਰ ਨੇ ਦੱਸਿਆ ਕਿ ਏਅਰਪੋਰਟ 'ਤੇ ਸਾਰੀ ਵਿਵਸਥਾਵਾਂ ਨੂੰ ਏਅਰਪੋਰਟ ਅਥਾਰਿਟੀ ਨੇ ਸੰਭਾਲਿਆ। ਉਨ੍ਹਾਂ ਦੱਸਿਆ ਕਿ ਜੋ ਲਗੇਜ ਜਹਜ਼ ਤੋਂ ਉਤਾਰਿਆ ਗਿਆ ਉਸ ਨੂੰ ਬਕਾਇਦਾ ਸੈਨੀਟਾਈਜ਼ ਕਰਨ ਤੋਂ ਬਾਅਦ ਹੀ ਯਾਤਰੀਆਂ ਨੂੰ ਦਿੱਤਾ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.