ਕੈਲੀਫੋਰਨੀਆ, 30 ਜੂਨ, ਹ.ਬ. : ਅਮਰੀਕਾ ਦੇ ਇੱਕ ਸਾਬਕਾ ਪੁਲਿਸ ਅਧਿਕਾਰੀ ਜਿਸ ਨੇ ਸੀਰੀਅਲ ਚੋਰੀ, ਦਰਜਨਾਂ ਹੱਤਿਆਵਾਂ ਅਤੇ ਬਲਾਤਕਾਰ ਦੀ ਘਟਨਾਵਾਂ ਨੂੰ ਅੰਜਾਮ ਦੇ ਕੇ ਕੈਲੀਫੋਰਨੀਆ ਵਿਚ ਦਹਿਸ਼ਤ ਪਾ ਰੱਖੀ ਸੀ, ਉਸ ਨੂੰ ਸੋਮਵਾਰ ਨੂੰ ਦੋਸ਼ੀ ਠਹਿਰਾਇਆ ਗਿਆ। ਇਸ ਮੁਲਜ਼ਮ ਦਾ ਨਾਂ ਜੇਮਸ ਡੇ ਅੰਜੇਲੋ ਜੂਨੀਅਰ ਹੈ। ਉਸ ਦੇ ਅਪਰਾਧਾਂ ਦਾ ਸਿਲਸਿਲਾ 1986 ਵਿਚ ਖਤਮ ਹੋਇਆ।
2018 ਵਿਚ ਗ੍ਰਿਫਤਾਰੀ ਤੋਂ ਬਾਅਦ ਮੁਲ਼ਜਮ ਜੇਮਸ ਅਦਾਲਤ ਵਿਚ ਲਗਭਗ ਚੁੱਪ ਹੀ ਰਿਹਾ ਹੈ। ਉਸ ਨੇ ਸਿਰਫ ਇਹੀ ਕਿਹਾ ਕਿ ਮੈਂ ਦੋਸ਼ੀ ਹਾਂ ਅਤੇ ਗਲਤੀ ਸਵੀਕਾਰ ਕਰਦਾ ਹਾਂ। ਉਸ ਨੂੰ ਬਿਨਾਂ ਕਿਸੇ ਪੈਰੋਲ ਦੇ ਉਮਰ ਕੈਦ  ਜਾਂ ਮੌਤ ਦੀ ਸਜ਼ਾ ਮਿਲ ਸਕਦੀ ਹੈ। 74 ਸਾਲਾ ਮੁਲਜ਼ਮ ਨੇ ਅਧਿਕਾਰੀਆਂ ਦੇ ਨਾਲ ਸਹਿਯੋਗ ਨਹੀਂ ਕੀਤਾ ਲੇਕਿਨ ਉਸ ਨੇ ਅਪਣੇ ਸਾਰੇ ਗੁਨਾਹ ਕਬੂਲ ਕਰ ਲਏ।
ਜੇਮਸ ਦਾ ਕਹਿਣਾ ਹੈ ਕਿ ਉਸ ਨੇ ਇਹ ਸਾਰੇ ਅਪਰਾਧ ਉਸ ਦੇ ਅੰਦਰ ਮੌਜੂਦ ਇੱਕ ਅੰਦਰੂਨੀ ਸ਼ਖ਼ਸੀਅਤ ਜੈਰੀ ਦੇ ਕਹਿਣ 'ਤੇ ਕੀਤੇ। ਜੈਰੀ ਨੇ ਉਸ ਨੂੰ ਇਸ ਸਭ ਲਈ ਮਜਬੂਰ ਕੀਤਾ। ਅਪ੍ਰੈਲ 2018 ਵਿਚ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਪੁਛਗਿੱਛ ਕੈਬਿਨ ਵਿਚ ਮੁਲਜ਼ਮ ਖੁਦ ਨੂੰ ਕਹਿੰਦਾ ਸੀ, ਮੈਂ ਇਹ ਸਭ ਕੀਤਾ ਹੈ।
ਜੇਮਸ ਨੇ ਕਿਹਾ, ਮੇਰੇ ਅੰਦਰ ਉਸ ਨੂੰ ਬਾਹਰ ਧੱਕਣ ਦੀ ਤਾਕਤ ਨਹਂੀਂ ਸੀ। ਉਸ ਨੇ ਮੈਨੂੰ ਅਜਿਹਾ ਬਣਾਇਆ। ਉਹ ਮੇਰੇ ਨਾਲ ਗਿਆ। ਅਜਿਹਾ ਲੱਗਦਾ ਹੈ ਕਿ ਉਹ ਮੇਰੇ ਦਿਮਾਗ ਵਿਚ ਸੀ। ਉਹ ਮੇਰਾ ਹੀ ਹਿੱਸਾ ਸੀ। ਮੈਂ ਇਹ  ਸਭ ਚੀਜ਼ਾਂ ਨਹੀਂ ਕਰਨਾ ਚਾਹੁੰਦਾ ਸੀ। ਮੈਨੂੰ ਜੈਰੀ ਨੂੰ ਧੱਕਾ ਦੇ ਕੇ ਬਾਹਰ ਕੱਢ ਦੇਣਾ ਚਾਹੀਦਾ ਸੀ ਅਤੇ ਇੱਕ ਚੰਗੀ ਜ਼ਿਦਗੀ ਜੀਣੀ ਚਾਹੀਦੀ ਸੀ। ਮੈਂ ਇਹ ਸਭ ਕੀਤਾ ਹੈ। ਮੈਂ ਜ਼ਿੰਦਗੀਆਂ ਬਰਬਾਦ ਕੀਤੀਆਂ ਹਨ। ਇਸ ਲਈ ਹੁਣ ਮੈਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ।
ਜੇਮਸ ਨੇ 1973 ਵਿਚ ਸੈਨ ਜੋਕਿਨ ਵੈਲੀ ਫਾਰਮ ਟਾਊਨ ਐਕਸੈਟਰ ਵਿਚ ਪੁਲਿਸ ਕਰਮੀ ਦੇ ਤੌਰ 'ਤੇ ਅਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਮੰਨਿਆ ਜਾਂਦਾ ਹੈ ਕਿ ਇਹੀ ਉਸ ਨੇ ਅਪਣਾ ਪਹਿਲਾ ਅਪਰਾਧ ਅਤੇ ਹੱਤਿਆ ਕੀਤੀ ਸੀ। ਉਹ 100 ਤੋਂ ਜ਼ਿਆਦਾ ਚੋਰੀਆਂ ਦੇ ਲਈ ਜ਼ਿੰਮੇਦਾਰ ਹੈ। ਇਹ ਅਪਰਾਧ ਉਸ ਨੇ ਤਦ ਕੀਤੇ ਜਦ ਪੁਲਿਸ ਗੁਆਂਢ ਦੇ ਵਿਸਾਲਿਆ ਸ਼ਹਿਰ ਵਿਚ ਇੱਕ ਸੀਰੀਅਲ ਚੋਰ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.