ਭਾਰਤ ਦੇ ਸਫ਼ੀਰ ਤਰਨਜੀਤ ਸਿੰਘ ਸੰਧੂ ਨਾਲ ਕੀਤੀ ਗੱਲ

ਵਾਸ਼ਿੰਗਟਨ , 30 ਜੂਨ (ਹਮਦਰਦ ਨਿਊਜ਼ ਸਰਵਿਸ) : ਪੂਰਬੀ ਲੱਦਾਖ ਵਿੱਚ ਚੀਨ ਦੇ ਫ਼ੌਜੀਆਂ ਨਾਲ ਹੋਈ ਹਿੰਸਕ ਝੜਪ ਦੇ ਮਾਮਲੇ ਵਿੱਚ ਅਮਰੀਕਾ ਦੇ ਇੱਕ ਸੀਨੀਅਰ ਸੈਨੇਟਰ ਨੇ ਭਾਰਤ ਦੇ ਲੋਕਾਂ ਨਾਲ ਇਕਜੁਟਤਾ ਦਿਖਾਈ ਹੈ। ਉਨ•ਾਂ ਨੇ ਕਿਹਾ ਕਿ ਭਾਰਤ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਚੀਨ ਤੋਂ ਡਰਨ ਵਾਲਾ ਨਹੀਂ ਹੈ।
ਰਿਪਬਲੀਕਨ ਸੈਨੇਟਰ ਮਾਰਕੋ ਰੂਬਿਓ ਨੇ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨਾਲ ਗੱਲ ਕੀਤੀ ਅਤੇ ਚੀਨ ਨਾਲ ਹੋਈ ਹਿੰਸਕ ਝੜਪ ਦੇ ਮਾਮਲੇ ਵਿੱਚ ਭਾਰਤ ਦੇ ਲੋਕਾਂ ਪ੍ਰਤੀ ਇਕਜੁਟਤਾ ਪ੍ਰਗਟ ਕੀਤੀ। ਫਲੋਰਿਡਾ ਦੇ ਸੈਨੇਟਰ ਨੇ ਟਵੀਟ ਕਰਦਿਆਂ ਕਿਹਾ ਕਿ ਭਾਰਤ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਚੀਨ ਤੋਂ ਡਰੇਗਾ ਨਹੀਂ। ਇਸ ਤੋਂ ਇਲਾਵਾ ਸੈਨੇਟ ਵਿੱਚ ਬਹੁਮਤ ਦੇ ਨੇਤਾ ਮਿਚ ਮੈਕੋਨੇਲ ਨੇ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਦੂਜੀ ਵਾਰ ਚੀਨ 'ਤੇ ਦੋਸ਼ ਲਾਇਆ ਹੈ ਕਿ ਉਸ ਨੇ ਭਾਰਤ ਵਿਰੁੱਧ ਹਮਲਾਵਰ ਰੁਖ਼ ਅਪਣਾਇਆ ਹੈ।
ਇਸ ਤੋਂ ਪਹਿਲਾਂ ਸੈਨੇਟਰ ਟੌਮ ਕਾਟਨ ਨੇ ਵੀ ਭਾਰਤ ਵਿਰੁੱਧ ਹਿੰਸਕ ਰਵੱਈਆ ਨੂੰ ਲੈ ਕੇ ਚੀਨ ਦੀ ਨਿੰਦਾ ਕੀਤੀ ਸੀ। ਸੀਨੀਅਰ ਰਿਪਬਲੀਕਨ ਸੈਨੇਟਰ ਨੇ ਕਿਹਾ ਸੀ ਕਿ ਚੀਨ ਨੇ ਜਪਾਨੀ ਖੇਤਰਾਂ ਵਿੱਚ ਆਪਣੀ ਪਣਡੁੱਬੀ ਘੁਸਪੈਠ ਅਤੇ ਭਾਰਤ ਨਾਲ ਉਚ ਪੱਧਰ 'ਤੇ ਹਿੰਸਕ ਝਗੜੇ ਮੁੜ ਸ਼ੁਰੂ ਕਰ ਦਿੱਤੇ ਹਨ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.