ਬੀਜਿੰਗ, 1 ਜੁਲਾਈ, ਹ.ਬ. : ਭਾਰਤ ਅਤੇ ਚੀਨ ਦੇ ਵਿਚ 15 ਜੂਨ ਨੂੰ ਹੋਈ ਝੜਪ ਤੋਂ ਬਾਅਦ ਜਾਰੀ ਤਣਾਅ ਦੇ ਵਿਚ ਚੀਨ ਵਿਚ ਭਾਰਤੀ ਅਖ਼ਬਾਰਾਂ ਅਤੇ ਵੈਬਸਾਈਟਾਂ 'ਤੇ ਰੋਕ ਲਗਾ ਦਿੱਤੀ ਗਈ ਹੈ। ਚੀਨੀ ਸਰਕਾਰ ਨੇ ਭਾਰਤ ਵਿਚ ਚੀਨੀ ਐਪ 'ਤੇ ਬੈਨ ਤੋਂ ਕਈ ਦਿਨ ਪਹਿਲਾਂ ਭਾਰਤੀ ਵੈਬਸਾਈਟਾਂ 'ਤੇ ਰੋਕ ਲਗਾ ਦਿੱਤੀ ਸੀ।
ਹਾਲਾਂਕਿ ਚੀਨ ਵਿਚ ਲੋਕ ਭਾਰਤੀ ਮੀਡੀਆ ਦੀ ਵੈਬਸਾਈਟਾਂ ਨੂੰ ਵਰਚੂਅਲ ਪ੍ਰਾਈਵੇਟ ਨੈਟਵਰਕ ਸਰਵਰ ਦੇ ਜ਼ਰੀਏ ਅਕਸੈਸ ਕਰ ਸਕਦੇ ਹਨ। ਭਾਰਤੀ ਟੀਵੀ ਚੈਨਲਾਂ ਨੂੰ ਵੀ ਆਈਪੀ ਟੀਵੀ ਦੇ ਜ਼ਰੀਏ ਦੇਖਿਆ ਜਾ ਰਿਹਾ ਹੈ। ਹਾਲਾਂਕਿ ਬੀਤੇ ਦੋ ਦਿਨ ਤੋਂ ਚੀਨ ਵਿਚ ਆਈਫੋਨ ਤੋਂ ਇਲਾਵਾ ਡੈਸਕਟੌਪ 'ਤੇ ਐਕਸਪ੍ਰੈਸ ਵੀਪੀਐਨ ਵੀ ਕੰਮ ਨਹੀਂ ਕਰ ਰਿਹਾ ਹੈ। ਵੀਪੀਐਨ ਪਬਲਿਕ ਇੰਟਰਨੈਟ ਕੁਨੈਕਸ਼ਨ ਤੋਂ ਪ੍ਰਾਈਵੇਟ ਨੈਟਵਰਕ ਬਣਾ ਕੇ ਯੂਜ਼ਰ ਨੂੰ ਆਨਲਾਈਨ ਪ੍ਰਾਈਵੇਸੀ ਪ੍ਰਦਾਨ ਕਰਦਾ ਹੈ। ਇਹ Îਇੱਕ ਮੁਖੌਟਾ ਆਈਪੀ ਅਡਰੈਸ ਬਣਾਉਂਦਾ ਹੈ। ਜਿਸ ਨਾਲ ਯੂਜਰ ਦਾ ਪਤਾ ਲਾਉਣਾ ਕਾਫੀ ਮੁਸ਼ਕਲ ਹੁੰਦਾ ਹੈ। ਲੇਕਿਨ ਚੀਨ ਨੇ ਅਜਿਹੀ ਅਡਵਾਂਸ ਫਾਇਰਵਾਲ ਤਕਨੀਕ ਬਣਾ ਲਈ ਹੈ ਜੋ ਵੀਪੀਐਨ ਨੂੰ ਵੀ ਬਲਾਕ ਕਰ ਸਕਦੀ ਹੈ।
ਉਂਜ ਵੀ ਚੀਨ ਦੁਨੀਆ ਭਰ ਵਿਚ ਆਨਲਾਈਨ ਸੈਂਸਰਸ਼ਿਪ ਦੇ ਲਈ ਬਦਨਾਮ ਹੈ। ਕੋਈ ਵੀ ਵੈਬਸਾਈਟ ਜਾਂ ਲਿੰਕ ਜੋ ਉਸ ਦੀ ਕਮਿਊਨਿਸਟ ਪਾਰਟੀ ਦੇ ਖ਼ਿਲਾਫ਼ ਕੰਮ ਕਰਦੀ ਹੈ, ਚੀਨ ਵਿਚ ਉਸ ਨੂੰ ਬੈਨ ਕਰ ਦਿੱਤਾ ਜਾਂਦਾ ਹੈ। ਚੀਨ ਸਰਕਾਰ ਆਈਪੀ ਅਡਰੈਸ ਬਲਾਕ ਕਰਕੇ ਡੀਐਨਐਸ ਅਟੈਕ, ਯੂਆਰਐਫ ਨੂੰ ਫਿਲਟਰ ਕਰਕੇ ਮੀਡੀਆ ਨੂੰ ਕੰਟਰੋਲ ਕਰਦੀ ਹੈ।
ਸਾਊਥ ਚਾਈਨਾ ਮਾਰਨਿੰਗ ਪੋਸਟ ਵਿਚ ਨਵੰਬਰ ਵਿਚ ਛਪੇ ਇੱਕ ਆਰਟਿਕਲ ਮੁਤਾਬਕ, ਬੀਤੇ ਇੱਕ ਸਾਲ ਵਿਚ ਚੀਨ ਵਿਚ ਦਸ ਹਜ਼ਾਰ ਤੋਂ ਜ਼ਿਆਦਾ ਵੈਬਸਾਈਟਾਂ ਨੂੰ ਬਲਾਕ ਕੀਤਾ ਗਿਆ ਹੈ। ਇਸ ਵਿਚ ਫੇਸਬੁੱਕ, ਇੰਸਟਾਗਰਾਮ, ਵੱਟਸਟੈਪ, ਨਿਊਜ਼ ਵੈਬਸਾਈਟ, ਬਲੂਮਬਰਗ , ਦ ਵਾਲ ਸਟਰੀਟ ਜਰਨਲ, ਦ ਨਿਊਯਾਰਕ ਟਾਈਮਸ, ਗੂਗਲ ਡਰਾਈਵ ਅਤੇ ਡਰੌਪਬਾਕਸ ਜਿਹੀ ਸਾਈਟਾਂ ਸ਼ਾਮਲ ਹਨ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.