ਨਵੀਂ ਦਿੱਲੀ, 30 ਜੂਨ, ਹ.ਬ. : ਹੁਣ ਤਕ ਹਜ਼ਾਰਾਂ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਘਰ ਪਹੁੰਚਾ ਚੁੱਕੇ ਬਾਲੀਵੁੱਡ ਅਦਾਕਾਰ ਸੋਨੂੰ ਸੋਦ ਦੇ ਕੰਮ ਤੋਂ ਲਗਪਗ ਹਰ ਦੇਸ਼ਵਾਸੀ ਵਾਕਿਫ ਹੈ ਪਰ ਕੁਝ ਅਜਿਹੇ ਵੀ ਅਸਮਾਜਿਕ ਤੱਤ ਹਨ ਜੋ ਇਸ ਆਫ਼ਤ ਵਿਚ ਵੀ ਸੋਨੂੰ ਸੂਦ ਦੇ ਨਾਂ 'ਤੇ ਲੋਕਾਂ ਨੂੰ ਘਰ ਪਹੁੰਚਾਉਣ ਲਈ ਪੈਸੇ ਮੰਗ ਰਹੇ ਹਨ। ਐਤਵਾਰ ਨੂੰ ਇੰਸਟਾਗ੍ਰਾਮ 'ਤੇ ਇਕ ਵੀਡੀਓ ਜਾਰੀ ਕਰਦਿਆਂ ਸੋਨੂੰ ਨੇ ਇਨ੍ਹਾਂ ਜਾਲਸਾਜ਼ ਤੋਂ ਸਾਵਧਾਨ ਰਹਿਣ ਲਈ ਕਿਹਾ। ਇਸ ਵੀਡੀਓ ਵਿਚ ਸੋਨੂੰ ਕਹਿੰਦੇ ਹਨ, 'ਮੈਂ ਦੇਖਿਆ ਹੈ ਕਿ ਬਹੁਤ ਲੋਕ ਪ੍ਰਵਾਸੀ ਭਰਾਵਾਂ ਨੂੰ ਗੁੰਮਰਾਹ ਕਰ ਕੇ ਪਰਮਿਟ 'ਤੇ ਟਿਕਟ ਦੇ ਨਾਂ 'ਤੇ ਪੈਸੇ ਠੱਗਣ ਦੀ ਕੋਸ਼ਿਸ਼ ਕਰ ਰਹੇ ਹਨ। ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਾਡੀ ਇਹ ਸੇਵਾ ਪੂਰੀ ਤਰ੍ਹਾ ਫ੍ਰੀ ਹੈ। ਇਸ ਲਈ ਜੇ ਕੋਈ ਕਿਸੇ ਤੋਂ ਇਕ ਰੁਪਇਆ ਵੀ ਮੰਗਦਾ ਹੈ, ਤਾਂ ਆਪਣੇ ਨੇੜੇ ਦੇ ਪੁਲਿਸ ਸਟੇਸ਼ਨ ਵਿਚ ਸੂਚਿਤ ਕਰੋ, ਨਾਲ ਹੀ ਸਾਨੂੰ ਵੀ ਦੱਸਣ।

ਹੋਰ ਖਬਰਾਂ »

ਹਮਦਰਦ ਟੀ.ਵੀ.