ਵਿਸ਼ਾਖਾਪੱਟਨਮ , 30 ਜੂਨ (ਹਮਦਰਦ ਨਿਊਜ਼ ਸਰਵਿਸ) : ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪੱਟਨਮ ਵਿੱਚ ਇੱਕ ਵਾਰ ਫਿਰ ਗੈਸ ਲੀਕ ਹੋਣ ਦੀ ਘਟਨਾ ਵਾਪਰੀ ਹੈ, ਜਿਸ ਵਿੱਚ 2 ਲੋਕਾਂ ਦੀ ਮੌਤ ਹੋ ਗਈ, ਜਦਕਿ 4 ਵਿਅਕਤੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਰਿਪੋਰਟ ਮੁਤਾਬਕ ਗੈਸ ਲੀਕ ਦੀ ਇਹ ਘਟਨਾ ਪਰਵਦਾ ਸਥਿਤ ਜਵਾਹਰ ਲਾਲ ਨਹਿਰੂ ਫਾਰਮਾ ਸਿਟੀ ਵਿੱਚ ਵਾਪਰੀ। 29 ਜੂਨ ਦੀ ਦੇਰ ਰਾਤ 'ਸੈਨਾਰ ਲਾਈਫ਼ ਸਾਇੰਸਜ਼ ਪ੍ਰਾਈਵੇਟ ਲਿਮਟਡ' ਨਾਂ ਦੀ ਕੰਪਨੀ 'ਚੋਂ 'ਬੈਂਜ਼ੀ ਮੈਡੀਜ਼ੋਲ' ਨਾਮ ਦੀ ਜ਼ਹਿਰਲੀ ਗੈਸ ਲੀਕ ਹੋ ਗਈ। ਇਸ ਦੇ ਲਪੇਟ ਵਿੱਚ ਕੰਪਨੀ ਵਿੱਚ ਕੰਮ ਕਰ ਰਹੇ 6 ਲੋਕ ਆ ਗਏ। ਇਨ•ਾਂ ਵਿੱਚੋਂ 2 ਲੋਕਾਂ ਦੀ ਮੌਤ ਹੋ ਗਈ, ਜਦਕਿ 4 ਵਿਅਕਤੀਆਂ ਦਾ ਆਰ ਕੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਜ਼ਖਮੀਆਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਦਕਿ ਤਿੰਨ ਵਿਅਕਤੀ ਖਤਰੇ ਤੋਂ ਬਾਹਰ ਹਨ। ਜ਼ਖਮੀਆਂ ਵਿੱਚ ਦੋ ਕੈਮਿਸਟ ਸ਼ਾਮਲ ਹਨ। ਮ੍ਰਿਤਕਾਂ ਵਿੱਚ ਇੱਕ ਸਿਫ਼ਟ ਇੰਚਾਰਜ ਆਰ ਨਰਿੰਦਰ ਅਤੇ ਦੂਜਾ ਐਮ ਗੌਰੀ ਸ਼ਾਮਲ ਹੈ। ਪੁਲਿਸ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸ ਦੇਈਏ ਕਿ 7 ਮਈ ਨੂੰ ਵਿਸ਼ਾਖਾਪੱਟਨਮ ਦੇ ਐਲਜੀ ਪਾਲਿਮਰਸ ਕੰਪਨੀ ਦੇ ਇੱਕ ਪਲਾਂਟ ਵਿੱਚ ਵੀ ਗੈਸ ਲੀਕ ਹੋਣ ਦੀ ਘਟਨਾ ਵਾਪਰੀ ਸੀ, ਜਿਸ ਵਿੱਚ 11 ਲੋਕਾਂ ਦੀ ਜਾਨ ਚਲੀ ਗਈ। ਇਹ ਹਾਦਸਾ ਇੰੰਨਾ ਵੱਡਾ ਸੀ ਕਿ ਗੈਸ ਦੀ ਲਪੇਟ ਵਿੱਚ ਆ ਕੇ ਲੋਕ ਸੜਕ 'ਤੇ ਹੀ ਗਸ਼ ਖਾ ਕੇ ਡਿੱਗਣ ਲੱਗ ਪਏ ਸਨ। ਇਸ ਘਟਨਾ ਦੇ ਲਗਭਗ 50 ਦਿਨ ਬਾਅਦ ਹੀ ਵਿਸ਼ਾਖਾਪੱਟਨਮ ਵਿੱਚ ਅੱਜ ਦੂਜਾ ਹਾਦਸਾ ਵਾਪਰ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.