ਭਾਰਤੀ ਫ਼ੌਜ ਦੇ ਸਮਰਥਨ ਤੇ ਚੀਨੀ ਫੌਜ ਦੇ ਵਿਰੋਧ 'ਚ ਕੀਤੀ ਨਾਅਰੇਬਾਜ਼ੀ

ਟੋਰਾਂਟੋ, 30 ਜੂਨ (ਹਮਦਰਦ ਨਿਊਜ਼ ਸਰਵਿਸ) : ਭਾਰਤ-ਚੀਨ ਦਰਮਿਆਨ ਚੱਲ ਰਹੇ ਤਣਾਅ ਦੇ ਵਿਚਕਾਰ ਕੈਨੇਡਾ ਵਿੱਚ ਇੱਕ ਤਿੱਬਤੀ ਸਮੂਹ ਨੇ ਚੀਨ ਵਿਰੁੱਧ ਪ੍ਰਦਰਸ਼ਨ ਕੀਤਾ ਅਤੇ ਭਾਰਤੀ ਫ਼ੌਜ ਦੇ ਸਮਰਥਨ ਵਿੱਚ ਨਾਅਰੇ ਲਾਏ। ਟੋਰਾਂਟੋ ਵਿੱਚ ਕੀਤੇ ਗਏ ਇਸ ਪ੍ਰਦਰਸ਼ਨ ਵਿੱਚ ਤਿੱਬਤੀ ਯੂਥ ਕਾਂਗਰਸ ਨੇ ਭਾਰਤੀ ਫ਼ੌਜ ਦਾ ਧੰਨਵਾਦ ਕੀਤਾ। ਇਸ ਦੌਰਾਨ ਉਨ•ਾਂ ਨੇ ਤਿੱਬਤ ਨੂੰ ਆਜ਼ਾਦ ਕਰਨ ਦੇ ਨਾਅਰੇ ਵੀ ਲਾਏ। ਅਪ੍ਰੈਲ ਮਹੀਨੇ ਤੋਂ ਹੀ ਚੀਨ ਅਤੇ ਭਾਰਤ ਵਿੱਚ ਪੂਰਬੀ ਲੱਦਾਖ ਵਿੱਚ ਭੂਭਾਗ 'ਤੇ ਅਧਿਕਾਰ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ, ਜੋ 15 ਜੂਨ ਦੀ ਰਾਤ ਦੋਵਾਂ ਮੁਲਕਾਂ ਦੇ ਜਵਾਨਾਂ ਵਿਚਕਾਰ ਹੋਈ ਹਿੰਸਕ ਝੜਪ ਮਗਰੋਂ ਗੰਭੀਰ ਤਣਾਅ 'ਚ ਬਦਲ ਗਿਆ। ਇਸ ਝੜਪ ਵਿੱਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ। ਸੂਤਰਾਂ ਮੁਤਾਬਕ ਚੀਨ ਦੇ ਇੱਕ ਕਰਨਲ ਸਣੇ ਕਈ ਚੀਨੀ ਫ਼ੌਜੀ ਵੀ ਮਾਰੇ ਗਏ।
ਇੱਕ ਨਿਊਜ਼ ਏਜੰਸੀ ਵੱਲੋਂ ਸ਼ੇਅਰ ਕੀਤੀ ਗਈ ਇੱਕ ਵੀਡੀਓ ਮੁਤਾਬਕ ਟੋਰਾਂਟੋ ਦੇ ਖੇਤਰੀ ਤਿੱਬਤੀ ਯੂਥ ਕਾਂਗਰਸ ਨੇ ਇੱਥੇ ਸਥਿਤ ਚੀਨੀ ਦੂਤਾਵਾਸ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਇਸ ਦੌਰਾਨ 'ਤਿੱਬਤ ਸਟੈਂਡਜ਼ ਵਿਦ ਇੰਡੀਆ' ਅਤੇ 'ਥੈਂਕਿਊ ਇੰਡੀਅਨ ਆਰਮੀ' ਜਿਹੇ ਨਾਅਰੇ ਲਾਏ ਗਏ।

ਹੋਰ ਖਬਰਾਂ »

ਹਮਦਰਦ ਟੀ.ਵੀ.