ਸੋਨੀਪਤ, 1 ਜੁਲਾਈ, ਹ.ਬ. :  ਸ਼ਿਵਾਨੀ ਦੀ ਸੋਨੀਪਤ ਵਿਚ ਗਲ ਘੁੱਟ ਕੇ ਹੱਤਿਆ ਕਰਨ ਦਾ ਸਮਾਚਾਰ ਹੈ। ਹੱਤਿਆ ਤੋਂ ਬਾਅਦ ਦੋਸ਼ੀਆਂ ਨੇ ਸ਼ਿਵਾਨੀ ਦੀ ਲਾਸ਼ ਉਸ ਦੇ ਸੈਲੂਨ ਦੀ ਅਲਮਾਰੀ ਵਿਚ ਲੁਕਾ ਦਿੱਤੀ। ਸ਼ਿਵਾਨੀ ਦੀ ਮੌਤ ਦਾ ਪਤਾ ਉਦੋਂ ਲੱਗਿਆ ਜਦੋਂ ਉਸ ਦੇ ਦੋਸਤ ਨੀਰਜ ਨੇ ਸੈਲੂਨ ਦਾ ਦਰਵਾਜ਼ਾ ਖੋਲ੍ਹਿਆ ਤਾਂ ਅੰਦਰੋਂ ਬਦਬੂ ਆਈ ਜਦੋਂ ਨੀਰਜ ਨੇ ਅੰਦਰ ਪਈ ਅਲਮਾਰੀ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਸ ਚੋਂ ਸ਼ਿਵਾਨੀ ਦੀ ਲਾਸ਼ ਮਿਲੀ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰਦਿਆਂ ਸ਼ਿਵਾਨੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਸ਼ਿਵਾਨੀ ਦੇ ਪਿਤਾ ਵਿਨੋਦ ਦੀ ਸ਼ਿਕਾਇਤ 'ਤੇ ਪੁਲਿਸ ਨੇ ਆਰਿਫ ਨਾਂ ਦੇ ਵਿਅਕਤੀ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ। ਵਿਨੋਦ ਨੇ ਪੁਲਿਸ ਨੂੰ ਦੱਸਿਆ ਕਿ ਪਹਿਲਾਂ ਉਹ ਪਯਾਊ ਮਨਿਆਰੀ ਵਿੱਚ ਰਹਿੰਦਾ ਸੀ, ਪਰ ਉੱਥੇ ਆਰਿਫ਼ ਨੇ ਸ਼ਿਵਾਨੀ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇਸ ਲਈ ਉਨ੍ਹਾਂ ਨੇ ਘਰ ਬਦਲਣਾ ਪਿਆ। ਪੁਲਿਸ ਨੇ ਦੱਸਿਆ ਕਿ ਸ਼ਿਵਾਨੀ ਖੋਬੀਆ ਦੀ ਕੁੰਡਲੀ ਵਿਚ ਟੱਚ ਐਂਡ ਫੇਅਰ ਨਾਂ ਦਾ ਸੈਲੂਨ ਚਲਾਉਂਦੀ ਸੀ। ਟਿਕਟੌਕ 'ਤੇ ਉਸ ਦੇ ਕਾਫੀ ਫਾਲੇਅਰਸ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.