ਸੁੱਕੇ ਮੇਵੇ ਐਂਟੀਆਕਸੀਡੈਂਟ ਦਾ ਚੰਗਾ ਸਰੋਤ ਹੁੰਦੇ ਹਨ, ਜਿਸ ਨਾਲ ਸਰੀਰ ਨੂੰ ਕੈਂਸਰ, ਦਿਲ ਦੇ ਰੋਗ, ਸ਼ੂਗਰ ਵਰਗੀਆਂ ਕਈ ਬਿਮਾਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ। ਤਾਜੇ ਫਲਾਂ ਦੇ ਮੁਕਾਬਲੇ ਆਹਾਰ 'ਚ ਸੁੱਕੇ ਮੇਵਿਆਂ ਨੂੰ ਸ਼ਾਮਲ ਕਰਨਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਕਿਉਂਕਿ ਜੋ ਤਾਜਾ ਫਲ ਤੁਸੀਂ ਖਾ ਰਹੇ ਹੋ ਪਤਾ ਨਹੀਂ ਉਸ 'ਚ ਤੁਹਾਡੀ ਲੋੜ ਅਨੁਸਾਰ ਸਾਰੇ ਵਿਟਾਮਿਨ ਅਤੇ ਖਣਿਜ ਸ਼ਾਮਲ ਹਨ ਜਾਂ ਨਹੀਂ, ਜਦ ਕਿ ਆਮ ਤੌਰ 'ਤੇ ਸੁੱਕੇ ਮੇਵਿਆਂ 'ਚ ਤੁਹਾਡੀ ਲੋੜ ਦੇ ਹਿਸਾਬ ਨਾਲ ਸਾਰੇ ਖਣਿਜ ਤੱਤ ਪਾਏ ਜਾਂਦੇ ਹਨ। ਇਸ ਲਈ ਤਾਜ਼ਾ ਫਲ ਦੀ ਥਾਂ ਸੁੱਕੇ ਮੇਵੇ ਜ਼ਿਆਦਾ ਫਾਇਦਾ ਦਿੰਦੇ ਹਨ। ਕਾਜੂ, ਬਾਦਾਮ, ਪਿਸਤਾ ਅਤੇ ਕਿਸ਼ਮਿਸ਼ ਵਰਗੇ ਸੁੱਕੇ ਫਲ ਇਕ ਸਿਹਤਮੰਦ ਸਰੀਰ ਦੇ ਕੋਲੇਸਟਰੋਲ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਇਹ ਇਕ ਵੱਡੇ ਪੱਧਰ ਤੱਕ ਰਕਤਚਾਪ ਘੱਟ ਕਰਨ 'ਚ ਵੀ ਮਦਦ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਸੁੱਕੇ ਫਲਾਂ 'ਚ ਤਾਜੇ ਫਲਾਂ ਦੇ ਮੁਕਾਬਲੇ ਜ਼ਿਆਦਾ ਫਾਈਬਰ ਹੁੰਦਾ ਹੈ। ਫਾਈਬਰ ਸਾਡੇ ਪਾਚਨ ਤੰਤਰ ਨੂੰ ਸਹੀ ਰੂਪ ਨਾਲ ਚਲਾਉਣ ਲਈ ਜ਼ਰੂਰੀ ਹੈ। ਖੁਬਾਨੀ ਅਤੇ ਕਿਸ਼ਮਿਸ਼ ਵਰਗੇ ਸੁੱਕੇ ਫਲ ਫਾਈਬਰ ਦਾ ਚੰਗਾ ਸਰੋਤ ਹੈ। ਰਿਸਰਚ 'ਚ ਪਤਾ ਲੱਗਿਆ ਹੈ ਕਿ ਫਾਈਬਰ ਵੀ ਮੋਟਾਪਾ, ਦਿਲ ਰੋਗ ਅਤੇ ਕੈਂਸਰ ਵਰਗੀਆਂ ਬੀਮਾਰੀਆਂ ਨੂੰ ਰੋਕਣ 'ਚ ਮਦਦ ਕਰ ਸਕਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.